ਇਕ ਵਾਰ ਜਿਤਾ ਕੇ ਤਾਂ ਦੇਖੋ, ਗ੍ਰਾਂਟਾਂ ਦੇ ਗੱਫੇ ਨਹੀਂ ਸਾਂਭ ਹੋਣੇ : ਕੈਪਟਨ ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਦਾਖਾ ਵਾਸੀਆਂ ਦਾ ਰਿਣੀ ਹਾਂ ਅਤੇ ਹਲਕੇ ਦਾ ਵਿਕਾਸ ਕਰਵਾ ਕੇ ਇਸ ਪਿਆਰ-ਸਤਿਕਾਰ ਦਾ ਮੁੱਲ ਮੋੜਾਂਗਾ।

Captain Sandeep Singh Sandhu during election campaign-2

ਜਗਰਾਉਂ : ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦਾ ਚੋਣ ਪ੍ਰਚਾਰ ਦਿਨੋਂ-ਦਿਨ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਹਲਕੇ ਅੰਦਰ ਪ੍ਰਤੱਖ ਰੂਪ ਵਿਚ ਮਾਹੌਲ ਬਣਿਆ ਸਪਸ਼ਟ ਦਿਖਾਈ ਦੇ ਰਿਹਾ ਹੈ, ਜਿੱਥੇ ਹਲਕਾ ਦਾਖਾ ਦੇ ਪਿੰਡਾਂ ਅਤੇ ਵਾਰਡਾਂ 'ਚ ਕੈਪਟਨ ਸੰਦੀਪ ਸੰਧੂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਕਾਸ ਪੱਖੀ ਨੀਤੀ ਤੋਂ ਪ੍ਰਭਾਵਿਤ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਕਾਂਗਰਸ 'ਚ ਸ਼ਾਮਲ ਹੋਣ ਦਾ ਦੌਰ ਜਾਰੀ ਹੈ।

ਇਸੇ ਲੜੀ ਤਹਿਤ ਪਿੰਡ ਰਾਊਵਾਲ, ਮਦਾਰਪੁਰਾ, ਖੁਦਾਈ ਚੱਕ, ਕੀੜੀ ਤੇ ਕੋਟਮਾਨ ਵਿਖੇ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਹਰ ਵਰਗ ਵੱਲੋਂ ਕਾਂਗਰਸ ਪਾਰਟੀ 'ਤੇ ਵਿਸ਼ਵਾਸ਼ ਕਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਦਾ ਹੀ ਨਤੀਜਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਾਖਾ ਵਾਸੀਆਂ ਵੱਲੋਂ ਜੋ ਮੇਰੇ 'ਤੇ ਵਿਸ਼ਵਾਸ਼ ਜਤਾਇਆ ਮੈਂ ਉਸ ਦਾ ਰਿਣੀ ਹਾਂ ਅਤੇ ਹਲਕੇ ਦਾ ਵਿਕਾਸ ਕਰਵਾ ਕੇ ਇਸ ਪਿਆਰ-ਸਤਿਕਾਰ ਦਾ ਮੁੱਲ ਮੋੜਾਂਗਾ।

ਇਸ ਮੌਕੇ ਕਾਂਗਰਸ ਦੇ ਸਰਪੰਚ ਅਤੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਅੱਜ ਲੋਕ ਇਨਸਾਫ ਪਾਰਟੀ ਨੂੰ ਛੱਡ ਕਈ ਆਗੂ ਕਾਂਗਰਸ 'ਚ ਸ਼ਾਮਲ ਹੋਏ। ਲਿਪ ਆਗੂ ਨਿਰਮਲ ਸਿੰਘ ਮਦਾਰਪੁਰਾ ਦੇ ਗ੍ਰਹਿ ਪੁੱਜੇ ਕੈਪਟਨ ਸੰਦੀਪ ਸੰਧੂ ਨੇ ਪਾਰਟੀ 'ਚ ਆਏ ਆਗੂਆਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਕਰਮ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਲੁਧਿਆਣਾ ਸ਼ਹਿਰੀ ਅਸ਼ਵਨੀ ਸ਼ਰਮਾ ਹਾਜ਼ਰ ਸਨ।

ਇਸ ਮੌਕੇ ਸ਼ਾਮਲ ਹੋਣ ਵਾਲਿਆਂ 'ਚ ਜੀਤ ਸਿੰਘ, ਪੰਜਾਬ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਗੁਰਮੁੱਖ ਸਿੰਘ, ਤਰਸੇਮ ਸਿੰਘ ਆਦਿ ਨਾਮ ਸ਼ਾਮਲ ਸਨ। ਇਸ ਮੌਕੇ ਮੇਜਰ ਸਿੰਘ ਭੈਣੀ, ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਮੁੱਲਾਂਪੁਰ, ਮੇਸ਼ੀ ਸਹੋਤਾ, ਸਰਪੰਚਣੀ ਗੁਰਚਰਨ ਕੌਰ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਸਾਬਕਾ ਸਰਪੰਚ ਹੇਮਰਾਜ ਸਿੰਗਲਾ, ਗੁਰਮੇਲ ਸਿੰਘ ਮੇਲੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਜਗਦੇਵ ਸਿੰਘ ਦਿਉਲ, ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ, ਮਲਕੀਤ ਸਿੰਘ, ਹਰੀ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਚੱਕੀਵਾਲਾ, ਕਰਮ ਸਿੰਘ, ਮਨਪ੍ਰੀਤ ਸਿੰਘ ਪ੍ਰੀਤਾ, ਸੁਖਵਿੰਦਰ ਸਿੰਘ ਤੇ ਨਿਰਮਲ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।