ਮੋਗਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਸਰਹੱਦ ਤੋਂ 800 ਗ੍ਰਾਮ ਹੈਰੋਇਨ ਕੀਤੀ ਬਰਾਮਦ  

Moga police take great success

ਸੂਬੇ ਵਿਚ ਨਸ਼ਿਆਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਬੜੀ ਹੀ ਸੰਜੀਦਗੀ ਕਾਰਜ ਕਰ ਰਹੀ ਹੈ। ਪੁਲਿਸ ਵਲੋਂ ਛਾਪੇਮਾਰੀ ਤੇ ਨਾਕੇਬੰਦੀ ਕਰ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਜਾ ਰਹੀ ਹੈ ਤੇ ਭਾਰਤ ਵਿਚ ਹੁਣ ਜ਼ਿਆਦਾਤਰ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਰਾਂਹੀ ਨਸ਼ਿਆਂ  ਦੀ ਸਪਲਾਈ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਪੁਲਿਸ ਨੇ ਇਕ ਵਿਅਕਤੀ ਦੇ ਖੇਤ ਵਿਚ ਛਾਪੇਮਾਰੀ ਕਰ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦਰਅਸਲ ਨਿਰਮਲ ਸਿੰਘ ਦੀ ਜ਼ਮੀਨ ਪਾਕਿਸਤਾਨ ਸਰਹਦ ਕੋਲ  ਹੈ ਤੇ ਇਸਨੇ ਆਪਣੇ ਖੇਤ ਵਿੱਚ 2  ਬੋਤਲਾਂ  ਵਿੱਚ ਹੈਰੋਇਨ ਲੂਕਾ ਕੇ ਰੱਖੀ ਹੋਈ ਸੀ ਤੇ ਪੁਲਿਸ ਵਲੋਂ ਛਾਪੇਮਾਰੀ ਕਰ ਇਸਨੂੰ ਬਰਾਮਦ ਕਰ ਲਿਆ ਗਿਆ ਹੈ। 

ਡੀਐਸਪੀ ਇੰਟੈਲੀਜੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿਚ 2 ਦੋਸ਼ੀ ਨੇ ਜਿਹਨਾਂ ਵਿੱਚੋ ਇਕ ਦੋਸ਼ੀ ਬਿਕਰਮਜੀਤ ਸਿੰਘ ਪਹਿਲਾ ਹੀ ਜੇਲ ਵਿਚ ਹੈ ਤੇ ਉਸਨੂੰ ਕਪੂਰਥਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ਤੇ ਮੋਗਾ ਲਿਆਇਆ ਜਾਵੇਗਾ ਤੇ ਪੁੱਛੱਗਿਛ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਦਾ ਸਾਰਾ ਪਰਿਵਾਰ ਹੀ ਬਾਰਡਰ ਤੇ ਨਸ਼ੇ ਦੀ ਸਮਗਲਿੰਗ ਕਰਦਾ ਹੈ। ਫਿਲਹਾਲ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹਨਾਂ ਦੇ ਸੰਬੰਧ ਹੋਰ ਕਿੱਥੇ ਕਿੱਥੇ ਹਨ ਪਰ ਲਗਾਤਾਰ ਭਾਰਤ ਪਾਕਿਸਤਾਨ ਸਰਹੱਦ ਤੋਂ ਇਸ ਤਰ੍ਹਾਂ ਨਸ਼ਿਆਂ ਦੀ ਖੇਪ ਬਰਾਮਦ ਹੋਣਾ ਸੁਰੱਖਿਆ ਏਜੰਸੀਆਂ ਤੇ ਬੀਆਈਸੀਐਫ ਤੇ ਪੁਲਿਸ ਤੇ ਵੱਡੇ ਸਵਾਲ ਖੜੇ ਕਰਦਾ ਹੈ।