ਸਰਹੱਦ ਨੇੜੇ 2 ਕਿਲੋ ਤੋਂ ਵੱਧ ਹੈਰੋਇਨ ਤੇ ਇਕ ਪਿਸਤੌਲ ਬਰਾਮਦ, BSF ਜਵਾਨਾਂ ਨੂੰ ਖੇਤਾਂ ’ਚੋਂ ਮਿਲਿਆ ਨੀਲਾ ਲਿਫ਼ਾਫ਼ਾ
ਭਾਰਤ ਪਾਕਿਸਤਾਨ ਕੌਮਾਂਤਰੀ ਬਾਰਡਰ ਨੇੜੇ ਬੀਤੀ ਸ਼ਾਮ ਬੀਐਸਐਫ ਜਵਾਨਾਂ ਨੇ ਗਸ਼ਤ ਦੌਰਾਨ 2 ਕਿਲੋ 110 ਗ੍ਰਾਮ ਹੈਰੋਇਨ ਅਤੇ 37 ਗੋਲੀਆਂ ਬਰਾਮਦ ਕੀਤੀਆਂ ਹਨ।
ਅੰਮ੍ਰਿਤਸਰ: ਭਾਰਤ ਪਾਕਿਸਤਾਨ ਕੌਮਾਂਤਰੀ ਬਾਰਡਰ ਨੇੜੇ ਬੀਤੀ ਸ਼ਾਮ ਬੀਐਸਐਫ ਜਵਾਨਾਂ ਨੇ ਗਸ਼ਤ ਦੌਰਾਨ 2 ਕਿਲੋ 110 ਗ੍ਰਾਮ ਹੈਰੋਇਨ ਅਤੇ 37 ਗੋਲੀਆਂ ਬਰਾਮਦ ਕੀਤੀਆਂ ਹਨ। ਇਹ ਕਾਰਵਾਈ ਕੰਢਿਆਲੀ ਤਾਰ ਤੋਂ ਪਾਰ ਖੇਤਾਂ ਦੀ ਨਿਗਰਾਨੀ ਕਰਦੇ ਸਮੇਂ ਕੀਤੀ ਗਈ। ਮੰਗਲਵਾਰ ਸ਼ਾਮ ਨੂੰ ਬੀਐਸਐਫ ਦੇ ਜਵਾਨ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਵਾਢੀ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਸਨ।
BSF
ਇਸ ਦੌਰਾਨ ਜਵਾਨਾਂ ਨੂੰ ਪਿੱਪਲ ਦੇ ਦਰੱਖ਼ਤ ਕੋਲ ਇਕ ਨੀਲਾ ਲਿਫਾਫਾ ਦਿਖਾਈ ਦਿੱਤਾ। ਤਲਾਸ਼ੀ ਲੈਣ 'ਤੇ ਉਸ ਵਿਚੋਂ 2 ਕਿਲੋ 110 ਗ੍ਰਾਮ ਹੈਰੋਇਨ ਦੇ 4 ਪਾਬੰਦੀਸ਼ੁਦਾ ਪੈਕੇਟ, 1 ਪਿਸਤੌਲ, 1 ਮੈਗ, 37 ਆਰਡੀਸ ਵੀ ਬਰਾਮਦ ਹੋਏ ਦੇ ਜਵਾਨਾਂ ਵਲੋਂ ਸਾਰੀ ਸਮੱਗਰੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਲ ਦੀ ਡਿਲੀਵਰੀ ਕਿੱਥੇ ਹੋਣੀ ਸੀ ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
Tweet
ਦਰਅਸਲ ਸਰਹੱਦ 'ਤੇ ਫਸਲਾਂ ਦੀ ਕਟਾਈ ਦਾ ਕੰਮ ਵੀ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ ਬੀਐਸਐਫ ਦੇ ਜਵਾਨਾਂ ਨੇ ਚੌਕਸੀ ਵਧਾ ਦਿੱਤੀ ਹੈ। ਬੀਐਸਐਫ ਜਵਾਨਾਂ ਦੀ ਨਿਗਰਾਨੀ ਹੇਠ ਕਿਸਾਨ ਕੰਢਿਆਲੀ ਤਾਰ ਦੇ ਪਾਰ ਜਾ ਕੇ ਆਪਣੇ ਖੇਤਾਂ ਵਿਚ ਵਾਢੀ ਦਾ ਕੰਮ ਕਰਦੇ ਹਨ।
BSF
ਇਸ ਤੋਂ ਪਹਿਲਾਂ 11 ਅਪ੍ਰੈਲ ਨੂੰ ਵੀ ਭਾਰਤ-ਪਾਕਿਸਤਾਨ ਸਰਹੱਦ 'ਤੇ 18 ਕਰੋੜ ਦੀ ਹੈਰੋਇਨ ਬਰਾਮਦ ਹੋਈ ਸੀ। ਇਹ ਇਕ ਕਿਸਾਨ ਦੇ ਖੇਤ ਵਿਚੋਂ ਬਰਾਮਦ ਹੋਈ ਸੀ। ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਸਗੋਂ ਕਿਸਾਨਾਂ ਤੋਂ ਹੀ ਪੁੱਛਗਿੱਛ ਕੀਤੀ ਗਈ। ਹੈਰੋਇਨ ਮਿਲਣ ਦੇ ਮਾਮਲੇ ਨੂੰ ਸੁਰੱਖਿਆ ਏਜੰਸੀਆਂ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਇਸ ਪਾਸੇ ਤੋਂ ਵੀ ਜਾਂਚ ਕਰ ਰਹੀਆਂ ਹਨ ਕਿ ਇਹ ਕਿੱਥੇ ਪਹੁੰਚਾਈ ਜਾਣੀ ਸੀ।