'ਆਈ-ਹਰਿਆਲੀ' ਐਪ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ: ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਬੂਟੇ ਹਾਸਲ ਕਰਨ ਲਈ ਹੁਣ ਤੱਕ 3 ਲੱਖ 25 ਹਜ਼ਾਰ ਆਡਰ ਹੋਏ ਬੁੱਕ

Sadhu Singh Dharamsot

ਚੰਡੀਗੜ, 19 ਅਗਸਤ: ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਆਪਣੇ ਨਾਗਰਿਕਾਂ ਨੂੰ ਆਪਣੀ ਪਸੰਦ ਦੇ ਬੂਟੇ ਮੁਫ਼ਤ ਹਾਸਲ ਕਰਨ ਲਈ ਐਂਡਰਾਇਡ ਮੋਬਾਈਲ ਐਪ 'ਆਈ ਹਰਿਆਲੀ' ਸ਼ੁਰੂ ਕੀਤੀ ਹੈ, ਜੋ ਸਫ਼ਲਤਾਪੂਰਬਕ ਨਿਰੰਤਰ ਆਪਣਾ ਕਾਰਜ ਕਰ ਰਹੀ ਹੈ।ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ 'ਆਈ-ਹਰਿਆਲੀ' ਐਪ ਰਾਹੀਂ ਬੂਟੇ ਹਾਸਲ ਕਰਨ ਲਈ ਹੁਣ ਤੱਕ ਸੂਬੇ ਦੇ 3 ਲੱਖ 25 ਹਜ਼ਾਰ ਆਡਰ ਆਨ ਲਾਈਨ ਬੁੱਕ ਹੋ ਚੁੱਕੇ ਹਨ .