ਲੁਧਿਆਣਾ 'ਚ ਪੰਜਾਬ ਰੋਡਵੇਜ਼ ਦੀ ਬੱਸ ਨੇ ਔਰਤ ਨੂੰ ਕੁਚਲਿਆ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਸ 'ਚ ਚੜ੍ਹਦੇ ਸਮੇਂ ਡਿੱਗੀ ਹੇਠਾਂ, ਉੱਪਰੋਂ ਲੰਘਿਆ ਪਿਛਲਾ ਟਾਇਰ

photo

 

ਲੁਧਿਆਣਾ: ਲੁਧਿਆਣਾ ਦੇ ਜਗਰਾਓਂ 'ਚ ਪੰਜਾਬ ਰੋਡਵੇਜ਼ ਦੀ ਬੱਸ ਨੇ ਇਕ ਔਰਤ ਨੂੰ ਕੁਚਲ ਦਿੱਤਾ। ਔਰਤ ਨੂੰ ਹਸਪਤਾਲ ਲਿਆਂਦਾ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਥਾਣਾ ਸਿਟੀ ਜਗਰਾਉਂ ਨੇ ਮੁਲਜ਼ਮ ਬੱਸ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 279, 304-ਏ ਤਹਿਤ ਕੇਸ ਦਰਜ ਕਰ ਲਿਆ ਹੈ।

 ਇਹ ਵੀ ਪੜ੍ਹੋ: ਫਗਵਾੜਾ ਟਚ ਦੇਰ ਰਾਤ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

ਮ੍ਰਿਤਕ ਔਰਤ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਭੁੱਟਾ ਥਾਣਾ ਡੇਹਲੋਂ ਦਾ ਵਸਨੀਕ ਹੈ। ਉਸ ਦੀ ਲੜਕੀ ਗੁਰਦੀਪ ਕੌਰ (35) ਬਿਮਾਰ ਹੋਣ ਕਾਰਨ ਉਸ ਦੇ ਨਾਲ ਜਗਰਾਉਂ ਦਵਾਈ ਲੈਣ ਗਈ ਸੀ। ਉਹ ਦਵਾਈ ਲੈ ਕੇ ਆਪਣੀ ਧੀ ਨਾਲ  ਵਾਪਸ ਲੁਧਿਆਣਾ ਜਾ ਰਿਹਾ ਸੀ। ਉਹ ਜਗਰਾਓਂ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ਼ ਦੀ ਬੱਸ ਵਿਚ  ਚੜ੍ਹਨ ਲੱਗੇ। ਉਸ ਦੀ ਧੀ ਦਾ ਇੱਕ ਪੈਰ ਬੱਸ ਦੇ ਅੰਦਰ ਅਤੇ ਦੂਜਾ ਬਾਹਰ ਸੀ। ਇਸ ਦੌਰਾਨ ਬੱਸ ਡਰਾਈਵਰ ਨੇ ਬੱਸ ਭਜਾ ਲਈ। ਇਸ ਕਾਰਨ ਉਸ ਦੀ ਬੇਟੀ ਬੱਸ ਤੋਂ ਹੇਠਾਂ ਡਿੱਗ ਗਈ।

 ਇਹ ਵੀ ਪੜ੍ਹੋ: ਮਖਾਣਿਆਂ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਦੂਰ ਹੁੰਦੀ ਹੈ ਪੇਟ ਦੀ ਜਲਣ

ਬੱਸ 'ਚ ਸਵਾਰ ਸਵਾਰੀਆਂ ਨੇ ਕਾਫੀ ਰੌਲਾ ਪਾਇਆ ਤਾਂ ਡਰਾਈਵਰ ਨੇ ਬੱਸ ਨੂੰ ਉਲਟਾਉਂਦੇ ਹੋਏ ਉਨ੍ਹਾਂ ਦੀ ਬੇਟੀ ਨੂੰ ਕੁਚਲ ਦਿਤਾ। ਬੱਸ ਦਾ ਅਗਲਾ ਟਾਇਰ ਗੁਰਦੀਪ ਕੌਰ ਦੇ ਉਪਰੋਂ ਲੰਘ ਗਿਆ। ਮੁਲਜ਼ਮ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਗੁਰਦੀਪ ਕੌਰ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ।

ਉਹ ਆਪਣੀ ਧੀ ਗੁਰਦੀਪ ਨਾਲ ਡੀਐਮਸੀ ਹਸਪਤਾਲ ਪਹੁੰਚਿਆ। ਜਿੱਥੇ ਉਸ ਦੀ ਮੌਤ ਹੋ ਗਈ। ਗੁਰਦੀਪ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।