Bhai Ranjit Singh Khalsa Dhadrianwale ਨੇ ਦੱਸਿਆ ਚੀਨ ਤੋਂ ਬਦਲਾ ਲੈਣ ਦਾ ਤਰੀਕਾ

ਏਜੰਸੀ

ਖ਼ਬਰਾਂ, ਪੰਜਾਬ

ਇਸ ਤੇ ਢੱਡਰੀਆਂਵਾਲੇ ਨੇ ਅਪਣੇ ਦੀਵਾਨ ਵਿਚ ਲੋਕਾਂ ਨੂੰ ਸਮਝਾਇਆ ਕਿ...

Bhai Ranjit Singh Khalsa Dhadrianwale

ਪਟਿਆਲਾ: ਲਦਾਖ਼ ਵਿੱਚ ਪੰਜਾਬ ਰੈਜੀਮੈਂਟ ਤੋਂ ਸ਼ਹੀਦ ਹੋਣ ਵਾਲੇ ਮਨਦੀਪ ਸਿੰਘ ਪਟਿਆਲਾ ਦੇ ਰਹਿਣ ਵਾਲੇ ਸਨ,ਜਦਕਿ ਸ਼ਹੀਦ ਹੋਣ ਵਾਲਾ ਦੂਜਾ ਜਵਾਨ ਗੁਰਬਿੰਦਰ ਸਿੰਘ ਸੰਗਰੂਰ ਦਾ ਰਹਿਣ ਵਾਲਾ ਸੀ, ਚੀਨ ਦੇ ਨਾਲ ਲਦਾਖ਼ ਵਿੱਚ ਝੜਪ ਦੌਰਾਨ ਪੰਜਾਬ  ਤੋਂ ਤੀਜਾ ਜਵਾਨ ਗੁਰਤੇਜ ਸਿੰਘ ਮਾਨਸਾ ਦਾ ਰਹਿਣ ਵਾਲਾ ਸੀ,ਚੌਥਾ ਸ਼ਹੀਦ ਜਵਾਨ ਸਤਨਾਮ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਸੀ, ਉਧਰ ਹਿਮਾਚਲ ਦੇ ਹਮੀਰਪੁਰ ਤੋਂ ਅਨਕੁਸ਼ ਵੀ ਚੀਨੀ ਫ਼ੌਜ ਨਾਲ ਲੜ ਦੇ  ਹੋਏ ਸ਼ਹੀਦ ਹੋ ਗਿਆ।

ਇਸ ਤੇ ਢੱਡਰੀਆਂਵਾਲੇ ਨੇ ਲੋਕਾਂ ਨੂੰ ਸਮਝਾਇਆ ਕਿ ਦੁਸ਼ਮਣ ਤੋਂ ਬਦਲਾ ਕਿਵੇਂ ਲਿਆ ਜਾਵੇਗਾ। ਜੇ ਕਿਸੇ ਦੇਸ਼ ਤੋਂ ਬਦਲਾ ਲੈਣਾ ਹੈ ਤਾਂ ਉਹਨਾਂ ਨਾਲੋਂ ਜ਼ਿਆਦਾ ਮਜ਼ਬੂਤ ਬਣ ਕੇ ਲਿਆ ਜਾਂਦਾ ਹੈ। ਨਹੀਂ ਤਾਂ ਤੁਸੀਂ ਵੀ ਉਹਨਾਂ ਦੇ ਮਾਰੀ ਜਾਓ ਤੇ ਉਹ ਵੀ ਤੁਹਾਡੇ ਵੀ ਉਹ ਮਾਰੀ ਜਾਣ। ਇਸ ਤਰ੍ਹਾਂ ਲੜਾਈ ਘਟਣੀ ਨਹੀਂ ਸਗੋਂ ਵਧਣੀ ਹੈ।

ਜਿੰਨਾ ਦੁਖ ਭਾਰਤ ਦੀਆਂ ਮਾਵਾਂ ਨੂੰ ਅਪਣੇ ਪੁੱਤ ਗਵਾਉਣ ਦਾ ਹੁੰਦਾ ਹੈ ਉੰਨਾ ਹੀ ਉਧਰ ਵਾਲੀਆਂ ਮਾਵਾਂ ਨੂੰ ਵੀ ਹੁੰਦਾ ਹੈ। ਉਹ ਵੀ ਕਿਸੇ ਦੇ ਪੁੱਤ ਹਨ ਤੇ ਇਹ ਵੀ ਕਿਸੇ ਦੇ ਪੁੱਤ ਹਨ। ਬਦਲਾ ਲਿਆ ਜਾ ਸਕਦਾ ਹੈ ਕਿ ਸਾਡੇ ਦੇਸ਼ ਵਿਚ ਹਰ ਚੀਜ਼ ਬਣਦੀ ਹੈ। ਭਾਰਤ ਦੇ 20 ਜਵਾਨ ਸ਼ਹੀਦ ਹੋਏ ਹਨ ਇਸ ਲਈ ਬਦਲਾ ਇੰਝ ਲਿਆ ਜਾਵੇ ਕਿ 20 ਫੈਕਟਰੀਆਂ ਇਹਨਾਂ ਦੇ ਨਾਮ ਤੇ ਲਗਾਈਆਂ ਜਾਣ, 20-20 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਤੇ ਇਹੋ ਜਿਹੀਆਂ ਚੀਜ਼ਾਂ ਭਾਰਤ ਵਿਚ ਬਣਨਗੀਆਂ ਕਿ ਚੀਨ ਨਾਲ ਵਪਾਰ ਖਤਮ ਹੋ ਜਾਵੇ।

ਇਹ ਸਾਰਾ ਕੁੱਝ ਸਰਕਾਰ ਹੀ ਕਰ ਸਕਦੀ ਹੈ ਤਾਂ ਹੀ ਇਸ ਨੂੰ ਬਦਲਾ ਕਿਹਾ ਜਾਵੇਗਾ। ਜੇ ਆਰਮੀ ਵੱਲੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਕ੍ਰੈਡਿਟ ਵੀ ਆਰਮੀ ਨੂੰ ਹੀ ਦਿੱਤਾ ਜਾਂਦਾ ਹੈ ਪਰ ਜਦੋਂ ਆਰਮੀ ਵੱਲੋਂ ਕੋਈ ਚੰਗਾ ਕੰਮ ਕੀਤਾ ਜਾਂਦਾ ਹੈ ਤਾਂ ਉਸ ਦਾ ਸਿਹਰਾ ਲੀਡਰਾਂ ਨੂੰ ਦਿੱਤਾ ਜਾਂਦਾ ਹੈ। ਇੰਝ ਮਜ਼ਬੂਤੀ ਨਹੀਂ ਆਉਣੀ, ਜੇ ਮਾੜੇ ਕੰਮ ਦਾ ਕ੍ਰੈਡਿਟ ਵੀ ਆਰਮੀ ਨੂੰ ਮਿਲਦਾ ਹੈ ਤਾਂ ਚੰਗੇ ਕੰਮ ਦਾ ਸਿਹਰਾ ਵੀ ਉਹਨਾਂ ਦੇ ਸਿਰ ਜਾਣਾ ਚਾਹੀਦਾ ਹੈ, ਉਸ ਦਿਨ ਲੀਡਰ ਹਾਰ ਨਾ ਪੁਆਵੇ ਸਗੋਂ ਆਰਮੀ ਨੂੰ ਪਾਇਆ ਜਾਵੇ।

ਲੀਡਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਬੱਚਿਆਂ ਵਿਚੋਂ ਕਿਸੇ ਨੂੰ ਆਰਮੀ ਵਿਚ ਭਰਤੀ ਕਰਨ ਤੇ ਜਦੋਂ ਜੰਗ ਦੀ ਗੱਲ ਆਈ ਤਾਂ ਉਦੋਂ ਪਤਾ ਲੱਗੇਗਾ ਕਿ ਜੰਗ ਲਗਦੀ ਹੈ ਜਾਂ ਨਹੀਂ। ਜੇ ਜੰਗ ਲਗਦੀ ਹੈ ਤਾਂ ਲੀਡਰਾਂ ਦੇ ਬੱਚੇ ਅੱਗੇ ਲੱਗੇ ਹੋਣ। ਫੌਜ ਦਾ ਆਮ ਲੋਕਾਂ ਵੱਲੋਂ ਵੈਸੇ ਤਾਂ ਰੱਜ ਕੇ ਮਜ਼ਾਕ ਉਡਾਇਆ ਜਾਂਦਾ ਪਰ ਜਦੋਂ ਕੋਈ ਸ਼ਹੀਦੀ ਪਾਈ ਜਾਂਦੀ ਹੈ ਤਾਂ ਫਿਰ ਭਾਵਨਾ ਦਿਖਾਉਂਦੇ ਹਨ। ਇਹ ਭਾਵਨਾ ਮਨ ਵਿਚ ਹਮੇਸ਼ਾ ਰੱਖਣੀ ਚਾਹੀਦੀ ਹੈ। 

ਭਾਰਤ ਵਿਚ ਇੰਡਸਟਰੀਆਂ ਤੇ ਹੋਰ ਕਈ ਉਦਯੋਗ ਅਜਿਹੇ ਬਣਾ ਦਿੱਤੇ ਜਾਣ ਕੇ ਉਹ ਵੀ ਖੜ-ਖੜ ਕੇ ਵੇਖਣ ਕੇ ਭਾਰਤ ਨੇ ਇੰਨੀ ਤਰੱਕੀ ਕਰ ਲਈ। ਭਾਰਤ ਕੋਲ ਇੰਨੀ ਪਾਵਰ ਹੋਵੇ ਕਿ ਉਹਨਾਂ ਨੂੰ ਕਿਸੇ ਤੇ ਨਿਰਭਰ ਨਾ ਰਹਿਣਾ ਪਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।