ਢੀਂਡਸਾ ਪਰਿਵਾਰ ਹੋਇਆ ਦੋ-ਫਾੜ !

ਏਜੰਸੀ

ਖ਼ਬਰਾਂ, ਪੰਜਾਬ

ਕੀ ਸੁਖਬੀਰ ਦਾ ਪੱਲਾ ਫੜਨਗੇ ਪਰਮਿੰਦਰ ਢੀਂਡਸਾ?

Photo

ਚੰਡੀਗੜ੍ਹ  ਸ੍ਰੋਮਣੀ ਅਕਾਲੀ ਦਲ 21 ਦਸੰਬਰ ਨੂੰ ਕਾਂਗਰਸ ਸਰਕਰ ਦੀ ਨਾਕਾਮੀਆਂ ਵਿਰੁੱਧ ਪਟਿਆਲਾ ਵਿਚ ਵੱਡੀ ਰੈਲੀ ਕਰਨ ਜਾ ਰਹੀ ਹੈ। ਇਸ ਰੈਲੀ ਵਿਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਮੇਤ ਕਈ ਵੱਡੇ ਅਕਾਲੀ ਲੀਡਰ ਪਹੁੰਚ ਰਹੇ ਹਨ ਪਰ ਇਸ ਰੈਲੀ ਤੋਂ ਪਹਿਲਾਂ ਸਵਾਲ ਇਹ ਉੱਠ ਰਿਹਾ ਹੈ ਕਿ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਡਸਾ ਦੇ ਸਪੁੱਤਰ ਪਰਮਿੰਦਰ ਢੀਡਸਾ ਵੀ ਇਸ ਰੈਲੀ ਵਿਚ ਸ਼ਾਮਲ ਹੋਣਗੇ ਜਾਂ ਨਹੀਂ। ਜੇਕਰ ਪਰਮਿੰਦਰ ਢੀਂਡਸਾ ਇਸ ਰੈਲੀ ਤੋਂ ਲਾਂਬੇ ਰਹਿੰਦੇ ਹਨ ਤਾਂ ਇਹ ਸਾਫ਼ ਹੋ ਜਾਵੇਗਾ ਕਿ ਹੁਣ ਪੂਰਾ ਢੀਂਡਸਾ ਪਰਿਵਾਰ ਹੁਣ ਬਾਦਲਾ ਤੋਂ ਵੱਖ ਕੇ ਆਪਣੇ ਅਲੱਗ ਰਾਹ ਤੁਰ ਪਿਆ ਹੈ।

ਦਰਅਸਲ ਅਕਾਲੀ ਦਲ ਦੇ ਵੱਡੇ ਲੀਡਰ ਰਹੇ ਸੁਖਦੇਵ ਢੀਂਡਸਾ ਹੁਣ ਟਕਸਾਲੀਆ ਨਾਲ ਜਾ ਰਲੇ ਹਨ ਉਨ੍ਹਾਂ ਨੇ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਅਸਤੀਫ਼ੇ ਤੱਕ ਦੀ ਵੀ ਮੰਗ ਕਰ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਇਹ ਵੀ ਹੈ ਕਿ ਉਸਦਾ ਸਪੁੱਤਰ ਪਰਮਿੰਦਰ ਢੀਂਡਸਾ ਵੀ ਉਨ੍ਹਾਂ ਦੇ ਨਾਲ ਹੈ ਪਰ ਇਸ ਦੇ ਉੱਲਟ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਰਮਿੰਦਰ ਢੀਂਡਸਾ ਉਨ੍ਹਾਂ ਦੇ ਨਾਲ ਖੜਿਆ ਹੈ।

ਪਿਛਲੇ ਦਿਨੀਂ ਜਦੋਂ 14 ਦਸੰਬਰ ਨੂੰ ਅਕਾਲੀ ਦਲ ਬਾਦਲ ਨੇ ਆਪਣਾ 99ਵਾਂ ਸਥਾਪਨਾ ਦਿਵਸ ਮਨਾਇਆ ਸੀ ਤਾਂ ਸੁਖਦੇਵ ਢੀਂਡਸਾ ਤਾਂ ਸਿੱਧੇ ਤੌਰ ਤੇ ਹੀ ਅਕਾਲੀ ਦਲ ਟਕਸਾਲੀਆ ਨਾਲ ਜਾ ਰਲੇ ਸਨ ਪਰ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਡਸਾ ਸ਼੍ਰੋਮਣੀ ਅਕਾਲੀ ਦਲ ਦੇ ਸਮਾਗਮ ਵਿਚ ਨਜ਼ਰ ਨਹੀਂ ਆਏ ਸਨ ਇਸ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਢੀਂਡਸਾ ਕਿਸੇ ਰੁਝੇਵੇ ਕਾਰਨ ਇਸ ਸਮਾਗਮ ਵਿਚ ਨਹੀਂ ਆ ਪਾਏ ਪਰ ਉਹ ਉਨ੍ਹਾਂ ਦੇ ਨਾਲ ਹਨ।

ਸੁਖਦੇਵ ਢੀਂਡਸਾ ਦੇ ਅਕਾਲੀ ਦਲ ਨਾਲੋਂ ਵੱਖ ਹੋ ਜਾਣ ਤੋਂ ਬਾਅਦ ਹੁਣ ਸੱਭ ਦੀਆਂ ਨਜ਼ਰਾ ਪਰਮਿੰਦਰ ਢੀਂਡਸਾ 'ਤੇ ਹਨ ਖੈਰ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਗੱਲ ਦਾ ਨਿਪਟਾਰਾ 21 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਚ ਕੱਢੀ ਜਾ ਰਹੀ ਰੈਲੀ ਵਿਚ ਹੋ ਜਾਵੇਗਾ।