ਪਟਰੌਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨਾਲ ਲੋਕਾਂ ਚ ਮਚੀ ਹਾਹਾਕਾਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਤੋਂ ਦੁਖੀ ਸਾਰੇ ਵਰਗਾਂ ਦੇ ਲੋਕਾਂ ਨੇ ਸਰਕਾਰ ਨੂੰ ਕੋਸਿਆ!...

People

ਫਿਰੋਜ਼ਪੁਰ: ਕੇਂਦਰ ਸਰਕਾਰ ਵੱਲੋਂ ਬੇਲਗਾਮ ਲਗਾਤਾਰ ਪਟਰੌਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤਾ ਜਾ ਰਿਹਾ ਬੇਰੋਕ ਵਾਧਾ ਦੇਸ਼ ਦੀ ਜਨਤਾ ਵਿਚ ਅੱਗ ਦੇ ਭਾਂਬੜ ਵਾਗੂੰ ਰੋਸ ਵਜੋਂ ਉੱਠ ਰਿਹਾ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਹਰ ਵਰਗ ਦੁਖੀ ਹੈ ਸਿਰਫ਼ ਪਟਰੌਲ ਡੀਜ਼ਲ ਅਤੇ ਰਸੋਈ ਗੈਸ ਹੀ ਨਹੀਂ ਪਾਦਰੀ ਰੋਜ਼ਾਨਾ ਵਰਤੋਂ ਦੀ ਹਰ ਚੀਜ਼ ਮਹਿੰਗਾਈ ਦੀ ਮਾਰ ਥੱਲੇ ਆ ਰਹੀ ਹੈ।

ਲੋਕਾਂ ਨੂੰ ਇੱਥੋਂ ਤੱਕ ਕਹਿਣਾ ਪਿਆ ਕਿ ਮਸ਼ੀਨੀਕਰਨ ਨਾਲ ਮਨੁੱਖ ਸੋਖਾ ਹੋਇਆ ਸੀ ਹੁਣ ਫਿਰ ਕੇਂਦਰ ਸਰਕਾਰ ਵਾਪਸ ਉਸ ਯੁੱਗ ਵੱਲ ਮੋੜ ਰਹੀ ਹੈ ਕਿ ਲੋਕਾਂ ਨੂੰ ਮਜਬੂਰੀਵੱਸ ਹੱਥੀਂ ਕਿਰਤ ਕਰਨੀ ਪਵੇਗੀ।

ਢੋਆ ਢੁਆਈ ਲਈ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਟਰਾਂਸਪੋਰਟ ਟਰੱਕ ਓਪਰੇਟਰਾਂ ਦੇ ਮਾਲਕਾਂ ਤੇ ਡਰਾਈਵਰਾਂ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਹੈ ਕਿ ਚਾਰ ਦਿਨਾਂ ਵਿੱਚ ਡੀਜ਼ਲ ਛੜੱਪੇਮਾਰ ਵਧਣਾ ਅਤੇ ਉਨ੍ਹਾਂ ਨੂੰ ਮਜ਼ਬੂਰੀ ਵੱਸ ਹੁਣ ਆਪਣੇ ਬੱਚਿਆਂ ਨੂੰ ਪੜ੍ਹਾਈ ਤੋਂ ਵੀ ਹਟਾਉਣਾ ਪੈ ਰਿਹਾ ਹੈ।

ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਪਹਿਲਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜ ਰਹੇ ਹਨ ਅੱਜ ਉਹ ਇਸ ਮਹਿੰਗਾਈ ਦੇ ਖਿਲਾਫ ਆਪਣੀ ਇਸ ਸੰਘਰਸ਼ ਨੂੰ ਹੋਰ ਵੱਡਾ ਕਰਨਗੇ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰਸੋਈ ਦਾ ਬੈਲੇਂਸ ਬਿਲਕੁਲ ਵਿਗੜ ਜਾਂਦਾ ਹੈ ਅਤੇ ਹਰ ਰਸੋਈ ਦੀ ਵਸਤੂ ਮਹਿੰਗੀ ਹੋ ਰਹੀ ਹੈ।