ਸੁਸਰੀ ਨੇ ਸਤਾਏ ਮਾਨਸਾ ਦੇ ਲੋਕ !

ਏਜੰਸੀ

ਖ਼ਬਰਾਂ, ਪੰਜਾਬ

ਬੱਚਿਆਂ ਦੇ ਕੰਨਾਂ 'ਚ ਪੈਣ ਕਾਰਨ ਅਪ੍ਰੇਸ਼ਨ !

Mansa News protest

ਮਾਨਸਾ: ਮਾਨਸਾ ਐੱਚ ਐੱਸ ਰੋਡ 'ਤੇ ਬਣੇ ਗੋਦਾਮ ਕਾਰਨ ਮਾਨਸਾ ਦੇ ਪਿੰਡ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ। ਦਅਰਸਲ ਇਸ ਗੁਦਾਮ 'ਚ ਅਨਾਜ ਵਿਚ ਸੁਸਰੀ ਜ਼ਿਆਦਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀੜਤ ਲੋਕਾਂ ਨੇ ਕਿਹਾ ਕਿ ਗੁਦਾਮ ' ਚ ਸਮੇਂ ਸਿਰ ਦਵਾਈ ਨਾ ਲਗਾਉਣ ਕਾਰਨ ਸੁਸਰੀ ਜ਼ਿਆਦਾ ਹੋ ਗਈ ਹੈ ਜੋ ਕਿ ਉਹਨਾਂ ਦੇ ਘਰਾਂ ਤੱਕ ਅਸਾਨੀ ਨਾਲ ਪਹੁੰਚ ਜਾਂਦੀ ਹੈ।

ਇਸ ਮੌਕੇ 'ਤੇ ਲੋਕਾਂ ਨੇ ਕਿਹਾ ਕਿ ਕਈ ਬੱਚਿਆਂ ਦੇ ਸੁਸਰੀ ਕੰਨ ਅਤੇ ਅੱਖਾਂ 'ਚ ਜਾਣ ਕਾਰਨ ਉਹਨਾਂ ਨੂੰ ਬੱਚਿਆਂ ਦਾ ਅਪਰੇਸ਼ਨ ਕਰਵਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸ਼ਹਿਰੀ ਕਲੋਨੀਆਂ ਦੇ ਲੋਕ ਬਹੁਤ ਦੁੱਖੀ ਹਨ। ਰੀਗੋ ਨਾਮ ਦੀ ਕੰਪਨੀ ਨੇ ਇਸ ਦਾ ਠੇਕਾ ਲਿਆ ਹੋਇਆ ਹੈ। ਇਸ ਕੰਪਨੀ ਦੇ ਮੁਲਾਜ਼ਮ ਦਵਾਈ ਕਿਤੇ ਹੋਰ ਵੇਚ ਦਿੰਦੇ ਹਨ ਤੇ ਉਹ ਇਸ ਦੀ ਕੋਈ ਸਾਂਭ ਸੰਭਾਲ ਨਹੀਂ ਕਰਦੇ।

ਉੱਥੇ ਹੀ ਗੁਦਾਮ ਦੇ ਸੁਪਰਵਾਈਜਰ ਨੇ ਕਿਹਾ ਕਿ ਬਹੁਤ ਜਲਦ ਸੁਸਰੀ ਨੂੰ ਮਾਰਨ ਲਈ ਦਵਾਈ ਦਾ ਇੰਤਜ਼ਾਮ ਕਰਕੇ ਪਿੰਡ ਵਾਸੀਆਂ ਦੀ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਉਹਨਾਂ ਵਿਸ਼ਵਾਸ ਦਵਾਇਆ ਸੀ ਕਿ ਉਹ ਇਸ ਵੱਲ ਧਿਆਨ ਦੇਣਗੇ ਪਰ ਉਹਨਾਂ ਦੀ ਕੋਈ ਸਾਰ ਨਹੀਂ ਲਈ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਦੱਸ ਦੇਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਲੋਕਾਂ ਦਾ ਕਹਿਣਾ ਉਹਨਾਂ ਵੱਲੋਂ ਪਿਛਲੇ 2 ਮਹੀਨੇ ਤੋਂ ਲਗਾਤਾਰ ਧਰਨਾ ਲਗਾਇਆ ਜਾ ਰਿਹਾ ਹੈ ਪਰ ਗੁਦਾਮ ਦੇ ਮਾਲਕਾਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।