ਲੁਧਿਆਣਾ 'ਚ ਨਸ਼ੇ ਦਾ ਆਦੀ ਬਣਾਉਣ ਦੀਆਂ 2.1 ਕਰੋੜ ਦੀਆਂ ਦਵਾਈਆਂ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਅਤੇ ਲੁਧਿਆਣਾ ਦੀ ਵਿਸ਼ੇਸ਼ ਟਾਸਕ ਫੋਰਸ ਨੇ ਸਾਂਝੀ ਮੁਹਿੰਮ ਤਹਿਤ ਲੁਧਿਆਣਾ ਸਥਿਤ ਫਾਰਮਾਸਿਸਟ ਅਤੇ ਇਕ ਟਰਾਂਸਪੋਰਟ ਕੰਪਨੀ ਦੇ ਗੋਦਾਮ ਤੋਂ 2.13 ਕਰੋੜ ...

Drugs Rs 2.1 Crore Seized in Ludhiana

ਲੁਧਿਆਣਾ : ਜਲੰਧਰ ਅਤੇ ਲੁਧਿਆਣਾ ਦੀ ਵਿਸ਼ੇਸ਼ ਟਾਸਕ ਫੋਰਸ ਨੇ ਸਾਂਝੀ ਮੁਹਿੰਮ ਤਹਿਤ ਲੁਧਿਆਣਾ ਸਥਿਤ ਫਾਰਮਾਸਿਸਟ ਅਤੇ ਇਕ ਟਰਾਂਸਪੋਰਟ ਕੰਪਨੀ ਦੇ ਗੋਦਾਮ ਤੋਂ 2.13 ਕਰੋੜ ਰੁਪਏ ਦੀਆਂ ਆਦਤ ਬਣਾਉਣ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਦਵਾਈਆਂ ਦੇ ਨਾਲ ਨਕਦੀ ਜ਼ਬਤ ਕੀਤੀ ਗਈ ਹੈ ਅਤੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਹੈਬੋਵਾਲ ਕਲਾਂ ਵਿਚ ਨਿਊ ਪਟੇਲ ਨਗਰ ਦੇ 37 ਸਾਲਾ ਮਨਿੰਦਰਵੀਰ ਸਿੰਘ ਅਤੇ ਹੁਸ਼ਿਆਰਪੁਰ ਦੇ ਸੁਰਿੰਦਰ ਕੁਮਾਰ (32 ਸਾਲ) ਵਜੋਂ ਹੋਈ ਹੈ।