ਕਰਤਾਰਪੁਰ ਰੇਲਵੇ ਸਟੇਸ਼ਨ 'ਤੇ ਟਰੇਨ ਨੂੰ ਲੱਗੀ ਅੱਗ

ਏਜੰਸੀ

ਖ਼ਬਰਾਂ, ਪੰਜਾਬ

ਮਾਮਲੇ ਦੀ ਕੀਤੀ ਜਾਵੇਗੀ ਫੋਰੈਂਸਿਕ ਜਾਂਚ- ਅਧਿਕਾਰੀ

Photo

ਜਲੰਧਰ: ਕਰਤਾਰੁਪਰ ਰੇਲਵੇ ਸਟੇਸ਼ਨ 'ਤੇ ਖੜੀ ਸਾਰਯੁ ਯਮੂਨਾ ਐਕਸਪ੍ਰੈਸ ਟਰੇਨ ਵਿਚ ਬੁੱਧਵਾਰ ਰਾਤ ਅੱਗ ਲੱਗ ਗਈ। ਬਿਹਾਰ ਦੇ ਜਯਾਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੇਨ ਵਿਚ ਲੱਗੀ ਅੱਗ ਇੰਨੀ ਤੇਜ਼ ਸੀ ਕਿ ਤਿੰਨ ਡੱਬੇ ਇਸ ਦੀ ਲਪੇਟ ਵਿਚ ਆ ਗਏ। ਹਾਲਾਕਿ ਇਸ ਘਟਨਾ ਵਿਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਜਾਣਕਾਰੀ ਮੁਤਾਬਕ ਇਹ ਟਰੇਨ ਲਗਭਗ 10:30 'ਤੇ ਕਰਤਾਰਪੁਰ ਪਹੁੰਚੀ ਤਾਂ ਐਸ-2 ਕੋਚ ਤੋਂ ਧੂੰਆਂ ਉੱਠਦਾ ਦਿਖਿਆ। ਹਾਲਾਕਿ ਇਹ ਅੱਗ ਵੇਖੇਦ ਹੀ ਵੇਖਦੇ ਐਸ-1 ਅਤੇ ਐਸ-3 ਡੱਬੇ ਵਿਚ ਫੈਲ ਗਈ। ਇਸ ਅੱਗ ਵਿਚ ਐਸ-2 ਡੱਬਾ ਤਾਂ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਗਿਆ ਅਤੇ ਬਾਕੀ ਦੋ ਡੱਬਿਆਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਗ ਉਸ ਵੇਲੇ ਲੱਗੀ ਜਦੋਂ ਟਰੇਨ ਵਿਚ ਲੋਕ ਸੋ ਰਹੇ ਸਨ। ਅੱਗ ਦੀ ਸੂਚਨਾ ਮਿਲਦੇ ਹੀ ਹਫੜਾ-ਤਫੜੀ ਮੱਚ ਗਈ। ਰੇਲਵੇ  ਅਧਿਕਾਰੀਆ ਨੇ ਸਮਾਂ ਰਹਿੰਦੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਟਰੇਨ ਵਿਚ ਅੱਗ ਲੱਗਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਸਾਰਿਆਂ ਨੂੰ ਅੰਮ੍ਰਿਤਸਰ ਪਹੁੰਚਾਇਆ ਜਾ ਰਿਹਾ ਹੈ। ਰੇਲਵੇ ਅਧਿਕਾਰੀਆਂ ਦੇ ਕਹਿਣਾ ਹੈ ਕਿ ਮਾਮਲੇ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ।