ਭਾਈ ਤਰਲੋਚਨ ਸਿੰਘ ਮਾਣਕਿਆ ਅਤੇ ਲਾਹੌਰੀਆ ਅਦਾਲਤ ਵਿਚ ਹੋਏ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਕਮਾਂਡਰ ਭਾਈ ਦਿਆ ਸਿੰਘ ਲਾਹੌਰੀਆ ਨੂੰ

Bhai Tarlochan Singh Mankia and Lahouriya reached Court

ਚੰਡੀਗੜ੍ਹ, 19 ਸਤੰਬਰ (ਨੀਲ ਭਲਿੰਦਰ ਸਿੰਘ) : ਦਿੱਲੀ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਕਮਾਂਡਰ ਭਾਈ ਦਿਆ ਸਿੰਘ ਲਾਹੌਰੀਆ ਨੂੰ ਅਖੌਤੀ ਸਾਧ (ਪਿਆਰਾ ਸਿੰਘ ਭਨਿਆਰਾ) ਕੇਸ ਐਫ਼ ਆਈ ਆਰ ਨੰ. 77/2007 ਮਾਮਲੇ ਵਿਚ ਸਿਧਾਰਥ ਅਰੋੜਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਪੰਜਾਬ ਪੁਲਿਸ ਵਲੋਂ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਵੀਡੀਉ ਕਾਨਫ਼ਰਸਿੰਗ ਰਾਹੀਂ ਪੇਸ਼ ਕਰਵਾਇਆ ਗਿਆ। ਅਦਾਲਤ ਵਿਚ ਚਲ ਰਹੇ ਇਸ ਕੇਸ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਤਰਲੋਚਨ ਸਿੰਘ ਮਾਣਕਿਆ ਜੋ

ਕਿ ਜ਼ਮਾਨਤ 'ਤੇ ਹਨ ਨਿਜੀ ਤੌਰ 'ਤੇ ਅਪਣੀ ਧਰਮਸੁਪਤਨੀ ਬੀਬੀ ਕੁਲਵੰਤ ਕੌਰ ਨਾਲ ਪੇਸ਼ ਹੋਏ। ਵਕੀਲ ਸ. ਹਰਪ੍ਰੀਤ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਕ ਅਦਾਲਤ ਅੰਦਰ ਚਲ ਰਹੇ ਇਸ ਮਾਮਲੇ ਵਿਚ ਅਦਾਲਤ ਅੰਦਰ ਪੰਜਾਬ ਤੋਂ ਸਪੈਸ਼ਲ ਗਵਾਹ ਨੇ ਪੇਸ਼ ਹੋਣਾ ਸੀ ਪਰ ਕਲ ਪੰਜਾਬ ਅੰਦਰ ਚੋਣਾਂ ਹੋਣ ਕਰ ਕੇ ਉਹ ਅਦਾਲਤ ਅੰਦਰ ਹਾਜ਼ਰ ਨਾ ਹੋ ਸਕਿਆ ਜਿਸ ਕਰ ਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਾ ਹੋ ਸਕੀ ਤੇ ਮਾਮਲੇ ਦੀ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ।

ਅਦਾਲਤ ਅੰਦਰ ਭਾਈ ਲਾਹੌਰੀਆ ਵਲੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਵਕੀਲ ਸ. ਹਰਪ੍ਰੀਤ ਸਿੰਘ ਹੋਰਾ ਅਤੇ ਭਾਈ ਮਾਣਕਿਆ ਵਲੋਂ ਸੰਜੇ ਚੋਬੇ ਹਾਜ਼ਰ ਹੋਏ ਸਨ।
ਪੇਸ਼ੀ ਉਪਰੰਤ ਭਾਈ ਮਾਣਕਿਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਸਿੱਖ ਕੌਮ ਵਿਰੁਧ ਝੂਠੇ ਮੁਕੱਦਮੇ ਦਾਇਰ ਕਰ ਕੇ ਉਨ੍ਹਾਂ ਨੂੰ ਖੱਜਲ ਕੀਤਾ ਜਾਂਦਾ ਹੈ ਜੋ ਕਿ ਹੁਣ ਤਕ ਨਿਰੰਤਰ ਚਲ ਰਿਹਾ ਹੈ ਜਿਸ ਦਾ ਤਾਜ਼ਾ ਸਬੂਤ ਜਲੰਧਰ ਧਮਾਕਿਆਂ ਨਾਲ ਸਬੰਧਤ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਅੰਦਰ ਕੁੱਝ ਹੁੰਦਾ ਹੈ ਤਦ ਸਿੱਖ ਜਥੇਬੰਦੀਆਂ ਨੂੰ ਹੀ ਨਿਸ਼ਾਨਾ ਬਣਾ ਕੇ ਬੇਗੁਨਾਹ ਨੌਜੁਆਨਾਂ ਨੂੰ ਚੁਕ ਕੇ ਜੇਲਾਂ ਅੰਦਰ ਡਕਿਆ ਜਾਂਦਾ ਹੈ ਤੇ ਬਹੁਗਿਣਤੀ ਵਾਲੇ ਜੋ ਕਿ ਘੱਟਗਿਣਤੀ ਨੂੰ ਨਿਗਲਣ ਲਈ ਹਰ ਹੱਥਕੰਡਾ ਵਰਤਦੇ ਰਹਿੰਦੇ ਹਨ ਸਾਫ਼ ਬਚ ਨਿਕਲਦੇ ਹਨ।