ਆਲ ਇੰਡੀਆ ਗ੍ਰਾਮੀਣ ਡਾਕ ਸੇਵਕਾਂ ਨੇ ਕੀਤੀ ਭੁੱਖ ਹੜਤਾਲ

ਏਜੰਸੀ

ਖ਼ਬਰਾਂ, ਪੰਜਾਬ

ਮੰਗਾਂ ਮੰਨਣ ਦੀ ਕੀਤੀ ਮੰਗ

file photo

ਫ਼ਿਰੋਜ਼ਪੁਰ : ਆਲ ਇੰਡੀਆ ਗ੍ਰਾਮੀਣ ਡਾਕ ਸੇਵਕਾਂ ਵਲੋਂ ਦੇਸ਼ ਵਿਆਪੀ ਭੁੱਖ ਹੜਤਾਲ ਦਾ ਸੱਦਾ ਦਿਤਾ ਗਿਆ ਸੀ। ਇਸੇ ਤਹਿਤ ਅੱਜ ਡਾਕ ਆਲ ਇੰਡੀਆ ਗ੍ਰਾਮੀਣ ਸੇਵਕਾਂ ਵਲੋਂ ਫਿਰੋਜ਼ਪੁਰ ਡਵੀਜ਼ਨ ਦੇ ਫਿਰੋਜ਼ਪੁਰ ਕੈਂਟ ਦਫ਼ਤਰ ਡਾਕਟਰ ਦੇ ਬਾਹਰ ਇਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ। ਡਵੀਜ਼ਨ ਸੈਕਟਰੀ ਸੁਰਿੰਦਰ ਸਿੰਘ ਹਿੰਮਤਪੁਰਾ ਦੀ ਅਗਵਾਈ ਹੇਠ ਕੀਤੀ ਗਈ ਹੜਤਾਲ ਦੌਰਾਨ ਉਨ੍ਹਾਂ ਨੇ ਵਰਕਰਾਂ ਨੂੰ 10 ਸੂਤਰੀ ਪ੍ਰੋਗਰਾਮ (ਮੰਗਾਂ) ਸਬੰਧੀ ਜਾਣੂ ਕਰਵਾਇਆ।

ਇਸ ਮੌਕੇ ਜੀਡੀਐੱਸ ਕਾਮਿਆਂ ਨੂੰ 8 ਘੰਟੇ ਡਿਊਟੀ ਪੱਕੀ ਕਰਨ ਦੀ ਮੰਗ ਕੀਤੀ ਗਈ।

ਇਸ ਤੋਂ ਇਲਾਵਾ ਸੀਨੀਅਰ ਗ੍ਰਾਮੀਣ ਡਾਕ ਸੇਵਕ ਜੀਡੀਐੱਸ ਨੂੰ 12, 24 ਤੇ 36 ਦਾ ਸਪੈਸ਼ਲ ਇੰਕਰੀਮੈਂਟ ਦੇਣ, ਬੀਮਾ ਰਾਸ਼ੀ 5 ਲੱਖ ਕਰਨ, 180 ਦਿਨ ਦੀਆਂ ਛੁੱਟੀਆਂ ਰਿਜ਼ਰਵ ਰੱਖਣ, ਸਿੰਗਲ ਹੈਂਡ ਦਫ਼ਤਰ ਨੂੰ ਕੰਬਾਇਨ ਡਿਊਟੀ ਦੇਣ, ਮੈਡੀਕਲ ਸਹੂਲਤ ਦੇਣ, ਬਦਲੀ ਨਿਯਮਾਂ ਨੂੰ ਅਸਾਨ ਬਣਾਉਣ ਸਮੇਤ ਹੋਰ ਮੰਗਾਂ ਮੰਨਣ ਦੀ ਮੰਗ ਕੀਤੀ ਗਈ।

ਇਸ ਮੌਕੇ ਪ੍ਰਧਾਨ ਜਸਵੰਤ ਰਾਏ, ਮਮਦੋਟ, ਕਿਰਪਾਲ ਸਿੰਘ ਮੱਖੂ, ਰਮੇਸ਼ ਭੱਟੀ, ਗੁਰਪ੍ਰੀਤ ਸਿੰਘ ਮੱਖੂ, ਰਛਪਾਲ ਸਕੂਰ, ਡਾ. ਗੁਰਜੀਤ ਸਿੰਘ, ਗੁਰਪ੍ਰੀਤ ਧਰਮਕੋਟ, ਹਰਪਾਲ ਸਿੰਘ ਰੱਤਾ ਖੇੜਾ, ਵਿਜੈ ਸੈਦਾ ਵਾਲਾ, ਗੁਰਪ੍ਰੀਤ ਸਿੰਘ ਮਮਦੋਟ, ਜਸਵੰਤ ਹਾਂਡਾ, ਧਰਮਿੰਦਰ ਖਾਈ ਤੋਂ ਇਲਾਵਾ ਹੋਰ ਬੁਲਾਰਿਆਂ ਸੰਬੋਧਨ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਅਫ਼ਸਰਸ਼ਾਹੀ 'ਤੇ ਜੀਡੀਐਸ ਨੂੰ ਟਾਰਗਟ ਦੇ ਨਾਂ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਾਏ।