ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਜੰਗ ਹੋਈ ਦਿਲਚਸਪ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਭ ਤੋਂ ਵੱਡਾ ਦਾਅ ਜੋ ਕਾਂਗਰਸ ਵੱਲੋਂ ਖੇਡਿਆ ਗਿਆ ਹੈ ਉਹ ਹੈ ਲਗਾਤਾਰ ਦੋ ਵਾਰ ਅਕਾਲੀ ਸੰਸਦ ਮੈਂਬਰ ਚੁਣੇ ਗਏ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ 'ਚ ਸ਼ਾਮਲ ਕਰਵਾਉਣਾ।

Election Lok Sabha story on lok sabha assembly Ferozpur

ਫਿਰੋਜ਼ਪੁਰ : ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਵੱਖ-ਵੱਖ ਪਾਰਟੀਆਂ ਦੇ ਟਿਕਟ ਦਾਅਵੇਦਾਰਾਂ ਵੱਲੋਂ ਚੰਡੀਗੜ੍ਹ ਅਤੇ ਦਿੱਲੀ ਦੇ ਗੇੜੇ ਲਾਏ ਜਾ ਰਹੇ ਹਨ। ਇਸ ਵਾਰ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਨਾ ਹੋ ਕੇ ਕੁਝ ਹੋਰ ਪਾਰਟੀਆਂ ਦੇ ਚੋਣ ਮੈਦਾਨ ਵਿਚ ਉਤਰਨ ਨਾਲ ਚੋਣ ਸਮੀਕਰਨ ਬਦਲ ਸਕਦੇ ਹਨ।

ਜੇ ਗੱਲ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਮੁੱਖ ਮੁਕਾਬਲੇ 'ਚ ਰਹੀਆਂ ਧਿਰਾਂ ਦੀ ਕੀਤੀ ਜਾਵੇ ਤਾਂ ਅਕਾਲੀ-ਭਾਜਪਾ ਗੱਠਜੋੜ ਉਮੀਦਵਾਰ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਐਲਾਨ ਸਬੰਧੀ ਹਾਲਾਤ ਰੌਚਕ ਬਣੇ ਹੋਏ ਹਨ। ਇਕ ਪਾਸੇ ਜਿਥੇ ਹੁਣ ਤਕ ਦੇ ਸਭ ਤੋਂ ਖਰਾਬ ਦੌਰ 'ਚੋਂ ਗੁਜ਼ਰ ਰਿਹਾ ਅਕਾਲੀ ਦਲ ਬਾਦਲ 'ਵੱਡੇ ਘਰ' ਲਈ ਸੁਰੱਖਿਅਤ ਸੀਟ ਦੀ ਆਸ 'ਚ....

......ਫਿਰੋਜ਼ਪੁਰ 'ਤੇ ਨਜ਼ਰ ਰੱਖ ਰਿਹਾ ਹੈ, ਉਥੇ ਹੀ ਬੀਤੇ ਕਈ ਮੁਕਾਬਲਿਆਂ 'ਚ ਇਹ ਸੀਟ ਹਾਰਦੀ ਆ ਰਹੀ ਕਾਂਗਰਸ ਵੱਲੋਂ ਇਥੋਂ ਜਿੱਤ ਲਈ ਕਈ ਤਰ੍ਹਾਂ ਦੇ ਦਾਅ ਖੇਡੇ ਜਾ ਰਹੇ ਹਨ। ਸਭ ਤੋਂ ਵੱਡਾ ਦਾਅ ਜੋ ਕਾਂਗਰਸ ਵੱਲੋਂ ਖੇਡਿਆ ਗਿਆ ਹੈ ਉਹ ਹੈ ਲਗਾਤਾਰ ਦੋ ਵਾਰ ਅਕਾਲੀ ਸੰਸਦ ਮੈਂਬਰ ਚੁਣੇ ਗਏ ਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ 'ਚ ਸ਼ਾਮਲ ਕਰਵਾਉਣਾ। 

ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਜ਼ਿਆਦਾਤਰ ਵਿਧਾਨ ਸਭਾ ਹਲਕਿਆਂ 'ਚ ਚੰਗਾ ਅਸਰ ਰੱਖਦੀ ਰਾਏ ਸਿੱਖ ਬਿਰਾਦਰੀ ਨਾਲ ਸਬੰਧਤ ਸ਼ੇਰ ਸਿੰਘ ਘੁਬਾਇਆ ਵੱਲੋਂ ਕਾਂਗਰਸੀ ਹੋਣ ਦੀ ਸਕਰਿਪਟ ਭਾਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੀ ਲਿਖੀ ਗਈ ਸੀ ਪਰ ਤਕਨੀਕੀ ਨੁਕਤਿਆਂ ਕਾਰਨ ਉਹ ਪਾਰਲੀਮੈਂਟ ਚੋਣਾਂ ਦੇ ਐਲਾਨ ਤਕ ਅਕਾਲੀ ਹੀ ਰਹੇ ।

2017 ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਘੁਬਾਇਆ ਦੀ ਪਤਨੀ ਕ੍ਰਿਸ਼ਨਾ ਰਾਣੀ ਸਣੇ ਪਰਿਵਾਰ ਕਾਂਗਰਸ 'ਚ ਸ਼ਾਮਲ ਹੋ ਗਏ ਸਨ ਅਤੇ ਤੋਹਫੇ ਵਜੋਂ ਘੁਬਾਇਆ ਦੇ ਲੜਕੇ ਦਵਿੰਦਰ ਸਿੰਘ ਘੁਬਾਇਆ ਨੂੰ ਫਾਜ਼ਿਲਕਾ ਤੋਂ ਕਾਂਗਰਸ ਦਾ ਵਿਧਾਇਕ ਚੁਣਿਆ ਗਿਆ ਸੀ।