ਟੂਰਿਸਟ ਬੱਸ ਪਲਟੀ, 50 ਸਵਾਰੀਆਂ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਸਵਾਰੀਆਂ ਦੇ ਅੰਗ ਖਿਲਰੇ ਖੇਤਾਂ 'ਚੋਂ ਮਿਲੇ

Bus Accidents

ਬਨੂੜ (ਅਵਤਾਰ ਸਿੰਘ): ਬਨੂੜ-ਤੇਪਲਾ ਮੁੱਖ ਮਾਰਗ 'ਤੇ ਸਥਿਤ ਗੋਲਡਨ ਓਕ ਪੈਲੇਸ ਨੇੜੇ ਅੱਜ ਸਵੇਰੇ ਤੜਕਸਾਰ ਕਰੀਬ 3 ਵਜੇ ਹੋਏ ਖ਼ਤਰਨਾਕ ਸੜਕ ਹਾਦਸੇ 'ਚ ਦਿੱਲੀ ਤੋਂ ਕਟੜਾ ਜਾ ਰਹੀਆਂ ਸਵਾਰੀਆਂ ਨਾਲ ਭਰੀ ਬੱਸ ਆਵਾਰਾ ਪਸ਼ੂ ਨਾਲ ਜਾ ਟਕਰਾਈ। ਪਸ਼ੂ ਨਾਲ ਟਕਰਾਉਂਦੇ ਹੀ ਬੱਸ ਖੇਤਾਂ 'ਚ ਜਾ ਪਲਟੀ। ਹਾਦਸੇ 'ਚ ਤਿੰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ।

ਇਹੀ ਨਹੀਂ ਕੁੱਝ ਸਵਾਰੀਆਂ ਦੇ ਟੁੱਟੇ ਹੋਏ ਅੰਗ ਘਟਨਾ ਸਥਾਨ 'ਤੇ ਹੀ ਪਏ ਰਹਿ ਗਏ। ਜ਼ਖ਼ਮੀਆਂ ਨੂੰ ਤੁਰਤ ਪੁਲਿਸ ਨੇ ਅਪਣੀ ਗੱਡੀ, ਐਂਬੂਲੈਂਸ 108 ਤੇ ਹਾਈਵੇ ਪੈਟ੍ਰੋਲਿੰਗ ਨੇ ਬਨੂੜ ਦੇ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਦਿੱਲੀ ਤੋਂ ਸਵਾਰੀਆਂ ਨਾਲ ਭਰੀ ਯੂਪੀ ਨੰਬਰ ਦੀ ਡਬਲਡੈਕਰ ਟੂਰਿਸਟ ਬੱਸ ਜੰਮੂ-ਕਟੜਾ ਜਾ ਰਹੀ ਸੀ। ਇਸ ਬੱਸ ਵਿਚ 50 ਦੇ ਕਰੀਬ ਸਵਾਰੀਆਂ ਸਨ। ਹਨੇਰਾ ਹੋਣ ਕਾਰਨ ਸਵਾਰੀਆਂ ਅਰਾਮ ਨਾਲ ਸੌਂ ਰਹੀਆਂ ਸਨ।

ਜਦੋਂ ਬੱਸ ਬਨੂੜ ਨੇੜੇ ਸਥਿਤ ਗੋਲਡਨ ਓਕ ਪੈਲੇਸ ਕੋਲ ਪੁੱਜੀ ਤਾਂ ਸਾਹਮਣਿਉਂ ਅਵਾਰਾ ਪਸ਼ੂ ਸੜਕ ਵਿਚਕਾਰ ਆ ਗਿਆ। ਰਫ਼ਤਾਰ ਜ਼ਿਆਦਾ ਹੋਣ ਕਾਰਨ ਚਾਲਕ ਆਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਬੱਸ ਤੋਂ ਅਪਣਾ ਕਾਬੂ ਖੋ ਬੈਠਾ ਤੇ ਬੱਸ ਆਵਾਰਾ ਪਸ਼ੂ ਨਾ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅਵਾਰਾ ਪਸ਼ੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬੱਸ ਸੜਕ ਨਾਲ ਬਣੇ ਖੇਤਾਂ 'ਚ ਪਲਟ ਗਈ।  

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ