...ਜਦੋਂ ਸ਼ੱਕ ਦੇ ਚੱਕਰ ‘ਚ ਬੱਚੇ ਦੇ ਪਿਤਾ ਨੂੰ ਹੀ ਕੁੱਟ ਦਿੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਤਵਾਰ ਦੁਪਹਿਰ ਨਵੀਂ ਦਿੱਲੀ ਤੋਂ ਚੱਲ ਕੇ ਜਲੰਧਰ ਵੱਲ ਆਉਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈਸ 12497...

Child

ਜਲੰਧਰ: ਐਤਵਾਰ ਦੁਪਹਿਰ ਨਵੀਂ ਦਿੱਲੀ ਤੋਂ ਚੱਲ ਕੇ ਜਲੰਧਰ ਵੱਲ ਆਉਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈਸ 12497 ਜਿਵੇਂ ਹੀ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 1 ‘ਤੇ ਪਹੁੰਚੀ ਤਾਂ ਹੰਗਾਮਾ ਹੋ ਗਿਆ। ਟਰੇਨ ਦੇ ਯਾਤਰੀਆਂ ਨੇ ਰੇਲਵੇ ਅਧਿਕਾਰੀਆਂ ਨੇ ਕਿਸੇ ਵਿਅਕਤੀ ਵੱਲੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਸੂਚਨਾ ਦਿੱਤੀ, ਜਿਸ ਨਾਲ ਸਟੇਸ਼ਨ ‘ਤੇ ਹੰਗਾਮਾ ਹੋ ਗਿਆ।

ਰੇਲਵੇ ਪੁਲਿਸ ਵੀ ਮੌਕੇ ਉਤੇ ਪਹੁੰਚੀ। ਇਸ ਦੌਰਾਨ ਯਾਤਰੀਆਂ ਨੇ 2 ਵਾਰ ਚੇਨ ਪੁਲਿੰਗ ਕਰਕੇ ਟਰੇਨ ਰੋਕ ਦਿੱਤੀ। ਇਸ ਦੌਰਾਨ ਯਾਤਰੀਆਂ ਨੇ ਦੂਰ ਖੜ੍ਹੇ ਵਿਅਕਤੀ ‘ਤੇ ਸ਼ੱਕ ਜਤਾਇਆ। ਸ਼ੱਕ ਦੇ ਆਧਾਰ ‘ਤੇ ਹੀ ਯਾਤਰੀਆਂ ਨੇ ਉਕਤ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ। ਬਾਅਦ ਵਿਚ ਪਤਾ ਲੱਗਿਆ ਕਿ ਉਹ ਆਗਵਾਕਾਰ ਨਹੀਂ ਸਗੋਂ ਬੱਚੇ ਦਾ ਪਿਤਾ ਸੀ। ਜਾਣਕਾਰੀ ਮੁਤਾਬਿਕ ਜਦੋਂ ਸ਼ਾਨ-ਏ-ਪੰਜਾਬ ਐਕਸਪ੍ਰੈਸ ਸਿਟੀ ਸਟੇਸ਼ਨ ਪਹੁੰਚੀ ਤਾਂ ਡੀ-14 ਕੋਚ ਵਿਚ ਕੁਝ ਸਿੱਖ ਜਥੇਬੰਦੀਆਂ ਦੇ ਲੋਕ ਸਵਾਰ ਸਨ। ਉਨ੍ਹਾਂ ਨੇ ਇਕ ਬੱਚੇ ਦੇ ਨਾਲ ਇਕ ਵਿਅਕਤੀ ਨੂੰ ਖੜ੍ਹ ਦੇਖਿਆ।

ਇੰਨੇ ਵਿਚ ਉਹ ਬੱਚੇ ਨੂੰ ਰੌਂਦਾ ਛੱਡ ਕੇ ਭੱਜ ਗਿਆ। ਯਾਤਰੀਆਂ ਨੇ ਸ਼ੱਕ ਜਤਾਇਆ ਕਿ ਉਹ ਬੱਚੇ ਨੂੰ ਜ਼ਬਰਦਸਤੀ ਲਿਜਾਣਾ ਚਾਹੁੰਦਾ ਸੀ ਪਰ ਬੱਚੇ ਰੋਣ ਲੱਗਾ ਤਾਂ ਉਹ ਭੱਜ ਗਿਆ। ਇਸ ਦੌਰਾਨ ਯਾਤਰੀਆਂ ਨੂੰ ਦੂਰੀ ‘ਤੇ ਖੜ੍ਹਿਆ ਉਕਤ ਵਿਅਕਤੀ ਨਜ਼ਰ ਆ ਗਿਆ ਤਾਂ ਯਾਤਰੀਆਂ ਨੇ ਬਿਨ੍ਹਾਂ ਕੁਝ ਪੁੱਛੇ ਉਸਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ।