ਸਹੁਰਿਆਂ ਨੇ ਕੀਤੀ ਨੂੰਹ ਨਾਲ ਕੁੱਟਮਾਰ

ਏਜੰਸੀ

ਖ਼ਬਰਾਂ, ਪੰਜਾਬ

ਜੇਠ,ਜੇਠਾਣੀ ਤੇ ਸੱਸ ਨੇ ਮਿਲ ਕੇ ਕੁੱਟੀ ਨੂੰਹ

Video Viral Woman Assaulted Gurdaspur Punjab Police India Government of Punjab

ਗੁਰਦਾਸਪੁਰ: ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਔਰਤ ਦੀ ਮਾਰ-ਕੁੱਟ ਕੀਤੀ ਜਾ ਰਹੀ ਹੈ। ਉਸ ਦਾ ਨਾਂਅ ਕਵਲਜੀਤ ਕੌਰ ਹੈ ਤੇ ਮਾਰ-ਕੁੱਟ ਕਰਨ ਵਾਲੇ ਵੀ ਕੋਈ ਹੋਰ ਨਹੀਂ, ਸਗੋਂ ਉਸ ਦੇ ਹੀ ਸਹੁਰੇ ਹਨ। ਪੀੜਤ ਮਹਿਲਾ ਦੇ ਬਿਆਨ ਮੁਤਾਬਿਕ ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ ਤੇ ਸ਼ੁਰੂ ਤੋਂ ਹੀ ਉਹਨਾਂ 'ਚ ਝਗੜਾ ਰਹਿੰਦਾ ਸੀ।

ਪਿਛਲੇ ਸਮੇਂ 'ਚ ਉਹਨਾ ਦੀ ਰਜ਼ਾਮੰਦੀ ਕਰਵਾ ਕੇ ਫੈਸਲਾ ਕਰਵਾ ਦਿੱਤਾ ਗਿਆ ਸੀ ਪਰ ਹੁਣ ਉਸ ਦੇ ਸਹੁਰੇ ਸੱਸ ਤੇ ਜੇਠਾਣੀ ਵੱਲੋਂ ਉਸ ਨੂੰ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਗਿਆ ਹੈ ਜਿਸ ਦੀ ਵੀਡੀਓ ਉਸ ਦੀ ਭਾਬੀ ਵੱਲੋਂ ਬਣਾਈ ਗਈ। ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਆਸਟ੍ਰੇਲੀਆ ਵਿਚ ਰਹਿੰਦਾ ਹੈ ਤੇ ਉਹਨਾਂ ਦਾ ਵਿਆਹ 2014 ਵਿਚ ਹੋਇਆ ਸੀ।

ਉਸ ਦੇ ਪਤੀ ਨਾਲ ਉਸ ਦਾ ਝਗੜਾ ਚਲ ਰਿਹਾ ਹੈ। ਉਸ ਦੇ ਪੇਕੇ ਹਰ ਵਾਰ ਪੰਚਾਇਤ ਲੈ ਕੇ ਅਪਣੀ ਧੀ ਦੇ ਘਰ ਜਾਂਦੇ ਰਹੇ ਹਨ ਤੇ ਫੈਸਲਾ ਕਰ ਕੇ ਆਉਂਦੇ ਸਨ ਕਿ ਉਸ ਨੇ ਇੱਥੇ ਹੀ ਘਰ ਵਿਚ ਰਹਿਣਾ ਹੈ। ਫਿਰ ਗੱਲ ਥਾਣੇ ਤਕ ਗਈ ਜਿਸ ਨੇ ਫੈਸਲਾ ਕੀਤਾ ਕਿ ਉਸ ਦਾ ਪਤੀ ਉਸ ਨੂੰ ਹਰ ਮਹੀਨੇ 20 ਹਜ਼ਾਰ ਪਾਇਆ ਕਰੇਗਾ ਤੇ ਉਸ ਦੇ ਘਰ ਵਿਚੋਂ ਕੰਧ ਕੱਢ ਦਿੱਤੀ ਜਾਵੇਗੀ। ਫਿਰ ਉਸ ਦਾ ਉਸ ਦੀ ਸੱਸ ਨਾਲ ਕੋਈ ਲੈਣਾ-ਦੇਣਾ ਨਹੀਂ ਰਹੇਗਾ।

ਇਸ ਤੋਂ ਬਾਅਦ ਉਸ ਦੇ ਜੇਠ ਨੇ ਵੀ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਉਸ ਦਾ ਵਿਰੋਧ ਕੀਤਾ ਪਰ ਉਸ ਨੇ ਉਸ ਦੀ ਇਕ ਵੀ ਨਹੀਂ ਸੁਣੀ। ਉਸ ਤੋਂ ਬਾਅਦ ਔਰਤ ਨੇ ਅਪਣੀ ਭਾਬੀ ਨੂੰ ਇਹ ਸਭ ਕੁੱਝ ਦਸਿਆ। ਉਸ ਦੇ ਪਤੀ ਨੇ ਉਸ ਦੀ ਭਾਬੀ ਨੂੰ ਵੀ ਫੋਨ ਦੇ ਗਾਲ੍ਹਾਂ ਕੱਢੀਆਂ ਜਿਸ ਦੀ ਵੀਡੀਉ ਉਸ ਨੇ ਅਪਣੀ ਸੱਸ ਨੂੰ ਸੁਣਾਈ। ਇਸ ਤੋਂ ਬਾਅਦ ਉਸ ਦੀ ਸੱਸ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇਸ ਕੁੱਟਮਾਰ ਵਿਚ ਉਸ ਦਾ ਸਾਰਾ ਸਾਹੁਰਾ ਪਰਿਵਾਰ ਸ਼ਾਮਲ ਸੀ। ਔਰਤ ਦੀ ਸੋਟੀਆਂ, ਵੇਲਣਾ ਆਦਿ ਨਾਲ ਔਰਤ ਦੀ ਕੁੱਟਮਾਰ ਕੀਤੀ ਗਈ। ਔਰਤ ਮੁਤਾਬਿਕ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਪੁਲਿਸ ਨੇ ਵੀ ਕੋਈ ਐਕਸ਼ਨ ਨਹੀਂ ਲਿਆ। ਜਿਸ ਤੇ ਔਰਤ ਆਯੋਗ ਦੀ ਦਖਲ 'ਤੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਰੋਂਦੀ ਹੋਈ ਇਸ ਮਹਿਲਾ ਦਾ ਇਹੀ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਥੇ ਲੈ ਕੇ ਜਾਵੇਗੀ,ਇਸ ਲਈ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।