ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰਾਂ ਦੀਆਂ ਕੀਤੀਆਂ ਨਵੀਆਂ ਤੈਨਾਤੀਆਂ
ਇਹਨਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ
ਚੰਡੀਗੜ੍ਹ: ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦਿਆਂ ਵਿਭਾਗ ਦੇ 7 ਮੁੱਖ ਇੰਜੀਨੀਅਰਾਂ ਦੀਆਂ ਨਵੀਆਂ ਤੈਨਾਤੀਆਂ ਕੀਤੀਆਂ ਹਨ। ਇਹਨਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਇਸ ਦੇ ਤਹਿਤ ਮੁੱਖ ਇੰਜੀਨੀਅਰ ਨਰਿੰਦਰ ਕੁਮਾਰ ਜੈਨ ਨੂੰ ਡਿਜ਼ਾਇਨ ਹਾਈਡਲ ਪ੍ਰਾਜੈਕਟ ਤੋਂ ਜਲ ਨਿਕਾਸ ਅਤੇ ਮਾਈਨਿੰਗ ਅਤੇ ਹਾਈਡਲ ਡਿਜ਼ਾਇਨ ਵਿਚ ਤੈਨਾਤ ਕੀਤਾ ਗਿਆ ਹੈ।
ਮੁੱਖ ਇੰਜੀਨੀਅਰ ਸੁਖਵਿੰਦਰ ਸਿੰਘ ਖੋਸਾ ਨੂੰ ਡਿਜ਼ਾਇਨ ਵਾਟਰ ਸਿਸਟਮ ਤੋਂ ਨਹਿਰਾਂ ਅਤੇ ਗਰਾਊਂਡ ਵਾਟਰ ਵਿੰਗ ਵਿਚ ਤੈਨਾਤ ਕੀਤਾ ਗਿਆ। ਮੁੱਖ ਇੰਜੀਨੀਅਰ ਰਾਕੇਸ਼ ਕੁਮਾਰ ਕਰੇਲ ਨੂੰ ਪਦਉੱਨਤ ਕਰਕੇ ਹੈੱਡ ਕੁਆਟਰ ਅਤੇ ਡਿਸਪਿਊਟ ਰੈਸੋਲਿਊਸ਼ਨ ਵਿਖੇ ਤੈਨਾਤ ਕੀਤਾ ਗਿਆ।
ਇਸ ਤੋਂ ਇਲਾਵਾ ਮੁੱਖ ਇੰਜੀਨੀਅਰ ਪਵਨ ਕਪੂਰ ਨੂੰ ਪਦਉੱਨਤ ਕਰਕੇ ਵਿਜੀਲੈਂਸ, ਡਿਜ਼ਾਇਨ ਵਾਟਰ ਸਿਸਟਮ ਅਤੇ ਡੈਮ ਸੇਫਟੀ ਵਿਚ ਤੈਨਾਤ ਕੀਤਾ ਗਿਆ। ਮੁੱਖ ਇੰਜੀਨੀਅਰ ਹਰਿੰਦਰ ਪਾਲ ਸਿੰਘ ਬੇਦੀ ਨੂੰ ਪਦਉੱਨਤ ਕਰਕੇ ਮੈਨੇਜਿੰਗ ਡਾਇਰੈਕਟਰ, ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਵਿਚ ਤੈਨਾਤ ਕੀਤਾ ਗਿਆ। ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ ਨੂੰ ਪਦਉੱਨਤ ਕਰਕੇ ਬੀਬੀਐਮਬੀ ਵਿਖੇ ਤੈਨਾਤ ਕੀਤਾ ਗਿਆ ਜਦਕਿ ਮੁੱਖ ਇੰਜੀਨੀਅਰ ਸ਼ੇਰ ਸਿੰਘ ਨੂੰ ਤਰੱਕੀ ਦੇ ਕੇ ਡੈਮਜ਼ ਵਿਚ ਤੈਨਾਤ ਕੀਤਾ ਗਿਆ ਹੈ।