ਅਦਾਲਤ ਵਲੋਂ ਲਾਡੋਵਾਲ ਟੋਲ ਪਲਾਜ਼ਾ ਦੀ ਜਾਇਦਾਦ ਅਤੇ ਕੁਰਸੀਆਂ ਅਟੈਚ ਕਰਨ ਦੇ ਹੁਕਮ
ਸੜਕ ਖ਼ਰਾਬ ਹੋਣ ਦੇ ਬਾਵਜੂਦ ਵਕੀਲ ਨੇ ਭਰਿਆ ਸੀ ਟੋਲ ਟੈਕਸ
ਲੁਧਿਆਣਾ: ਅਦਾਲਤ ਵਲੋਂ ਲੁਧਿਆਣਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੀ ਜਾਇਦਾਦ ਅਤੇ ਕੁਰਸੀਆਂ ਅਟੈਚ ਕਰਨ ਦੇ ਹੁਕਮ ਦਿਤੇ ਗਏ ਹਨ। ਦਰਅਸਲ ਲਾਡੋਵਾਲ ਟੋਲ ਪਲਾਜ਼ਾ ਦੀ ਕੰਪਨੀ ਨੇ ਵਕੀਲ ਨੂੰ 50 ਹਜ਼ਾਰ ਰੁਪਏ ਜੁਰਮਾਨੇ ਦਾ ਭੁਗਤਾਨ ਨਹੀਂ ਕੀਤਾ।
2016 ਵਿਚ ਇਕ ਵਿਅਕਤੀ ਨੇ ਕੰਜ਼ਿਊਮਰ ਕੋਰਟ ਵਿਚ ਸ਼ਿਕਾਇਤ ਦਿਤੀ ਸੀ ਕਿ ਲਾਡੋਵਾਲ ਟੋਲ ਪਲਾਜ਼ਾ ਅਧੀਨ ਆਉਂਦੀ ਸੜਕ ਉਤੇ ਟੋਆ ਹੋਣ ਕਾਰਨ ਉਨ੍ਹਾਂ ਦੀ ਗੱਡੀ ਖ਼ਰਾਬ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਟੋਲ ਟੈਕਸ ਭਰਨ ਦੇ ਬਾਵਜੂਦ ਉਨ੍ਹਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ। ਵਿਅਕਤੀ ਨੇ ਕੰਜ਼ਿਊਮਰ ਕੋਰਟ ਵਿਚ ਇਹ ਕੇਸ ਜਿੱਤ ਵੀ ਲਿਆ ਸੀ ਪਰ ਕੰਪਨੀ ਵਲੋਂ ਉਸ ਨੂੰ 50 ਹਜ਼ਾਰ ਰੁਪਏ ਹਰਜਾਨਾ ਨਹੀਂ ਦਿਤਾ।
ਇਸ ਮਗਰੋਂ ਹੁਣ ਅਦਾਲਤ ਨੇ ਲਾਡੋਵਾਲ ਟੋਲ ਪਲਾਜ਼ਾ ਦੀ ਜਾਇਦਾਦ, ਕੁਰਸੀਆਂ, ਟੇਬਲ, ਸੀਸਟੀਵੀ ਕੈਮਰੇ, ਕੰਪਿਊਟਰ ਆਦਿ ਅਟੈਚ ਕਰਨ ਦੇ ਹੁਕਮ ਦਿਤੇ ਹਨ। ਜਦੋਂ ਅਧਿਕਾਰੀ ਇਨ੍ਹਾਂ ਚੀਜ਼ਾਂ ਦੀ ਜ਼ਬਤੀ ਲਈ ਲਾਡੋਵਾਲ ਟੋਲ ਪਲਾਜ਼ਾ ਉਤੇ ਪਹੁੰਚੇ ਤਾਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ।