Mandi Gobindgarh : ਮੰਡੀ ਗੋਬਿੰਦਗੜ੍ਹ ’ਚ ਪ੍ਰਵਾਸੀ ਮਜ਼ਦੂਰ ਉੱਪਰ ਲੋਹੇ ਦਾ ਗੇਟ ਡਿੱਗਣ ਨਾਲ ਹੋਈ ਮੌ+ਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mandi Gobindgarh : ਗੋਦਾਮ ਦਾ ਗੇਟ ਬੰਦ ਕਰਨ ਸਮੇਂ ਵਾਪਰਿਆ ਹਾਦਸਾ

file photo

Mandi Gobindgarh :  ਸਥਾਨਕ ਬਿਧੀ ਚੰਦ ਕਲੋਨੀ ਰੋਡ 'ਤੇ ਸਥਿਤ ਇਕ ਲੋਹੇ ਦੇ ਗੋਦਾਮ ਦੇ ਗੇਟ ਹੇਠਾਂ ਦੱਬਣ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦੋਂ ਉਹ ਗੋਦਾਮ ਐੱਸ.ਆਰ. ਇੰਡਸਟਰੀਜ਼ ਦਾ ਗੇਟ ਬੰਦ ਕਰ ਰਿਹਾ ਸੀ ਕਿ ਅਚਾਨਕ ਗੇਟ ਕੰਟਰੋਲ ਤੋਂ ਬਾਹਰ ਹੋ ਕੇ ਡਿੱਗ ਗਿਆ। ਜਿਸ ਕਾਰਨ ਕ੍ਰਿਸ਼ਨ ਕੁਮਾਰ ਸਿੰਘ (30) ਪੁੱਤਰ ਸ਼ਿਵ ਸ਼ੰਕਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ।

ਇਹ ਵੀ ਪੜੋ: Chandigarh News : ਫ਼ਲ ਅਤੇ ਸਬਜੀਆਂ ਸਾਡੇ ਜੀਵਨ ਦਾ ਅਹਿਮ ਹਿੱਸਾ- ਹਰਚੰਦ ਸਿੰਘ ਬਰਸਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ਨ ਕੁਮਾਰ ਸਿੰਘ ਦੇ ਭਰਾ ਨੰਜੀ ਸਿੰਘ ਪੁੱਤਰ ਸ਼ਿਵ ਸ਼ੰਕਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਡੇਢ ਵਜੇ ਦੇ ਕਰੀਬ ਉਸ ਦੇ ਭਰਾ 'ਤੇ ਜਦੋਂ ਉਹ ਗੇਟ ਬੰਦ ਕਰ ਰਿਹਾ ਸੀ ਅਤੇ ਗੇਟ ਬੰਦ ਕਰਨ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਗੇਟ ਅਸੰਤੁਲਿਤ ਹੋ ਗਿਆ ਅਤੇ ਉਸ 'ਤੇ ਡਿੱਗ ਗਿਆ। ਕ੍ਰਿਸ਼ਨ ਕੁਮਾਰ ਸਿੰਘ ਗੇਟ ਹੇਠਾਂ ਦੱਬ ਕੇ ਜ਼ਖ਼ਮੀ ਹੋ ਗਿਆ। ਜਿਸ ਨੂੰ ਉਕਤ ਗੋਦਾਮ ਦੇ ਮਾਲਕ ਵੱਲੋਂ ਇਲਾਜ ਲਈ ਪਹਿਲਾਂ ਸਥਾਨਕ ਜੀ.ਟੀ. ਰੋਡ 'ਤੇ ਸਥਿਤ ਨਿਰਮਲ ਮਲਟੀਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ, ਪਰ ਕ੍ਰਿਸ਼ਨ ਕੁਮਾਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸੀ.ਐੱਮ.ਸੀ. ਲੁਧਿਆਣਾ ਦੇ ਹਸਪਤਾਲ ਲਿਜਾਇਆ ਗਿਆ, ਕ੍ਰਿਸ਼ਨਾ ਦੀ ਰਸਤੇ ਵਿਚ ਹੀ ਮੌਤ ਹੋ ਗਈ। 

ਇਹ ਵੀ ਪੜੋ: Canada News : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਪਰਮਿਟ ਦੇ ਨਿਯਮ ਕੀਤੇ ਸਖ਼ਤ

ਘਟਨਾ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਗੋਦਾਮ ਮਾਲਕ ਨੇ ਕ੍ਰਿਸ਼ਨ ਕੁਮਾਰ ਸਿੰਘ (30) ਪੁੱਤਰ ਸ਼ਿਵ ਸ਼ੰਕਰ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।

(For more news apart from  An iron gate fell on migrant laborer in Mandi Gobindgarh and died News in Punjabi, stay tuned to Rozana Spokesman)