ਡਿਪਟੀ ਮੇਅਰ ਨੇ ਪਾਵਰਕੌਮ ਨੂੰ ਭੇਜਿਆ ਕਾਨੂੰਨੀ ਨੋਟਿਸ, 14 ਦਿਨਾਂ ਅੰਦਰ ਟੈਕਸ ਦਾ ਪੈਸਾ ਜਮ੍ਹਾਂ ਕਰਵਾਉਣ ਦੀ ਚਿਤਾਵਨੀ

ਏਜੰਸੀ

ਖ਼ਬਰਾਂ, ਪੰਜਾਬ

ਨਿਗਮ ਨੇ ਪੀ.ਐਸ.ਪੀ.ਸੀ.ਐਲ. ਨੂੰ ਭੁਗਤਾਨ ਦੇ ਹਿੱਸੇ ਵਜੋਂ 14 ਦਿਨਾਂ ਵਿਚ 30 ਕਰੋੜ ਰੁਪਏ ਦੇਣ ਲਈ ਨੋਟਿਸ ਜਾਰੀ ਕੀਤਾ ਹੈ।

Kuljit Singh Bedi



ਮੁਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪਾਵਰਕਾਮ ਨੂੰ ਕਾਨੂੰਨੀ ਨੋਟਿਸ ਭੇਜ ਕੇ ਅਧਿਕਾਰੀਆਂ ਨੂੰ ਬਿਜਲੀ ਬਿੱਲਾਂ 'ਚ ਵਸੂਲੇ ਜਾਂਦੇ 2 ਫ਼ੀ ਸਦੀ ਮਿਊਂਸੀਪਲ ਸੈੱਸ ਦੀ ਅਦਾਇਗੀ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀ.ਐਸ.ਪੀ.ਸੀ.ਐਲ. ਲੋਕਾਂ ਤੋਂ ਬਿਜਲੀ ਦੇ ਬਿੱਲ ਸਮੇਤ ਵਸੂਲਿਆ ਸੈੱਸ ਵੀ ਨਗਰ ਨਿਗਮ ਨੂੰ ਨਹੀਂ ਦੇ ਰਿਹਾ। ਹੁਣ ਨਿਗਮ ਨੇ ਪੀ.ਐਸ.ਪੀ.ਸੀ.ਐਲ. ਨੂੰ ਭੁਗਤਾਨ ਦੇ ਹਿੱਸੇ ਵਜੋਂ 14 ਦਿਨਾਂ ਵਿਚ 30 ਕਰੋੜ ਰੁਪਏ ਦੇਣ ਲਈ ਨੋਟਿਸ ਜਾਰੀ ਕੀਤਾ ਹੈ।  

ਇਹ ਵੀ ਪੜ੍ਹੋ: ਪਹਿਲਵਾਨਾਂ ਨੇ ਵਾਪਸ ਹੀ ਕਰਨਾ ਹੈ ਤਾਂ ਪੈਸੇ ਵਾਪਸ ਕਰਨ ਕਿਉਂਕਿ ਤਮਗ਼ਾ ਤਾਂ 15 ਰੁਪਏ 'ਚ ਵਿਕੇਗਾ : ਬ੍ਰਿਜ ਭੂਸ਼ਣ ਸ਼ਰਨ ਸਿੰਘ

ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਕਈ ਸਾਲਾਂ ਤੋਂ ਬਿਜਲੀ ਦੇ ਬਿੱਲ 'ਤੇ ਮਿਊਂਸੀਪਲ ਸੈੱਸ ਦੇ ਨਾਂਅ 'ਤੇ ਲੋਕਾਂ ਤੋਂ ਦੋ ਫ਼ੀ ਸਦੀ ਰਕਮ ਵਸੂਲ ਰਿਹਾ ਹੈ ਪਰ ਨਿਗਮ ਨੂੰ ਨਹੀਂ ਦੇ ਰਿਹਾ। ਡਿਪਟੀ ਮੇਅਰ ਨੇ ਕਿਹਾ ਕਿ ਜੇਕਰ ਬਿਜਲੀ ਵਿਭਾਗ ਨੇ ਇਹ ਨੋਟਿਸ ਜਾਰੀ ਕਰਨ ਦੇ 14 ਦਿਨਾਂ ਦੇ ਅੰਦਰ-ਅੰਦਰ ਪੈਸੇ ਨਾ ਦਿਤੇ ਤਾਂ ਉਹ ਇਸ ਵਿਰੁਧ ਅਦਾਲਤ ਦਾ ਰੁਖ਼ ਕਰਨਗੇ।

ਇਹ ਵੀ ਪੜ੍ਹੋ: ਦਿੱਲੀ 'ਚ 'ਗਰੁੱਪ-ਏ' ਅਧਿਕਾਰੀਆਂ ਦੇ ਤਬਾਦਲੇ, ਤਾਇਨਾਤੀਆਂ 'ਤੇ ਕੇਂਦਰ ਸਰਕਾਰ ਨੇ ਜਾਰੀ ਕੀਤਾ ਆਰਡੀਨੈਂਸ 

ਇਹ ਨੋਟਿਸ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੇ ਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ, ਵਿੱਤ ਵਿਭਾਗ ਦੇ ਮੁੱਖ ਸਕੱਤਰ, ਡੀਸੀ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪੀ.ਐਸ.ਪੀ.ਸੀ.ਐਲ. ਪਟਿਆਲਾ ਨੂੰ ਭੇਜਿਆ ਗਿਆ ਹੈ। ਡਿਪਟੀ ਮੇਅਰ ਨੇ ਨੋਟਿਸ ਵਿਚ ਕਿਹਾ ਹੈ ਕਿ 2017 ਤੋਂ ਪੀ.ਐਸ.ਪੀ.ਸੀ.ਐਲ ਨੇ ਨਗਰ ਨਿਗਮ ਮੁਹਾਲੀ ਨੂੰ ਕਰੀਬ 13 ਕਰੋੜ ਰੁਪਏ ਦਿਤੇ ਹਨ। ਅਪ੍ਰੈਲ 2021 ਤੋਂ ਪੀ.ਐਸ.ਪੀ.ਸੀ.ਐਲ  ਨੇ ਮੁਹਾਲੀ ਨਿਗਮ ਨੂੰ ਇਕ ਰੁਪਿਆ ਵੀ ਨਹੀਂ ਦਿਤਾ।