ਪੰਜਾਬ ਦੀਆਂ ਸੜਕਾਂ 'ਤੇ ਅੱਜ ਤੋਂ ਫਿਰ ਦੌੜਨਗੀਆਂ ਸਰਕਾਰੀ ਬਸਾਂ
ਸਾਵਧਾਨੀ ਦੇ ਸਖ਼ਤ ਨਿਯਮ ਲਾਗੂ, ਕੰਡਕਟਰ ਬੱਸ ਵਿਚ ਨਹੀਂ ਕੱਟ ਸਕੇਗਾ ਟਿਕਟ
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦੇ ਪੰਜਾਬ ਵਿਚ ਕਰਫ਼ਿਊ ਤੇ ਤਾਲਾਬੰਦੀ ਦੀਆਂ ਸਖ਼ਤ ਪਾਬੰਦੀਆਂ ਤੋਂ ਛੋਟ ਮਿਲਣ ਬਾਅਦ 20 ਮਈ ਤੋਂ ਪੰਜਾਬ ਵਿਚ ਮੁੜ ਸਰਕਾਰੀ ਬਸਾਂ ਸੜਕਾਂ ਉਤੇ ਦੌੜਨਗੀਆਂ। ਬਸ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਨਵੇਂ ਕੇਂਦਰੀ ਦਿਸ਼ਾਂ-ਨਿਰਦੇਸ਼ਾਂ ਤਹਿਤ ਬੀਤੇ ਦਿਨੀਂ ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ ਸੀ।
ਇਸ ਫ਼ੈਸਲੇ ਨੂੰ ਉਸੇ ਹੀ ਦਿਨ ਮੁੱਖ ਮੰਤਰੀ ਨੇ ਵੀ ਅਪਣੀ ਮਨਜ਼ੂਰੀ ਪ੍ਰਦਾਨ ਕਰ ਦਿਤੀ ਸੀ। ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ ਪ੍ਰਬੰਧਕਾਂ ਨੇ ਅੱਜ ਚੋਣਵੇਂ ਰੂਟਾਂ ਉਤੇ ਬਸ ਸੇਵਾ ਸ਼ੁਰੂ ਕਰ ਦਾ ਬਕਾਇਦਾ ਪ੍ਰੋਗਰਾਮ ਜਾਰੀ ਕਰ ਦਿਤ ਹੈ। ਜ਼ਿਕਰਯੋਗ ਹੈ ਕਿ ਹਾਲੇ ਸਿਰਫ਼ ਸਰਕਾਰੀ ਬਸਾਂ ਨੂੰ ਹੀ ਚੱਲਣ ਹੀ ਆਗਿਆ ਪ੍ਰਦਾਨ ਕੀਤੀ ਗਈ ਹੈ ਅਤ ਪ੍ਰਾਈਵੇਟ ਬੱਸਾਂ ਬਾਰੇ ਫ਼ੈਸਲਾ ਬਾਅਦ ਵਿਚ ਲਿਆ ਜਾਣਾ ਹੈ।
ਕੋਰੋਨਾ ਮਹਾਂਮਾਰੀ ਬੱਸਾਂ ਵਿਚ ਸਾਵਧਾਨੀ ਦੇ ਸਖ਼ਤ ਨਿਯਮ ਕੀਤੇ ਗਏ ਹਨ। ਪੀ.ਆਰ.ਟੀ.ਸੀ ਤੇ ਪੰਜਾਬ ਰੋਡਵੇਜ ਵਲੋਂ ਬਸ ਸੇਵਾ ਸ਼ੁਰੂ ਕਰ ਲਈ ਜਾਰੀ ਪ੍ਰੋਗਰਾਮ ਮੁਤਾਬਕ ਜਿੱਥੇ ਰਾਜਧਾਨੀ ਚੰਡੀਗੜ੍ਹ ਤੋਂ ਮੁੱਖ ਸ਼ਹਿਰਾਂ ਨੂੰ ਬਸਾਂ ਚਲਾਈਆਂ ਜਾਣਗੀਆਂ, ਉਥੇ ਜ਼ਿਲ੍ਹੇ ਤੋਂ ਜ਼ਿਲ੍ਹੇ ਤਕ ਸਥਾਪਤ ਨਿਰਧਾਰਤ ਦੂਰੀ ਤਹਿਤ ਬੱਸਾਂ ਚਲਣਗੀਆਂ। ਇਕ ਥਾਂ ਤੋਂ ਚੱਲ ਕੇ ਰਸਤੇ ਵਿਚ ਕਿਤੇ ਵੀ ਸਵਾਰੀ ਨਹੀਂ ਚੜ੍ਹਾਈ ਜਾਵੇਗੀ ਅਤੇ ਅਪਣੀ ਨਿਰਧਾਰਤ ਥਾਂ ਉਤੇ ਹੀ ਬਸ ਸਿੱਧੀ ਬਿਨਾਂ ਰੁਕੇ ਜਾਵੇਗੀ।
ਵੱਖ ਜ਼ਿਲ੍ਹਿਆਂ ਤੋਂ ਇਲਾਵਾ ਜਿਨ੍ਹਾਂ ਚੋਣਵੇਂ ਰੂਟਾਂ ਉਚੇ ਬੱਸਾਂ ਚਲਾਈਆਂ ਜਾਣੀਆਂ ਹਨ, ਉਨ੍ਹਾਂ ਵਿਚ ਰਾਜਧਾਨੀ ਚੰਡੀਗੜ੍ਹ ਤੋਂ ਪਟਿਆਲਾ, ਸੰਗਰੂਰ, ਬਠਿੰਡਾ, ਲੁਧਿਆਣਾ, ਰੋਪੜ, ਰਾਜਪੁਰਾ, ਜਲੰਧਰ, ਅੰਮ੍ਰਿਤਸਰ ਆਦਿ ਦੇ ਮੁੱਖ ਰੂਟ ਸ਼ਾਮਲ ਹਨ। ਬੱਸਾਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤਹਿਤ ਬਸ ਅੱਡੇ ਉਤੇ ਹੀ ਟਿਕਟ ਕੰਡਕਟਰ ਕੱਟੇਗਾ ਜਾਂ ਆਨਲਾਈਨ ਬੁਕਿੰਗ ਹੋਵੇਗੀ ਅਤੇ ਬਸ ਅੰਦਰ ਕੰਡਕਟਰ ਟਿਕਟ ਨਹੀਂ ਕਟੇਗਾ।
ਪਿਛਲੇ ਦਰਵਾਜੇ ਵਿਚੋਂ ਹੀ ਮੁਸਾਫ਼ਰ ਚੜ੍ਹਨਗੇ ਅੇਤ ਬਸ ਵਿਚ ਤੋਂ ਪਹਿਲਾਂ ਉਨ੍ਹਾਂ ਦੇ ਹੱਥ ਸਾਫ਼ ਕਰਵਾਏ ਜਾਣਗੇ ਤੇ ਬਸ ਵੀ ਸੈਨੇਟਾਈਜ਼ ਕੀਤੀ ਜਾਵੇਗੀ। ਮੁਸਾਫ਼ਰ ਲਈ ਬਸ ਵਿਚ ਮਾਸਕ ਪਹਿਨਣਾ ਜ਼ਰੂਰੀ ਹੈ ਅਤੇ ਡਰਾਈਵਰ ਲਈ ਬੱਸਾਂ ਵਿਚ ਵੱਖਰੇ ਬੰਦ ਕੈਬਿਨ ਬਣਾਏ ਗਏ ਹਨ। ਤਿੰਨ ਸੀਟਾ ਵਾਲੀ ਉਤੇ ਦੋ ਮੁਸਾਫ਼ਰ ਅਤੇ 2 ਸੀਟਾਂ ਵਾਲੀ ਥਾਂ ਉਤੇ ਇਕ ਮੁਸਾਫ਼ਰ ਹੀ ਬੈਠ ਸਕੇਗਾ। ਇਕ ਬਸ ਵਿਚ 50 ਫ਼ੀ ਸਦੀ ਸੀਟਾਂ ਹੀ ਭਰੀਆਂ ਜਾ ਸਕਦੀਆਂ ਹਨ ਤਾਂ ਜੋ ਸਮਾਜਕ ਦੂਰੀ ਬਣੀ ਰਹੇ। ਇਸ ਨਾਲ ਕੋਰੋਨਾ ਹੋਣ ਦਾ ਖ਼ਤਰਾ ਘੱਟ ਸਕਦਾ ਹੈ।