ਵੋਟ ਪਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਹੁਣ ਸਰਬਸ਼ਕਤੀਮਾਨ ਅਤੇ ਲੋਕਾਂ ਦੀ ਮਰਜ਼ੀ

Charanjit Singh Channi offers prayers at Gurudwara Sri Katalgarh Sahib

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹਨਾਂ ਨੇ ਗੁਰੂ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਤੋਂ ਬਾਅਦ ਸੀਐਮ ਚੰਨੀ ਨੇ ਸ਼ਿਵ ਮੰਦਰ ਬਾਬਾ ਜਾਲੀਮ ਗਿਰੀ ਵਿਖੇ ਮੱਥਾ ਟੇਕਿਆ।

Charanjit Singh Channi offers prayers at Gurudwara Sri Katalgarh Sahib

ਉਹਨਾਂ ਕਿਹਾ, “ਇਹ ਹੁਣ ਸਰਬਸ਼ਕਤੀਮਾਨ ਅਤੇ ਲੋਕਾਂ ਦੀ ਮਰਜ਼ੀ ਹੋਵੇਗੀ ਕਿ ਉਹਨਾਂ ਨੇ ਕਿਸ ਨੂੰ ਚੁਣਨਾ ਹੈ। ਅਸੀਂ ਸਾਰੇ ਯਤਨ ਕੀਤੇ ਹਨ। ਮੈਂ ਅਰਦਾਸ ਕਰਦਾ ਹਾਂ ਕਿ ਪੰਜਾਬ ਨੂੰ ਵਧੀਆ ਸਰਕਾਰ ਮਿਲੇ ਅਤੇ ਪੰਜਾਬ ਦਾ ਵਿਕਾਸ ਹੋਵੇ। ਪ੍ਰਮਾਤਮਾ ਸਰਬੱਤ ਦਾ ਭਲਾ ਕਰੇ”।

Tweet

ਮੁੱਖ ਮੰਤਰੀ ਚੰਨੀ ਨੇ ਸਾਰਿਆਂ ਨੂੰ ਵੋਟ ਪਾਉਣ ਦਾ ਫ਼ਰਜ਼ ਨਿਭਾਉਣ ਕੀਤੀ ਦੀ ਅਪੀਲ

ਮੁੱਖ ਮੰਤਰੀ ਨੇ ਟਵੀਟ ਜ਼ਰੀਏ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਲਿਖਿਆ, “ਅੱਜ ਪੰਜਾਬ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਇਕ ਪ੍ਰਗਤੀਸ਼ੀਲ ਬਦਲਾਅ ਲਈ ਆਪਣੀ ਕੀਮਤੀ ਵੋਟ ਪਾ ਕੇ ਆਪਣੇ ਸੰਵਿਧਾਨਕ ਅਧਿਕਾਰ ਦਾ ਅਭਿਆਸ ਕਰੋ। ਅਪਣੇ ਪਰਿਵਾਰ ਅਤੇ ਦੋਸਤਾਂ ਨੂੰ ਬਾਹਰ ਨਿਕਲਣ ਅਤੇ ਵੋਟ ਪਾਉਣ ਲਈ ਅਪੀਲ ਕਰੋ ਕਿਉਂਕਿ ਹਰ ਇਕ ਵੋਟ ਦੀ ਗਿਣਤੀ ਹੁੰਦੀ ਹੈ”।