ਭਾਰਤ ਦੇ ਗੁਆਢੀ ਦੇਸ਼ਾਂ ਵਿਚ ਅੱਧੇ ਭਾਅ 'ਤੇ ਵਿੱਕ ਰਿਹੈ ਪਟਰੌਲ, ਲੋਕਾਂ ਵਿਚ ਮਚੀ ਹਾਹਾਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਗੁਆਢੀ ਦੇਸ਼ ਭੂਟਾਨ ’ਚ ਪਟਰੋਲ 49.56 ਅਤੇ ਸ਼੍ਰੀਲੰਕਾ ’ਚ 60.26 ਰੁਪਏ ਪ੍ਰਤੀ ਲਿਟਰ ਵਿੱਕ ਰਿਹੈ 

Oil prices

ਨਵੀਂ ਦਿੱਲੀ: ਵਧਦੀਆਂ ਤੇਲ ਕੀਮਤਾਂ ਕਾਰਨ ਦੇਸ਼ ਅੰਦਰ ਹਾਹਾਕਾਰ ਵਾਲਾ ਮਾਹੌਲ ਹੈ। ਪਟਰੌਲ, ਡੀਜ਼ਲ ਦੀਆਂ ਰੋਜ਼ਾਨਾ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰਨ ਦੀ ਤਿਆਰੀ ਕਰ ਰਹੇ ਹਨ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਵੀ ਤੇਲ ਕੀਮਤਾਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਬੀਤੇ ਕੱਲ੍ਹ ਪ੍ਰਧਾਨ ਮੰਤਰੀ ਵਲੋਂ ਇਨ੍ਹਾਂ ਹਾਲਾਤਾਂ ਲਈ ਪਿਛਲੀਆਂ ਸਰਕਾਰ ਨੂੰ ਜ਼ਿੰਮੇਵਾਰ ਠਰਿਰਾਉਣ ਬਾਅਦ ਨਵੀਂ ਬਹਿਸ਼ ਛਿੜ ਪਈ ਹੈ। ਤੇਲ 'ਤੇ ਕੇਂਦਰ ਸਰਕਾਰ ਦੀ ਆਬਕਾਰੀ ਅਤੇ ਸੂਬਾ ਸਰਕਾਰ ਦੇ ਵੈਟ ਤੋਂ ਇਲਾਵਾ ਹੋਰ ਖਰਚਿਆਂ ਦੀ ਵਸੂਲੀ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਤੇਲ ਕੀਮਤਾਂ ਨੂੰ ਜੀਐਸਟੀ ਦੇ ਘੇਰੇ ਵਿਚ ਨਾ ਲਿਆਉਣ ਪਿਛਲੇ ਮਕਸਦ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਕੌਮਾਤਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਤੋਂ ਇਲਾਵਾ ਭਾਰਤ ਦੇ ਗੁਆਢੀ ਦੇਸ਼ਾਂ ਵਿਚਲੀਆਂ ਤੇਲ ਕੀਮਤਾਂ ਨਾਲ ਭਾਰਤ ਦੇ ਦਾਅਵਿਆਂ ਦੀ ਪੋਲ ਖੋਲ ਰਹੇ ਹਨ। ਅੱਜ ਦੇਸ਼ ਦੇ ਕਈ ਹਿੱਸਿਆਂ ਵਿਚ ਪਟਰੋਲ ਦੀ ਕੀਮਤ 100 ਦਾ ਅੰਕੜਾ ਪਾਰ ਕਰ ਗਈ ਹੈ। ਦੂਜੇ ਪਾਸੇ ਕਿਸੇ ਸਮੇਂ ਭਾਰਤ ਦਾ ਹਿੱਸਾ ਰਹੇ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਤੇਲ ਕੀਮਤਾਂ ਭਾਰਤ ਦੇ ਮੁਕਾਬਲੇ ਕਾਫੀ ਘੱਟ ਹਨ। ਪਾਕਿਸਤਾਨ ’ਚ ਪੈਟਰੋਲ ਦੀ ਕੀਮਤ 51.14 ਰੁਪਏ ਪ੍ਰਤੀ ਲੀਟਰ ਹੈ।

ਉਥੇ ਹੀ ਬੰਗਲਾਦੇਸ਼ ਵਿਚ ਇਹ ਕੀਮਤ 76 ਰੁਪਏ 41 ਪੈਸੇ ਪ੍ਰਤੀ ਲਿਟਰ ਹੈ। ਇਸੇ ਤਰ੍ਹਾਂ ਚੀਨ ਵਿਚ ਪੈਟਰੋਲ ਦੀ ਕੀਮਤ 74.74 ਰੁਪਏ ਪਤੀ ਲਿਟਰ ਹੈ। ਭਾਰਤ ਦੇ ਗੁਆਢੀ ਦੇਸ਼ ਭੂਟਾਨ ’ਚ ਪਟਰੋਲ 49.56 ਰੁਪਏ ਪ੍ਰਤੀ ਲਿਟਰ ਵਿੱਕ ਰਿਹਾ ਹੈ ਅਤੇ ਸ਼੍ਰੀਲੰਕਾ ’ਚ 60.26 ਰੁਪਏ ਪ੍ਰਤੀ ਲਿਟਰ, ਨੇਪਾਲ ’ਚ 68.98 ਰੁਪਏ ਪ੍ਰਤੀ ਲਿਟਰ ਪ੍ਰਤੀ ਲਿਟਰ ਦੀ ਕੀਮਤ ਉੰਤੇ ਮਿਲ ਰਿਹਾ ਹੈ। 

ਵੈਨੇਜ਼ੁਏਲਾ ’ਚ ਪੈਟਰੋਲ ਦੀ ਕੀਮਤ ਸਿਰਫ਼ 1 ਰੁਪਿਆ 45 ਪੈਸੇ ਪ੍ਰਤੀ ਲਿਟਰ ਹੈ। ਇਰਾਨ ’ਚ ਇਹ 4.50 ਰੁਪਏ ਪ੍ਰਤੀ ਲਿਟਰ ਹੈ। ਇਰਾਨ ਵਿਚ ਵੀ ਇਹੋ ਰੇਟ ਹੈ। ਅੰਗੋਲਾ ’ਚ ਪੈਟਰੋਲ 17 ਰੁਪਏ 82 ਪੈਸੇ ਪ੍ਰਤੀ ਲਿਟਰ ਹੈ। ਅਲਜੀਰੀਆ ’ਚ 25 ਰੁਪਏ 15 ਪੈਸੇ ਪ੍ਰਤੀ ਲਿਟਰ ਤੇ ਕੁਵੈਤ ਵਿਚ 25 ਰੁਪਏ 26 ਪੈਸੇ ਹੈ।
ਕਾਬਲੇਗੌਰ ਹੈ ਕਿ ਕੱਚੇ ਤੇਲ ਦੀਆਂ ਕੌਮਾਤਰੀ ਕੀਮਤਾਂ ਇਸ ਵੇਲੇ ਕਾਫੀ ਘੱਟ ਚੱਲ ਰਹੀਆ ਹਨ।

ਭਾਰਤ ਸਰਕਾਰ ਵਲੋਂ ਪਟਰੌਲ, ਡੀਜ਼ਲ ਦੀ ਕੀਮਤ 'ਤੇ ਭਾਰੀ ਆਬਕਾਰੀ ਡਿਊਟੀ ਵਸੂਲੀ ਜਾ ਰਹੀ ਹੈ। ਸੂਬਿਆਂ ਵਲੋਂ ਇਸ 'ਤੇ ਵੈਟ ਲਾਏ ਜਾਣ ਬਾਅਦ ਟੈਕਸਾਂ ਦੀ ਵਸੂਲੀ ਤੇਲ ਦੀ ਅਸਲ ਕੀਮਤ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਵਲੋਂ ਇਸ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜਦਕਿ ਪਿਛਲੀ ਸਰਕਾਰ ਵਕਤ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਇਆ ਸੀ, ਇਸ ਦੇ ਬਾਵਜੂਦ ਵੀ ਉਸ ਵੇਲੇ ਤੇਲ ਕੀਮਤਾਂ ਅੱਜ ਵਾਲੇ ਉਛਾਲ ਤਕ ਨਹੀਂ ਸੀ ਪਹੁੰਚੀਆਂ।