ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਬਾਰੇ ਸੁਖਪਾਲ ਖਹਿਰਾ ਦਾ ਵੱਡਾ ਬਿਆਨ
ਹੁਣ ਇਸ ਦੇ ਜਵਾਬ ਵਿਚ ਸੁਖਪਾਲ ਖਹਿਰਾ ਨੇ ਉਸ ਨੂੰ ਖਰੀਆਂ ਖਰੀਆਂ...
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਵਿਚ ਤਕਰਾਰ ਵਧਦੀ ਦਿਖਾਈ ਦੇ ਰਹੀ ਹੈ। ਇਹ ਤਕਰਾਰ ਵਧੀ ਹੈ ਭਗਵੰਤ ਮਾਨ ਦੇ ਉਹਨਾਂ ਬਿਆਨਾਂ ਤੋਂ ਬਾਅਦ ਜਿਹਨਾਂ ਵਿਚ ਉਹਨਾਂ ਕਿਹਾ ਸੀ ਕਿ ਸੁਖਪਾਲ ਖਹਿਰਾ ਨੂੰ ਕਿਸੇ ਵੀ ਸਹੁੰ ਤੇ ਵਾਪਸ ਨਹੀਂ ਲਿਆ ਜਾ ਸਕਦਾ। ਕਿਉਂ ਕਿ ਪਾਰਟੀ ਤੋਂ ਵੱਖ ਹੋ ਕੇ ਉਹਨਾਂ ਨੇ ਅਜਿਹੀਆਂ ਗੱਲਾਂ ਕਰ ਲਈਆਂ ਹਨ ਜਿਹਨਾਂ ਤੋਂ ਉਹਨਾਂ ਲਈ ਪਾਰਟੀ ਦੇ ਰਸਤੇ ਬੰਦ ਕਰ ਦਿੱਤੇ ਗਏ ਹਨ।
ਹੁਣ ਇਸ ਦੇ ਜਵਾਬ ਵਿਚ ਸੁਖਪਾਲ ਖਹਿਰਾ ਨੇ ਉਸ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀ ਆਮ ਆਦਮੀ ਪਾਰਟੀ ਵਿਚ ਆਉਣ ਲਈ ਤਿਆਰ ਹਨ। ਪਰ ਸੁਖਪਾਲ ਨੇ ਕੋਰਾ ਜਵਾਬ ਦਿੰਦਿਆ ਕਿਹਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ।
ਉਹਨਾਂ ਨੇ ਆਮ ਆਦਮੀ ਪਾਰਟੀ ਵਿਚ ਵਾਪਸ ਆਉਣ ਲਈ ਕੋਈ ਸ਼ਰਤ ਨਹੀਂ ਰੱਖੀ ਹੈ ਅਤੇ ਨਾ ਹੀ ਉਹ ਉੰਨਾ ਚਿਰ ਪਾਰਟੀ ਵਿਚ ਵਾਪਸ ਆਉਣਗੇ ਜਿੰਨਾ ਚਿਰ ਜਿਹੜੇ ਮੁੱਦਿਆਂ ਨੂੰ ਲੈ ਕੇ ਉਹ ਵੱਖ ਹੋਏ ਸਨ ਉਹਨਾਂ ਤੇ ਕੋਈ ਚਰਚਾ ਨਹੀਂ ਕੀਤੀ ਜਾਂਦੀ।
ਸੁਖਪਾਲ ਨੇ ਭਗਵੰਤ ਮਾਨ ਨੂੰ ਇਹ ਵੀ ਕਿਹਾ ਹੈ ਕਿ ਜੇ ਉਹਨਾਂ ਅਤੇ ਅਰਵਿੰਦ ਕੇਜਰੀਵਾਲ ਨੂੰ ਇੰਨਾ ਹੀ ਯਕੀਨ ਸੀ ਤਾਂ ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਬਣਾਇਆ ਗਿਆ ਅਤੇ ਨਾ ਹੀ 2022 ਨੂੰ ਲੈ ਕੇ ਅਰਵਿੰਦ ਨੇ ਤੁਹਾਡੇ ਤੇ ਕੋਈ ਭਰੋਸਾ ਵੀ ਨਹੀਂ ਜਤਾਇਆ ਗਿਆ।
ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਬੇਤੁੱਕੀਆਂ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਕੋਈ ਵੱਡਾ ਮੁੱਦਾ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪਾਰਟੀ ਦੇ ਅੰਦਰ ਰਹਿ ਕੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਦੇ ਕੰਮਾਂ ਦੀਆਂ ਨਲਾਇਕੀਆਂ ਨੂੰ ਦੁਨੀਆ ਸਾਹਮਣੇ ਪ੍ਰਗਟ ਕੀਤਾ ਹੈ ਤੇ ਉਹਨਾਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਹੈ।
ਦਿੱਲੀ ਅਤੇ ਪੰਜਾਬ ਵਿਚ ਬਹੁਤ ਅੰਤਰ ਹੈ ਜੇ ਉੱਥੇ ਆਮ ਆਦਮੀ ਪਾਰਟੀ ਬਣੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਦੀ ਜਿੱਤ ਸੰਭਵ ਹੈ। ਦਿੱਲੀ ਇਕ ਸਿੱਧੀ ਸਟੇਟ ਹੈ ਜਿਵੇਂ ਸਿੰਘਾਪੁਰ ਹੈ ਜਾਂ ਹਾਂਗਕਾਂਗ ਹੈ। ਉੱਥੇ ਸਭ ਤੋਂ ਜ਼ਿਆਦਾ ਜੀਐਸਟੀ ਹੈ ਪਰ ਰਕਬਾ ਕੋਈ ਨਹੀਂ। ਪੰਜਾਬ 3 ਲੱਖ ਕਰੋੜ ਦਾ ਕਰਜ਼ਈ ਹੈ ਤੇ 30 ਹਜ਼ਾਰ ਕਰੋੜ ਦਾ ਇਕ ਸਾਲ ਇੰਟਰੈਸਟ ਭਰ ਰਹੇ ਹਾਂ।
ਕਿਸਾਨਾਂ ਤੇ ਵੀ ਕਰਜ਼ੇ ਦੀ ਭਰਮਾਰ ਹੈ ਤੇ ਬੇਰੁਜ਼ਗਾਰੀ ਵੀ ਬਹੁਤ ਜ਼ਿਆਦਾ ਹੈ। ਇਸ ਕਰ ਕੇ ਨਸ਼ਿਆਂ ਵਿਚ ਵਾਧਾ ਹੋਇਆ ਹੈ। ਪੰਜਾਬ ਦੀਆਂ ਹੋਰ ਵੀ ਕਈ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਸ ਲਈ ਕਹਿ ਸਕਦੇ ਹਾਂ ਕਿ ਪੰਜਾਬ ਦੇ ਮੁੱਦੇ ਹੋਰ ਹਨ ਤੇ ਦਿੱਲੀ ਦੇ ਹੋਰ ਹਨ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪੰਜਾਬ ਵਿਚ ਨਵੀਂ ਸਰਕਾਰ ਆਵੇ ਤੇ ਵਿਕਾਸ ਹੋਵੇ।
ਪੰਜਾਬ ਵਿਚ ਨੈਸ਼ਨਲ ਪਾਰਟੀਆਂ ਕਰ ਕੇ ਲੋਕ ਤੰਗ ਆਏ ਹੋਏ ਹਨ। ਪੰਜਾਬ ਦੇ ਲੋਕਾਂ ਲਈ ਇਜ਼ਤ ਸਭ ਤੋਂ ਪਹਿਲਾਂ ਹੈ ਜਿੱਥੇ ਇਜ਼ਤ ਨਹੀਂ ਹੁੰਦੀ ਉੱਥੇ ਆਦਮੀ ਦਾ ਕੋਈ ਵਜ਼ੂਦ ਨਹੀਂ। ਉਹ ਸਿਰਫ ਇਹੀ ਚਾਹੁੰਦੇ ਹਨ ਕਿ ਪੰਜਾਬ ਦਾ ਭਵਿੱਖ ਕਿਸੇ ਚੰਗੇ ਲੀਡਰ ਦੇ ਹੱਥ ਵਿਚ ਹੋਵੇ ਤਾਂ ਜੋ ਸਾਰੇ ਪ੍ਰਕਾਰ ਦੇ ਮੁੱਦਿਆਂ ਤੋਂ ਪੰਜਾਬ ਨੂੰ ਛੁਟਕਾਰਾ ਦਵਾਇਆ ਜਾ ਸਕੇ ਤੇ ਉਹ ਇਸ ਵਿਚ ਅਪਣਾ ਯੋਗਦਾਨ ਦੇਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।