ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵੱਲੋਂ 22-23 ਜੂਨ ਤੱਕ ਪ੍ਰੀ ਮੌਨਸੂਨ ਆਉਂਣ ਦੇ ਅਸਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਮੇਂ ਗਰਮੀ ਨੇ ਲੋਕਾਂ ਦੀ ਜਿੰਦਗੀ ਬੇਹਾਲ ਕਰ ਰੱਖੀ ਹੈ ਹਾਲਾਂਕਿ ਕੱਲ ਕੁਝ ਸਮੇਂ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਥੋਹੜੀ ਰਾਹਤ ਦਿੱਤੀ ਸੀ

Photo

ਚੰਡੀਗੜ੍ਹ : ਇਸ ਸਮੇਂ ਗਰਮੀ ਨੇ ਲੋਕਾਂ ਦੀ ਜਿੰਦਗੀ ਬੇਹਾਲ ਕਰ ਰੱਖੀ ਹੈ ਹਾਲਾਂਕਿ ਕੱਲ ਕੁਝ ਸਮੇਂ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਥੋਹੜੀ ਰਾਹਤ ਦਿੱਤੀ ਸੀ, ਪਰ ਬਾਅਦ ਵਿਚ ਨਿਕਲੀ ਧੁੱਪ ਨੇ ਫਿਰ ਤੋਂ ਗਰਮੀ ਵਿਚ ਵਾਧਾ ਕਰ ਦਿੱਤਾ। ਹੁਣ ਇਸ ਗਰਮੀ ਦੇ ਜਲਦ ਖਤਮ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਕਿ ਸਿਹਤ ਵਿਭਾਗ ਦੇ ਅਨੁਸਾਰ 22 ਤੇ 23 ਜੂਨ ਪ੍ਰੀ ਮੌਨਸੂਨ ਦੇ ਚੰਡੀਗੜ੍ਹ ਪਹੁੰਚਣ ਦੇ ਕਿਆਸ ਲਗਾਏ ਜਾ ਰਹੇ ਹਨ।

ਉਧਰ ਚੰਡੀਗੜ੍ਹ ਚ ਮੌਸਮ ਵਿਭਾਗ ਦੇ ਨਿਰਦੇਸ਼ਕ ਡਾ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਸ਼ਹਿਰ ਵਿਚ 22 ਜਾਂ 23 ਜੂਨ ਤੱਕ ਪ੍ਰੀ ਮੌਨਸੂਨ ਪਹੁੰਚਣ ਦੇ ਅਸਾਰ ਹਨ। ਉੱਥੇ ਹੀ 24 ਤੇ 25 ਜੂਨ ਦੇ ਨੇੜੇ-ਤੇੜੇ, ਦੱਖਣ-ਪੱਛਮੀ ਮੌਨਸੂਨ ਚੰਡੀਗੜ੍ਹ ਵਿਚ ਦਸਤਕ ਦੇ ਸਕਦਾ ਹੈ। ਮੌਨਸੂਨ ਪੱਛਮੀ ਉਤਰ ਪ੍ਰਦੇਸ਼ ਵਿਚ ਪਹੁੰਚ ਗਿਆ ਹੈ, ਜਿੱਥੋ ਇਹ ਪੂਰਬੀ ਉਤਰ ਪ੍ਰਦੇਸ਼ ਦੇ ਰਸਤੇ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਪਹੁੰਚੇਗਾ।

ਇਸ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਚੰਡੀਗੜ੍ਹ ਵਿਚ ਮੌਨਸੂਨ ਚਾਰ-ਪੰਜ ਦਿਨ ਪਹਿਲਾ ਹੀ ਆਵੇਗਾ। ਮੌਸਮ ਵਿਭਾਗ ਦੇ ਕਹਿਣਾ ਹੈ ਕਿ ਅਗਲੇ 24 ਤੋਂ 72 ਘੰਟਿਆਂ ਤੱਕ ਅਸਮਾਨ ਵਿਚ ਬੱਦਲਵਾਈ ਰਹਿ ਸਕਦੀ ਹੈ ਅਤੇ ਇਸ ਸਮੇਂ ਪਾਰ ਵੀ 40 ਡਿਗਰੀ ਤੋਂ ਹੇਠਾ ਹੀ ਰਹੇਗਾ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦਿਨ ਵਿਚ ਤਾਪਮਾਨ 37.8 ਡਿਗਰੀ ਦਰਜ਼ ਕੀਤਾ ਗਿਆ ਹੈ। ਅੱਜ ਵੀ ਬੱਦਲਵਾਈ ਸਮੇਤ ਹਲਕੀ ਬੁੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। ਐਤਵਾਰ ਨੂੰ ਵੀ ਬੱਦਲਵਾਈ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।