ਜਲੰਧਰ 'ਚ ਵਾਪਰਿਆ ਦਰਦਨਾਕ ਹਾਦਸਾ, ਉਜੜੀਆ ਖੁਸ਼ੀਆਂ, ਮਾਂ-ਧੀ ਦੀ ਕਰੰਟ ਲੱਗਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੇਕੇ ਪਰਿਵਾਰ ਨੇ ਸਹੁਰਿਆਂ 'ਤੇ ਲਾਏ ਕਤਲ ਦੇ ਇਲਜ਼ਾਮ

Mother-daughter electrocuted to death

ਜਲੰਧਰ ( ਨਿਸ਼ਾ ਸ਼ਰਮਾ ਤੇ ਸੁਸ਼ੀਲ ਹੰਸ) ਜਲੰਧਰ( Jalandhar )  ਦੇ ਨਕੋਦਰ ਕਸਬੇ ਦੇ ਉਗੀ ਪਿੰਡ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇੱਕ ਘਰ ਵਿੱਚ ਇੱਕ ਔਰਤ ਅਤੇ ਉਸਦੀ 4 ਸਾਲ ਦੀ ਬੇਟੀ ਦੀ ( Mother-daughter electrocuted to death)  ਕਰੰਟ ਲੱਗਣ ਨਾਲ ਮੌਤ ਹੋ ਗਈ।

ਜਲੰਧਰ ਦੇ ਲਾਂਬਾ ਪਿੰਡ ਦੀ ਰਹਿਣ ਵਾਲੀ ਸ਼ਾਲੂ (Shalu) ਦਾ ਵਿਆਹ ਕਰੀਬ 6 ਸਾਲ ਪਹਿਲਾਂ ਉਗੀ ਪਿੰਡ ਦੇ ਰਹਿਣ ਵਾਲੇ ਸੋਨੂੰ( Sonu)  ਨਾਲ ਹੋਇਆ ਸੀ। ਪਰ ਅਕਸਰ ਉਨ੍ਹਾਂ ਦੇ ਘਰ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਅਤੇ ਕਈ ਵਾਰ ਪਤੀ-ਪਤਨੀ ਆਪਸ ਵਿੱਚ ਸਮਝੌਤਾ ਕਰਕੇ ਇਕੱਠੇ ਰਹਿਣ ਲੱਗ ਪਏ ਸਨ।

ਦੋਵਾਂ ਦੀ ਇਕ 4 ਸਾਲ ਦੀ ਬੇਟੀ ਸੀ। ਜਿਸਦਾ ਨਾਮ ਐਂਜਿਲ ( Angel)  ਸੀ। ਇੱਕ ਹਫ਼ਤਾ ਪਹਿਲਾਂ ਇੱਕ ਝਗੜੇ ਕਾਰਨ ਸ਼ਾਲੂ ਲਾਂਬਾ ਪਿੰਡ ਵਿੱਚ ਆਪਣੀ ਮਾਂ ਦੇ ਘਰ ਰਹਿਣ ਲਈ ਆਈ ਸੀ। ਜਿਸ ਮਗਰੋਂ ਪਤੀ ਸੋਨੂੰ ਸ਼ਾਲੂ ਅਤੇ ਉਸਦੀ ਧੀ ਐਂਜਿਲ ( Angel) ਨੂੰ ਵਾਪਸ ਲੈ ਆਇਆ। ਪਰ ਅੱਜ ਸ਼ਾਮ ਸ਼ਾਲੂ ਦੇ ਸਹੁਰਿਆਂ ਨੇ ਉਸਦੇ ਮਾਮੇ ਨੂੰ ਬੁਲਾਇਆ ਅਤੇ ਦੱਸਿਆ ਕਿ ਸ਼ਾਲੂ ਅਤੇ ਉਸਦੀ ਲੜਕੀ ਐਂਜਲਐਂਜਿਲ ( Angel)  ਦੀ ਕਰੰਟ ਕਾਰਨ ਮੌਤ ਹੋ ਗਈ ਹੈ।

 

ਇਹ ਵੀ ਪੜ੍ਹੋ: ‘‘ਖਾਈਏ ਪੰਜਾਬ ਦਾ ਤੇ ਗੁਣ ਗਾਈਏ ਦਿੱਲੀ ਦੇ?’’

 

ਘਰ ਵਿੱਚ ਮੌਜੂਦ ਸ਼ਾਲੂ ਦੀ ਨਣਾਨ ਪੂਜਾ ਨੇ ਮਾਵਾਂ-ਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫੋਨ ਕਰਕੇ ਐਂਬੂਲੈਂਸ ਬੁਲਾਈ ਅਤੇ ਡਾਕਟਰਾਂ ਦੀ ਟੀਮ ਨੇ ਮਾਂ-ਧੀ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਖ਼ਬਰ ਸੁਣਦਿਆਂ ਟੀਨਾ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਸਹੁਰਾ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ। 

ਸ਼ਾਲੂ ਦੀ ਮਾਂ ਤੋਸ਼ੀ ਨੇ ਦੋਸ਼ ਲਾਇਆ ਕਿ ਉਸਦੀ ਧੀ ਅਤੇ ਦੋਹਤੀ ਨੂੰ ਨੂੰ ਕਰੰਟ ਲਗਾ ਕੇ ਮਾਰਿਆ ਗਿਆ। ਮੌਕੇ 'ਤੇ ਪਹੁੰਚੇ ਚੌਂਕੀ ਉਗੀ ਦੇ ਇੰਚਾਰਜ ਸਾਹਿਲ ਚੌਧਰੀ ਨੇ ਦੱਸਿਆ ਕਿ ਮੌਪਹੁੰਚ  ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਨਕੋਦਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਫਿਲਹਾਲ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮੌਤ ਦਾ ਅਸਲ ਕਾਰਨ ਕੀ ਹੈ।

ਇਹ ਵੀ ਪੜ੍ਹੋ: ਦੁਬਈ ਨੇ ਯਾਤਰਾ ਪਾਬੰਦੀਆਂ ਵਿਚ ਦਿੱਤੀ ਢਿੱਲ, ਭਾਰਤ ਸਮੇਤ ਹੋਰ ਦੇਸ਼ਾਂ ਦੇ ਲੋਕ ਕਰ ਸਕਣਗੇ ਯਾਤਰਾ