ਗੜ੍ਹਸ਼ੰਕਰ ਦੇ ਸਾਬਕਾ ਸਰਪੰਚ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਪਾਲ ਸਿੰਘ ਨਾਲ ਨਹੀਂ ਮਿਲਿਆ ਕੋਈ ਸਬੰਧ, ਪੁੱਛਗਿੱਛ ਮਗਰੋਂ ਛੱਡਿਆ : ਪੁਲਿਸ 

former Sarpanch Baghel Singh

ਹੁਸ਼ਿਆਰਪੁਰ : ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਵਲੋਂ ਭਾਲ ਜਾਰੀ ਹੈ। ਪੁਲਿਸ ਵਲੋਂ ਹਰ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਕਈ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਿਆ ਹੈ।

ਇਸ ਦੇ ਚਲਦੇ ਹੀ ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਦਾ ਦਾਅਵਾ ਕਰ ਸੁਰਖ਼ੀਆਂ ਵਿਚ ਆਏ ਪਿੰਡ ਲੱਲੀਆਂ ਦੇ ਸਾਬਕਾ ਸਰਪੰਚ ਬਘੇਲ ਸਿੰਘ ਪਹਿਲਵਾਨ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਹ ਇਹ ਦਾਅਵਾ ਕਰਕੇ ਸੁਰਖੀਆਂ ਵਿੱਚ ਆਇਆ ਸੀ ਕਿ ਉਸ ਨੇ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ ’ਤੇ ਝੰਡਾ ਲਹਿਰਾਇਆ ਸੀ। 

ਇਹ ਵੀ ਪੜ੍ਹੋ:  ਖ਼ਤਰਾ ਹੋਣ 'ਤੇ ਵੱਜੇਗੀ ਫ਼ੋਨ ਦੀ ਘੰਟੀ, ਮੋਬਾਈਲਾਂ 'ਚ ਲਗਾਈ ਜਾਵੇਗੀ ਜਾਨਲੇਵਾ ਚਿਤਾਵਨੀ ਵਾਲੀ ਪ੍ਰਣਾਲੀ 

ਇਸ ਸੰਬਧੀ ਜਦੋਂ ਗੜ੍ਹਸ਼ੰਕਰ ਦੇ ਐਸ.ਐਚ.ਓ. ਕਰਨੈਲ ਸਿੰਘ ਨਾਲ ਫ਼ੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਲੱਲ੍ਹੀਆਂ ਪਿੰਡ ਦਾ ਬਗੇਲ ਸਿੰਘ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਸੀ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਉਨ੍ਹਾਂ ਦਾ ਅੰਮ੍ਰਿਤਪਾਲ ਸਿੰਘ ਨਾਲ ਕਿਸੇ ਤਰ੍ਹਾਂ ਦੇ ਸਬੰਧ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਕਾਰਨ ਪੁੱਛਗਿੱਛ ਮਗਰੋਂ ਬਘੇਲ ਸਿੰਘ ਨੂੰ ਛੱਡ ਦਿੱਤਾ ਗਿਆ ਹੈ।