ਹੜ੍ਹ ਨੇ ਇਸ ਪਿੰਡ 'ਚ ਮਚਾਈ ਪੂਰੀ ਤਬਾਹੀ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਨੇ ਛੱਤਾਂ 'ਤੇ ਚੜ੍ਹਾ ਲਈਆਂ ਮੱਝਾਂ

Flood in punjab

ਪੰਜਾਬ: ਪੰਜਾਬ ਚ ਲਗਾਤਾਰ ਪਾਣੀ ਆਉਂਣ ਨਾਲ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਨੇ ਅਤੇ ਸੁਰੱਖਿਆ ਜਗ੍ਹਾ ਉਥੇ ਜਾ ਰਹੇ ਹਨ। ਇਸ ਦੇ ਨਾਲ ਹੀ ਹੜ੍ਹ ਦੀ ਮਾਰ ਹੇਠਾਂ ਆਏ ਕਈ ਪਿੰਡਾਂ ਦੇ ਲੋਕ ਤਾਂ ਆਪਣੀਆਂ ਛੱਤਾਂ ਉੱਤੇ ਰਹਿਣ ਲਈ ਮਜਬੂਰ ਹੋ ਚੁੱਕੇ ਹਨ। ਸਿਰਫ ਇੰਨਾ ਹੀ ਨਹੀਂ ਲੋਕਾਂ ਨੇ ਤਾਂ ਮੱਝਾਂ ਦੀ ਜਾਨ ਨੂੰ ਖਤਰੇ ਚ ਦੇਖਦੇ ਹੋਏ ਕੋਠਿਆਂ ਉੱਤੇ ਚੜ੍ਹਾ ਲਿਆ ਹੈ।

ਤਸਵੀਰਾਂ ਵਿਚ ਦੇਖਿਆ ਜਾ ਸਕਦੇ ਹੈ ਕਿ ਪਿੰਡ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਿਸ ਕਾਰਨ ਪੂਰਾ ਪਿੰਡ ਪਾਣੀ ਵਿਚ ਡੁੱਬ ਗਿਆ ਹੈ ਤੇ ਲੋਕਾਂ ਨੇ ਆਪਣੇ ਘਰ ਦਾ ਸਾਰਾ ਸਮਾਨ ਕੋਠਿਆਂ ਉੱਤੇ ਚਾੜ੍ਹ ਲਿਆ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਖੜਾ ਡੈਮ ਦੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਕਈ ਪਿੰਡ ਇਸ ਦੀ ਮਾਰ ਹੇਠਾਂ ਆ ਚੁੱਕੇ ਹਨ ਤੇ ਲੋਕ ਪੂਰੀ ਤਰ੍ਹਾਂ ਸਹਿਮੇ ਹੋਏ ਹਨ।

ਬਾਰਿਸ਼ ਸਤਲੁਜ ਦਰਿਆ ਕਿਨਾਰੇ ਵਸੇ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਚੁੱਕੀ ਹੈ। ਸਤਲੁਜ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਕਾਰਨ ਦਰਿਆ ਦੇ ਕਿਨਾਰੇ ਵਸੇ ਪਿੰਡ ਪਾਣੀ ਨਾਲ ਘਿਰ ਗਏ ਹਨ। ਇਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦਰਿਆ ਤੇ ਬਣੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ 1988 ਤੋਂ ਅਪਣੀ ਆਵਾਜ਼ ਉਠਾ ਰਹੇ ਇਸ ਖੇਤਰ ਦੇ ਲੋਕਾਂ ਦੀ ਮੰਗ ਦਾ ਹੱਲ ਸਮੇਂ ਦੀ ਸਰਕਾਰ ਨੇ ਨਹੀਂ ਕੀਤਾ ਜਿਸ ਕਰ ਕੇ ਇਸ ਖੇਤਰ ਦੇ ਲੋਕ ਪਰੇਸ਼ਾਨੀ ਦਾ ਸਾਹਮਣਾ ਕਰ ਰਰੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਜਦੋਂ 1988 ਵਿਚ ਹੜ੍ਹ ਆਇਆ ਸੀ ਤਾਂ ਉਦੋਂ ਇਸ ਖੇਤਰ ਵਿਚ ਫ਼ਸਲਾਂ ਦੇ ਹੋਏ 100 ਫ਼ੀਸਦੀ ਨੁਕਸਾਨ ਕਰ ਕੇ ਆਰਥਕ ਮੰਦਹਾਲੀ ਵਿਚ ਡੁੱਬੇ ਲੋਕ ਹਾਲੇ ਤਕ ਪੈਰਾਂ ਸਿਰ ਨਹੀਂ ਹੋ ਸਕੇ। ਉਹਨਾਂ ਦਾ ਕਹਿਣਾ ਹੈ ਕਿ ਹਰ ਵਰ੍ਹੇ ਹੀ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।