ਹੁਣ ਪੰਜਾਬ ਦੇ ਪਿੰਡ ਹੋਣਗੇ ਬੀਬੀਆਂ ਹਵਾਲੇ? ਕੈਪਟਨ ਸੰਧੂ ਦੀ ਧਮਾਕੇਦਾਰ ਇੰਟਰਵਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਾਖਾ ਵਿਧਾਨ ਸਭਾ ਹਲਕਾ (ਜਿਮਨੀ) ਸੀਟ ਤੋਂ ਕਾਂਗਰਸ ਵਲੋਂ ਉਮੀਦਵਾਰ...

Captain Sandhu And Nimrat Kaur

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਾਖਾ ਵਿਧਾਨ ਸਭਾ ਹਲਕਾ (ਜਿਮਨੀ) ਸੀਟ ਤੋਂ ਕਾਂਗਰਸ ਵਲੋਂ ਉਮੀਦਵਾਰ ਕੈਪਟਨ ਸਨਦੀਪ ਸਿੰਘ ਸੰਧੂ ਨੇ ਸਪੋਕਸਮੈਨ ਵੈਬ ਟੀਵੀ ਦੀ ਮੈਨੇਜਿੰਗ ਐਡੀਟਰ ਮੈਡਮ ਨਿਮਰਤ ਕੌਰ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਪੰਜਾਬ ਦੀ ਸਿਆਸਤ ਤੇ ਪੰਜਾਬ ਦੀਆਂ ਨੀਤੀਆਂ ਦੇ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਪਣੀ ਪਾਰਟੀ ਦੇ ਕੰਮਾਂ ਅਤੇ ਯੋਜਨਾਵਾਂ ਬਾਰੇ ਕਈ ਅਹਿਮ ਤੱਥ ਸਪੋਕਸਮੈਨ ਵੈਬ ਟੀਵੀ’ ਜ਼ਰੀਏ ਲੋਕਾਂ ਸਾਹਮਣੇ ਰੱਖੇ। ਗੱਲਬਾਤ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

ਸਵਾਲ: ਕੈਪਟਨ ਸਨਦੀਪ ਤੁਹਾਡਾ ਐਮਐਲਏ ਬਣਨ ਤੋਂ ਬਾਅਦ ਪਹਿਲਾ ਕਦਮ ਕੀ ਹੋਵੇਗਾ?

ਜਵਾਬ: ਪਹਿਲੇ ਨੰਬਰ ‘ਤੇ ਮੈਂ ਕਹਾਂਗਾ ਕਿ ਲੋਕ ਲਹਿਰ ਬਣਾ ਕੇ ਬੀਬੀਆਂ ਤੋਂ ਸ਼ੁਰੂ ਕਰਕੇ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਐਡਮਿਨੀਸਟ੍ਰੇਸ਼ਨ ਦੀ ਕੋਸਿਸ਼ ਦੇ ਨਾਲ ਨਸ਼ਾ ਚਿੱਟਾ ਹੈ, ਜਿੱਥੇ-ਜਿੱਥੇ ਵਿਕ ਰਿਹਾ ਹੈ ਉਸਨੂੰ ਖ਼ਤਮ ਕਰੀਏ ਤੇ ਜਿੱਥੇ-ਜਿੱਥੇ ਚਿੱਟੇ ਦਾ ਕਾਰੋਬਾਰ ਚਲਦੈ ਉਸਨੂੰ ਜੜੋਂ ਖ਼ਤਮ ਕਰੀਏ ਕਿਉਂਕਿ ਨਸ਼ੇ ਦਾ ਦਰਿਆ ਤਾਂ ਖ਼ਤਮ ਹੋ ਗਿਆ ਹੈ ਪਰ ਹਲੇ ਤੱਕ ਸੁੱਕਿਆ ਨਹੀਂ।

ਦੂਜੇ ਨੰਬਰ ‘ਤੇ ਘਰ-ਘਰ ਰੁਜ਼ਗਾਰ ਦੇ ਤਹਿਤ ਦਾਖਾ ਹਲਕੇ ਵਿਚ ਮੇਰੇ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇਗਾ।

ਸਵਾਲ: ਕਿਹੜੀ ਚੀਜ਼ ਹੈ, ਜੋ ਦਾਖਾ ਹਲਕੇ ਵਿਚ ਪਹਿਲ ਦੇ ਤੌਰ ‘ਤੇ ਆਉਣੀ ਚਾਹੀਦੀ ਹੈ?

ਜਵਾਬ: ਜਦੋਂ ਮੈਂ ਲੋਕਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਕੰਮ ਅਸੀਂ ਲੱਭਾਂਗੇ, ਮਤੇ ਪੰਚਾਇਤ ਤੋਂ ਪੁਆਇਓ ਤੇ ਕੰਮ ਕਰਵਾ ਕੇ ਤੁਸੀਂ ਲੈ ਕੇ ਆਇਓ। ਭਾਵੇਂ ਸਾਡਾ ਗਲੀਆਂ ਦਾ ਕੰਮ ਹੋਵੇ, ਟੋਭਿਆਂ, ਨਾਲੀਆਂ ਦਾ ਕੰਮ ਹੋਵੇ, ਗਰਾਉਂਡ ਦਾ ਕੰਮ ਹੋਵੇ, ਨੌਜਵਾਨਾਂ ਲਈ ਜਿੰਮ ਦਾ ਕੰਮ ਹੋਵੇ, ਪਿੰਡ ਦੀ ਧਰਮਸ਼ਾਲਾ, ਪਿੰਡ ਦੇ ਕਮਿਊਨਿਟੀ ਸੈਂਟਰ ਦਾ ਕੰਮ ਹੋਵੇ, ਕਈਂ ਪਿੰਡਾਂ ਵਿਚ ਲੈਟਰੀਨਾਂ ਦਾ ਮੁੱਦਾ ਹੋਵੇ। ਇਸ ਤਰ੍ਹਾਂ ਦੇ ਕਾਫ਼ੀ ਮੁੱਦੇ ਹਨ ਹਰੇਕ ਪਿੰਡ ਦੇ ਵੱਖ-ਵੱਖ ਮੁੱਦੇ ਹਨ।

ਸਵਾਲ: ਚੋਣਾਂ ਤੋਂ ਬਾਅਦ ਦਾਖਾ ਹਲਕੇ ‘ਚ ਨਜ਼ਰ ਆਓਗੇ?

ਜਵਾਬ: ਜਦੋਂ ਮੈਂ ਕਰਮ ਭੂਮੀ ਤੇ ਮਰਨ ਭੂਮੀ ਦਾ ਐਲਾਨ ਹੀ ਕਰ ਦਿੱਤਾ ਤਾਂ ਮੈਂ ਆਪਣੀ ਤਨਦੇਹੀ ਨਾਲ ਦਾਖਾ ਹਲਕੇ ਦੀ ਸੇਵਾ ਕਰਾਂਗਾ।

ਸਵਾਲ: ਚਿੱਟਾ ਤੇ ਹੋਰ ਕੈਮੀਕਲ ਨਸ਼ਿਆਂ ਨੂੰ ਰੋਕਣ ਲਈ ਤੁਸੀਂ ਕੀ ਸਹਿਯੋਗ ਪਾਓਗੇ?

ਜਵਾਬ: ਕੱਲ੍ਹ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਸੀ, ਉਸ ਵਿਚ ਬੀਬੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਤੇ ਉਹ ਇਸ ਗੱਲ ਦਾ ਵਿਸਵਾਸ਼ ਰੱਖਦੀਆਂ ਤੇ ਮਹਿਸੂਸ ਕਰਦੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਵਿਚ ਪਹਿਲਾਂ ਵੀ ਤੇ ਅੱਜ ਵੀ ਨਸ਼ਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਹੈ।

ਮੈਂ ਦਾਖਾ ਹਲਕੇ ਦੇ ਸਾਰੇ ਪਿੰਡ ਘੁੰਮ ਚੁੱਕਿਆ ਤਾਂ ਹਰ ਪਾਸੇ ਬੀਬੀਆਂ ਨੇ ਇਹ ਗੱਲ ਕਹੀ ਹੈ ਕਿ ਨਸ਼ਿਆਂ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਹੈ ਜੋ ਬੀਬੀਆਂ ਮਾਵਾਂ, ਭੈਣਾਂ ਤੋਂ ਹੀ ਹੋਣੀ ਹੈ। ਜਦੋਂ ਮੈਂ ਕਿਤੇ ਵੀ ਜਾਂਦਾ ਹੁੰਦਾ ਤਾਂ ਬੀਬੀਆਂ ਦਾ ਥੋੜ੍ਹਾ ਜ਼ਿਆਦਾ ਸਮਾਂ ਲੈਂਦਾ ਹਾਂ ਤੇ ਦਿੰਦਾ ਵੀ ਹਾਂ ਤਾਂ ਕਿ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਜਾ ਸਕਣ ਅਤੇ ਜੋ ਉਨ੍ਹਾਂ ਦੀ ਸੋਚ ਹੈ ਉਹ ਹੀ ਮੇਰੀ ਸੋਚ ਹੈ। ਮੈਂ ਤਾਂ ਆਪਣੇ ਆਪ ਨੂੰ ਸਿਆਸਤ ਨੂੰ ਪਿੱਛੇ ਰੱਖ ਵਰਕਰ ਹੀ ਮੰਨਦਾ ਹਾਂ।

ਸਵਾਲ: ਬੀਬੀਆਂ ਨੂੰ ਨਾਲ ਲੈ ਕੇ ਤੁਹਾਡਾ ਨਸ਼ਿਆਂ ਵਿਰੁੱਧ ਐਕਸ਼ਨ ਪਲਾਨ ਕੀ ਹੋਵੇਗਾ?

ਜਵਾਬ: ਪਹਿਲਾਂ ਤਾਂ ਪੜਤਾਲ ਹੀ ਹੋਣੀ ਹੈ ਕਿ ਕੋਣ ਬੰਦਾ ਖਾ ਰਿਹਾ ਹੈ ਕੋਣ ਵੇਚ ਰਿਹਾ ਹੈ। ਦੋ ਪ੍ਰਾਇਵੇਟ ਸੈਂਟਰ ਵੀ ਹਨ ਜੋ ਇੱਥੇ ਵਧੀਆ ਚੱਲ ਰਹੇ ਹਨ। ਜੋ ਵੇਚਣ ਵਾਲੇ ਸੈਟਿੰਗਾਂ ਕਰੀ ਬੈਠੇ ਹਨ, ਪੁਲਿਸ ਵਾਲੇ ਸੈਟਿੰਗਾਂ ਕਰੀ ਬੈਠੇ ਹਨ ਪਹਿਲਾਂ ਤਾਂ ਅਸੀਂ ਉਹ ਖ਼ਤਮ ਕਰਾਂਗੇ।

ਸਵਾਲ: ਜੋ ਨਸ਼ਾ ਵੇਚਦਾ ਹੈ ਤੇ ਉਹ ਆਪ ਖਾਂਦਾ ਵੀ ਹੈ ਅਤੇ ਦੋਨੋਂ ਪਾਸਿਓ ਫਸ ਵੀ ਜਾਂਦਾ ਹੈ, ਇਸਨੂੰ ਲੈ ਕੇ ਤੁਸੀਂ ਕੀ ਕਰੋਗੇ?

ਜਵਾਬ: ਦਾਖਾ ਹਲਕੇ ਦੀ ਸੋਚ ਬਿਲਕੁਲ ਵੱਖਰੀ ਹੈ। ਜਿਵੇਂ ਬੀਬੀਆਂ ਨੇ ਕਿਹਾ ਅਸੀਂ ਤੇਰਾ ਸਾਥ ਦੇਵਾਂਗੀਆਂ, ਤੁਸੀਂ ਅੱਗੇ ਹੋ ਕੇ ਲੱਗੋ। ਬੀਬੀਆਂ ਸਾਰੇ ਪਿੰਡਾਂ ਦੀਆਂ ਮੇਰੇ ਨਾਲ ਖੜ੍ਹੀਆਂ ਹਨ। ਜੋ ਨਸ਼ਾ ਕਰਦੇ ਹਨ ਅਸੀਂ ਆਪਣੇ ਬੱਚਿਆਂ ਬਾਰੇ ਵੀ ਦੱਸਾਂਗੇ। ਦੂਜੀ ਗੱਲ ਜੋ ਖਾਣ ਤੇ ਖਿਲਾਉਣ ਵਾਲੀ ਹੈ ਉਹ ਸਪਲਾਈ ਚੈਨ ਨੂੰ ਬਹੁਤ ਜਲਦ ਖ਼ਤਮ ਕੀਤਾ ਜਾਵੇਗਾ।