ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਤੇ ਰੌਂਦ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਿੰਦ-ਪਾਕਿ ਸਰਹੱਦ ਤੋਂ ਸਰਹੱਦੀ ਸੁਰੱਖਿਆ ਬਲ ਅਤੇ ਐਸਟੀਐਫ ਫਿਰੋਜ਼ਪੁਰ ਦੇ ਸਾਂਝੇ ਆਪਰੇਸ਼ਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਤੋਂ ਇਲਾਵਾ ਜ਼ਿੰਦਾ ਰੌਂਦ ਬਰਾਮਦ...........

Heroine recovered from Border

ਫ਼ਿਰੋਜ਼ਪੁਰ :  ਹਿੰਦ-ਪਾਕਿ ਸਰਹੱਦ ਤੋਂ ਸਰਹੱਦੀ ਸੁਰੱਖਿਆ ਬਲ ਅਤੇ ਐਸਟੀਐਫ ਫਿਰੋਜ਼ਪੁਰ ਦੇ ਸਾਂਝੇ ਆਪਰੇਸ਼ਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਤੋਂ ਇਲਾਵਾ ਜ਼ਿੰਦਾ ਰੌਂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਐਸਟੀਐਫ ਯੂਨਿਟ ਫ਼ਿ²ਫਰੋਜ਼ਪੁਰ ਦੇ ਸਹਾਇਕ ਸਬ ਇੰਸਪੈਕਟਰ ਸੁਰੇਸ਼ ਕੁਮਾਰ ਨੇ ਦਸਿਆ ਕਿ ਬੀਤੇ ਦਿਨ ਮੁਖਬਰ ਤੋਂ ਮਿਲੀ ਸੂਚਨਾ ਦੇ ਅਧਾਰ 'ਤੇ ਨਿਹਾਲੇ ਵਾਲਾ ਵਿਖੇ ਛਾਪੇਮਾਰੀ ਕੀਤੀ ਉਥੋਂ ਬਲਦੇਵ ਸਿੰਘ ਉਰਫ ਦੇਬੂ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਜਦੋਂ ਪੁਛਗਿੱਛ ਕੀਤੀ ਗਈ ਤਾਂ ਉਹ ਮੰਨਿਆ ਕਿ ਉਸ ਦੇ ਰਿਸ਼ਤੇਦਾਰ ਭਜਨ ਸਿੰਘ ਨੇ ਜੇਲ ਅੰਦਰ ਬੈਠ ਕੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਈ ਹੈ

ਜੋ ਤਾਰ ਤੋਂ ਪਾਰ ਖੇਤ ਵਿਚ ਦਬੀ ਪਈ ਹੈ। ਜਦੋਂ ਬੀਐਸਐਫ ਅਧਿਕਾਰੀ ਨੂੰ ਨਾਲ ਲੈ ਕੇ ਕਥਿਤ ਤਸਕਰ ਬਲਦੇਵ ਸਿੰਘ ਨੂੰ ਉਨ੍ਹਾਂ ਦੀ ਜ਼ਮੀਨ ਵਿਚ ਲਿਜਾਇਆ ਗਿਆ ਤਾਂ ਉਥੋਂ 2 ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਜ਼ਮੀਨ ਵਿਚੋਂ ਇਕ ਪੁਲੰਦਾ ਡੱਬੀ ਗੱਤਾ ਜਿਸ ਵਿਚ 50 ਰੌਂਦ ਜਿੰਦਾ 30 ਬੋਰ ਅਤੇ ਇਕ ਮੋਬਾਈਲ ਫੋਨ ਡਬਲ ਸਿੰਘ ਮਾਰਕ ਵੀਵੋ ਵੀ ਬਰਾਮਦ ਹੋਇਆ ਹੈ। ਸਮੱਗਲਰ ਬਲਦੇਵ ਸਿੰਘ ਉਰਫ ਦੇਬੂ ਅਤੇ ਭਜਨ ਸਿੰਘ ਉਰਫ ਰਾਣਾ ਵਾਸੀਅਨ ਨਿਹਾਲੇ ਵਾਲਾ ਵਿਰੁਧ ਥਾਣਾ ਸਦਰ ਫਿਰੋਜ਼ਪੁਰ ਵਿਖੇ ਐਨਡੀਪੀਐਸ ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।