ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬੀ. ਏ. ਦੇ ਸਿਲੇਬਸ 'ਚ ਬਦਲਾਅ ਲਿਆਂਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦਿਆਰਥੀ ਦੀ ਸਹੂਲਤ ਅਤੇ ਉਨ੍ਹਾਂ ਤੋਂ ਪੜ੍ਹਾਈ ਭਾਰ ਘੱਟ ਕਰਨ ਦੇ ਮਕਸਦ ਨੂੰ ਲੇ ਕੇ ਬੀਏ ਦੇ ਸਿਲੇਬਸ ਘੱਟ ਕੀਤਾ

punjabi univarsisty logo

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀ ਦੀ ਸਹੂਲਤ ਅਤੇ ਉਨ੍ਹਾਂ ਤੋਂ ਪੜ੍ਹਾਈ ਭਾਰ ਘੱਟ ਕਰਨ ਦੇ ਮਕਸਦ ਨੂੰ ਲੇ ਕੇ ਬੀਏ ਦੇ ਸਿਲੇਬਸ ਘੱਟ ਕੀਤਾ ਗਿਆ ਹੈ । ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀਨੀਅਰ ਪ੍ਰੋਫੈਸਰ ਅਤੇ ਫੌਰਨ ਲੈਂਗੂਏਜ ਦੇ ਡੀਨ ਡਾ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਸਮੇਂ ਦੀ ਮੰਗ ਸੀ ਕਿ ਅਸੀਂ ਕੁਝ ਨਵਾਂ ਕਰਨ ਅਤੇ ਅਸੀਂ ਬੀ. ਏ. ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ ।

 

ਉਨ੍ਹਾਂ ਆਖਿਆ ਕਿ ਲਰਨਿੰਗ, ਲਿਸਨਿੰਗ, ਰੀਡਿੰਗ ਅਤੇ ਰਾਈਟਿੰਗ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧੇਗਾ ਅਤੇ ਉਨ੍ਹਾਂ ਨੂੰ ਬੀ. ਏ. 'ਚ ਹੀ ਉੱਚ ਵਿੱਦਿਆ ਵਰਗੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ । ਉਨ੍ਹਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਬਕਾਇਦਾ ਤੌਰ 'ਤੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਅਸੀਂ ਇਹ ਵਿਦਿਆਰਥੀਆਂ ਲਈ ਲਾਗੂ ਕਰ ਦਿੱਤਾ ਹੈ ।