ਨਿਹੰਗ ਅਤੇ BJP ਆਗੂਆਂ ਨਾਲ ਤਸਵੀਰਾਂ ਵਾਇਰਲ ਹੋਣ 'ਤੇ ਗੁਰਮੀਤ ਪਿੰਕੀ ਨੇ ਦਿੱਤਾ ਸਪੱਸ਼ਟੀਕਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਹੰਗ ਅਮਨ ਸਿੰਘ ਅਤੇ ਭਾਜਪਾ ਆਗੂਆਂ ਨਾਲ ਵਾਇਰਲ ਹੋਈ ਤਸਵੀਰ ’ਤੇ ਅਪਣਾ ਸਪੱਸ਼ਟੀਕਰਨ ਦਿੰਦਿਆਂ ਗੁਰਮੀਤ ਪਿੰਕੀ ਨੇ ਕਿਹਾ ਕਿ ਮਾਮਲੇ ਨੂੰ ਫਾਲਤੂ ਰੰਗਤ ਦਿੱਤੀ ਜਾ ਰਹੀ ਹੈ।

Gurmeet Singh Pinky

ਚੰਡੀਗੜ੍ਹ: ਸਿੰਘੂ ਬਾਰਡਰ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਸਿੰਘ ਅਤੇ ਭਾਜਪਾ ਆਗੂਆਂ ਨਾਲ ਵਾਇਰਲ ਹੋਈ ਤਸਵੀਰ ’ਤੇ ਅਪਣਾ ਸਪੱਸ਼ਟੀਕਰਨ ਦਿੰਦਿਆਂ ਗੁਰਮੀਤ ਪਿੰਕੀ ਨੇ ਕਿਹਾ ਕਿ ਮਾਮਲੇ ਨੂੰ ਫਾਲਤੂ ਰੰਗਤ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਨਿਹੰਗ ਸਿੰਘਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਹੋਰ ਪੜ੍ਹੋ: ਮਹਿੰਗਾਈ ਖਿਲਾਫ਼ ਅਨੋਖਾ ਪ੍ਰਦਰਸ਼ਨ, ਬੈਂਕ Locker 'ਚ ਸਿਲੰਡਰ ਜਮਾਂ ਕਰਵਾਉਣ ਪਹੁੰਚੇ ਨੌਜਵਾਨ

ਉਹਨਾਂ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ, “ਮੇਰਾ ਨਿਹੰਗ ਸਿੰਘਾਂ ਨਾਲ ਕੋਈ ਲੈਣਦੇਣ ਨਹੀਂ ਹੈ। ਸਾਰਿਆਂ ਨੂੰ ਅਪੀਲ ਹੈ ਕਿ ਮਾਮਲੇ ਵਿਚ ਮੇਰਾ ਨਾਮ ਨਾ ਜੋੜਿਆ ਜਾਵੇ। ਮੈਂ ਅਪਣੇ ਕੰਮ ਲਈ 5 ਅਗਸਤ ਨੂੰ ਅਪਣੇ ਦੋਸਤ ਸੁਖਮਿੰਦਰ ਸਿੰਘ ਗਰੇਵਾਲ ਕੋਲ ਦਿੱਲੀ ਗਿਆ ਸੀ”।

ਹੋਰ ਪੜ੍ਹੋ: ਨਿਹੰਗ ਦੀ ਵਾਇਰਲ ਫੋਟੋ 'ਤੇ ਸੋਨੀਆ ਮਾਨ ਦਾ ਬਿਆਨ, ਕਿਸਾਨਾਂ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਹੈ ਸਰਕਾਰ

ਗੁਰਮੀਤ ਪਿੰਕੀ ਨੇ ਕਿਹਾ ਕਿ ਇਸ ਦੌਰਾਨ ਸਿੰਘੂ ਬਾਰਡਰ ’ਤੇ ਸਾਨੂੰ ਨਿਹੰਗ ਅਮਨ ਸਿੰਘ ਵੀ ਮਿਲਿਆ। ਉਹ ਵੀ ਸਾਡੇ ਨਾਲ ਮੰਤਰੀ ਦੇ ਘਰ ਗਿਆ ਅਤੇ ਅਸੀਂ ਇਕੱਠਿਆਂ ਨੇ ਰੋਟੀ ਖਾਧੀ। ਮੈਂ 4-5 ਦਿਨਾਂ 'ਚ ਸਾਰੇ ਤੱਥ ਸਾਹਮਣੇ ਰੱਖਾਂਗਾ।” ਉਹਨਾਂ ਕਿਹਾ ਕਿ ਜੋ ਵੀ ਮੇਰੇ ਖਿਲਾਫ਼ ਬੋਲੇਗਾ, ਉਸ ਦੇ ਖਿਲਾਫ਼ ਉਹ ਅਦਾਲਤ ਜਾਣਗੇ।