ਨਵੇਂ ਵਿਧਾਇਕਾਂ ਅਤੇ ਮੰਤਰੀਆਂ ਨੂੰ CM ਕੇਜਰੀਵਾਲ ਦੀ ਚਿਤਾਵਨੀ, ‘ਕੁਝ ਵੀ ਬਰਦਾਸ਼ਤ ਕਰ ਸਕਦਾ ਹਾਂ ਪਰ ਬੇਈਮਾਨੀ ਨਹੀਂ'

ਏਜੰਸੀ

ਖ਼ਬਰਾਂ, ਪੰਜਾਬ

ਕਿਹਾ- ਸਾਨੂੰ ਇਕ ਟੀਮ ਦੇ ਰੂਪ ਵਿਚ ਕੰਮ ਕਰਨਾ ਹੋਵੇਗਾ। ਆਪਣੇ ਸਵਾਰਥ ਅਤੇ ਲਾਲਸਾ ਛੱਡਾਂਗੇ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ। ਲਾਲਚ ਆ ਗਿਆ ਤਾਂ ਪੰਜਾਬ ਹਾਰ ਜਾਵੇਗਾ।

AAP chief Arvind Kejriwal hold meeting with newly elected Punjab MLAs today



ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਚੰਡੀਗੜ੍ਹ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਸੀਐਮ ਕੇਜਰੀਵਾਲ ਨੇ ਨਵੇਂ ਚੁਣੇ ਵਿਧਾਇਕਾਂ ਨੂੰ ਕਿਹਾ ਕਿ ਮਾਨ ਸਾਬ੍ਹ ਸਾਰਿਆਂ ਨੂੰ ਟਾਰਗੇਟ ਦੇਣਗੇ। ਹੋ ਸਕਦਾ ਹੈ ਕਿ ਜਨਤਾ ਕਹੇ ਕਿ ਕੰਮ ਨਹੀਂ ਹੋ ਰਿਹਾ ਮੰਤਰੀ ਬਦਲੋ, ਦੂਜਾ ਮੰਤਰੀ ਲਿਆਓ, ਉਸ ਸਮੇਂ ਥੋੜ੍ਹਾ ਬੁਰਾ ਲੱਗੇਗਾ ਪਰ ਮਜਬੂਰੀ ਹੈ, ਕੰਮ ਤਾਂ ਕਰਨਾ ਪਏਗਾ। ਜੋ ਟਾਰਗੇਟ ਮਾਨ ਸਾਹਿਬ ਦੇਣਗੇ ਉਹ ਪੂਰੇ ਕਰਨੇ ਪੈਣਗੇ।  

CM Bhagwant Mann and Arvind Kejriwal's Meeting with MLAs and ministers

ਉਹਨਾਂ ਕਿਹਾ, “ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਹੈ। ਮੈਂ ਕੁਝ ਵੀ ਬਰਦਾਸ਼ਤ ਕਰ ਸਕਦਾ ਹਾਂ ਪਰ ਬੇਈਮਾਨੀ ਨਹੀਂ। ਜੇ ਕਿਸੇ ਵੀ ਗੜਬੜ ਬਾਰੇ ਪਤਾ ਲੱਗਿਆ ਤਾਂ ਦੂਜਾ ਮੌਕਾ ਨਹੀਂ ਦਿੱਤਾ ਜਾਵੇਗਾ, ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਅਸੀਂ ਜਨਤਾ ਦਾ ਭਰੋਸਾ ਨਹੀਂ ਤੋੜ ਸਕਦੇ”। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਧਾਇਕ ਚੰਡੀਗੜ੍ਹ ਨਾ ਬੈਠਣ, ਆਮ ਆਮਦੀ ਪਾਰਟੀ ਦਾ ਹਰ ਵਿਧਾਇਕ, ਮੰਤਰੀ ਸੜਕਾਂ 'ਤੇ ਉਤਰੇਗਾ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਹੀ 75 ਸਾਲ ਖ਼ਰਾਬ ਕਰ ਦਿੱਤੇ, ਹੁਣ ਸਮਾਂ ਬਹੁਤ ਘੱਟ ਹੈ।

Arvind Kejriwal

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੇ ਕੁਝ ਵਿਧਾਇਕ ਮੰਤਰੀ ਨਾ ਬਣਨ ਤੋਂ ਦੁਖੀ ਹਨ। ਸਾਨੂੰ 92 ਸੀਟਾਂ ਮਿਲੀਆਂ ਹਨ ਅਤੇ ਸਿਰਫ਼ 17 ਹੀ ਮੰਤਰੀ ਬਣ ਸਕਣਗੇ। ਜੋ ਮੰਤਰੀ ਨਹੀਂ ਬਣੇ ਉਹ ਕਿਸੇ ਤੋਂ ਘੱਟ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਇਕ-ਇਕ ਹੀਰਾ ਚੁਣ ਕੇ ਭੇਜਿਆ ਹੈ। ਸਾਨੂੰ ਇਕ ਟੀਮ ਦੇ ਰੂਪ ਵਿਚ ਕੰਮ ਕਰਨਾ ਹੋਵੇਗਾ। ਆਪਣੇ ਸਵਾਰਥ ਅਤੇ ਲਾਲਸਾ ਛੱਡਾਂਗੇ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ। ਲਾਲਚ ਆ ਗਿਆ ਤਾਂ ਪੰਜਾਬ ਹਾਰ ਜਾਵੇਗਾ।

CM Bhagwant Mann

ਉਹਨਾਂ ਕਿਹਾ ਕਿ 99% ਨੇ ਪਹਿਲੀ ਵਾਰ ਚੋਣ ਲੜੀ, ਕਦੇ ਸੋਚਿਆ ਸੀ ਕਿ ਉਹ ਵਿਧਾਇਕ ਬਣ ਜਾਣਗੇ। ਬਹੁਤ ਸਾਰੇ ਲੋਕਾਂ ਦਾ ਅਤੀਤ ਸਾਦਾ ਹੈ। ਹੰਕਾਰ ਨਾ ਕਰੋ ਨਹੀਂ ਤਾਂ ਲੋਕ ਤੁਹਾਨੂੰ ਵੀ ਹਰਾ ਦੇਣਗੇ। ਵਿਧਾਇਕ ਬਣ ਕੇ ਅਜਿਹਾ ਕੰਮ ਕਰੋ ਕਿ ਹਰ ਪਾਸੇ ਮਸ਼ਹੂਰ ਹੋ ਜਾਓ। ਕੁਝ ਲੋਕ ਕਹਿੰਦੇ ਹਨ ਕਿ ਮੈਨੂੰ ਮੰਤਰੀ ਬਣਨ ਦਾ ਹੱਕ ਸੀ। ਕੇਜਰੀਵਾਲ ਨੇ ਕਿਹਾ ਕਿ ਕਿਸੇ ਦੇ ਅਹੁਦੇ 'ਤੇ ਕਿਸੇ ਦਾ ਕੋਈ ਅਧਿਕਾਰ ਨਹੀਂ ਹੈ। ਜਿਸ ਦਿਨ ਜਨਤਾ ਚਾਹੁੰਦੀ ਹੈ, ਉਹ ਕਿਸੇ ਨੂੰ ਵੀ ਹਟਾ ਦਿੰਦੀ ਹੈ। ਅਜਿਹਾ ਨਾ ਹੋਵੇ ਕਿ ਅਗਲੀ ਵਾਰ ਜਨਤਾ ਸਾਨੂੰ ਸਾਫ਼ ਕਰ ਦੇਵੇ।

Arvind Kejriwal

ਉਹਨਾਂ ਕਿਹਾ ਕਿ ਕੋਈ ਵੀ ਵਿਧਾਇਕ ਅਪਣੇ ਇਲਾਕੇ ਦੇ ਡੀਸੀ ਅਤੇ ਐਸਐਸਪੀ ਦੀ ਬਦਲੀ ਲਈ ਮੰਤਰੀ ਜਾਂ ਮੁੱਖ ਮੰਤਰੀ ਕੋਲ ਨਾ ਜਾਵੇ। ਮੁੱਖ ਮੰਤਰੀ ਚੰਗੇ ਅਫਸਰ ਤਾਇਨਾਤ ਕਰਨਗੇ। ਜੇਕਰ ਕੋਈ ਕੰਮ ਨਹੀਂ ਕਰਦਾ ਤਾਂ ਸ਼ਿਕਾਇਤ ਕਰੋ। ਜਾਂਚ ਲਈ ਜਾਓ ਪਰ ਗਲਤ ਸ਼ਬਦਾਵਲੀ ਨਾ ਵਰਤੋ। ਇਸ ਤੋਂ ਪਹਿਲਾਂ ਉਹਨਾਂ ਕਿਹਾ ਕਿ ਅੱਜ ਮੈਂ ਭਾਵੁਕ ਅਤੇ ਖੁਸ਼ ਹਾਂ। ਪੰਜਾਬ ਦੇ ਲੋਕਾਂ ਨੇ ਐਨੀਆਂ ਵੋਟਾਂ ਪਾਈਆਂ ਕਿ ਸਾਰੇ ਪੁਰਾਣੇ ਲੀਡਰ ਹਾਰ ਗਏ। ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਲ ਕਰ ਦਿੱਤੀ। 16 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਉਹਨਾਂ ਨੇ ਜੋ ਕੰਮ ਕੀਤੇ, ਉਹਨਾਂ ਦੀ ਪੂਰੇ ਦੇਸ਼ ਵਿਚ ਚਰਚਾ ਹੋ ਰਹੀ ਹੈ।

Cm Bhagwant Mann and Raghav Chadda

ਸੀਐਮ ਮਾਨ ਨੇ ਪੁਰਾਣੇ ਲੀਡਰਾਂ ਦੀ ਸੁਰੱਖਿਆ ਘਟਾਈ। ਖਰਾਬ ਫਸਲਾਂ ਲਈ ਮੁਆਵਜ਼ਾ ਜਾਰੀ ਕੀਤਾ ਗਿਆ, ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦਾ ਐਲਾਨ ਕੀਤਾ ਅਤੇ ਇਸ ਤੋਂ ਬਾਅਦ 25 ਹਜ਼ਾਰ ਸਰਕਾਰੀ ਨੌਕਰੀਆਂ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਭਾਜਪਾ ’ਤੇ ਤੰਜ਼ ਕੱਸਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਜੋ ਚਾਰ ਸੂਬਿਆਂ ਵਿਚ ਜਿੱਤੀ ਹੈ, ਉਹਨਾਂ ਤੋਂ ਸਰਕਾਰ ਹੀ ਨਹੀਂ ਬਣ ਸਕੀ। ਉਹਨਾਂ ਦੇ ਲੜਾਈ ਝਗੜੇ ਚੱਲ ਰਹੇ ਹਨ ਜਦਕਿ ਸਾਡੀ ਸਰਕਾਰ ਨੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ।