ਟ੍ਰੈਫ਼ਿਕ ਪੁਲਿਸ ਹੋਈ ਸਖ਼ਤ, 116 ਚਲਾਣ ਕੀਤੇ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਟ੍ਰੈਫ਼ਿਕ ਨਿਯਮਾਂ ਅਤੇ ਯੂਟੀ ਪ੍ਰਸ਼ਾਸ਼ਨ ਦੇ ਵਿਦਿਆਰਥੀਆਂ ਲਈ ਸੁਰੱਖਿਆਂ ਟਰਾਂਸਪੋਰਟ ਨੀਤੀ ਦੀ ਉਲੰਘਣਾ ਦੀ ਜਾਂਚ ਲਈ ਛੇ ਸਥਾਨਾਂ ਤੇ ਨਾਕਾ ਲਗਾਇਆ ਗਿਆ ਸੀ।

Traffic Police

ਚੰਡੀਗੜ੍ਹ- ਸਕੂਲੀ ਬੱਸਾਂ ਅਤੇ ਹੋਰ ਵਾਹਨਾਂ ਦੁਆਰਾਂ ਕੀਤੀ ਗਈ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰਨ ਲਈ ਇਕ ਖ਼ਾਸ ਅਭਿਆਨ ਵਿਚ UT ਟ੍ਰੈਫ਼ਿਕ ਪੁਲਿਸ ਨੇ 159 ਚਲਾਣ ਜਾਰੀ ਕੀਤੇ ਹਨ ਜਿਹਨਾਂ ਵਿਚੋਂ 116 ਚਲਾਣ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਦੇ ਹਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਕਿਹਾ ਕਿ ਇਹਨਾਂ ਵਾਹਨਾਂ ਦੁਆਰਾ ਕੀਤੀ ਜਾਣ ਵਾਲੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰਨ ਲਈ ਇਕ ਵਿਸ਼ੇਸ਼ ਅਭਿਆਨ ਚਲਾਇਆ ਗਿਆ ਸੀ ਜਿਸ ਵਿਚ ਸਕੂਲੀ ਬੱਚਿਆਂ ਨੂੰ ਲੈ ਕੇ ਜਾਂ ਵਾਲੀਆਂ ਸਕੂਲੀ ਬੱਸਾਂ, ਆਟੋ ਆਦਿ ਸ਼ਾਮਲ ਸਨ।

ਯੂਟੀ ਪ੍ਰਸ਼ਾਸ਼ਨ ਦੇ ਟ੍ਰੈਫ਼ਿਕ ਨਿਯਮਾਂ ਅਤੇ ਵਿਦਿਆਰਥੀਆਂ ਲਈ ਸੁਰੱਖਿਆਂ ਟਰਾਂਸਪੋਰਟ ਨੀਤੀ ਦੀ ਉਲੰਘਣਾ ਦੀ ਜਾਂਚ ਲਈ ਛੇ ਸਥਾਨਾਂ ਤੇ ਨਾਕਾ ਲਗਾਇਆ ਗਿਆ ਸੀ। ਪੁਲਿਸ ਦੇ ਅਨੁਸਾਰ ਕੁੱਲ 159 ਚਲਾਣ ਜਾਰੀ ਕੀਤੇ ਗਏ ਹਨ ਅਤੇ ਇਕ ਸਕੂਲੀ ਬੱਸ ਜ਼ਬਤ ਕੀਤੀ ਗਈ ਹੈ। ਲਗਭਗ 48 ਸਕੂਲ ਬੱਸ ਡਰਾਈਵਰ, 45 ਆਟੋ ਅਤੇ 23 ਟੈਕਸੀ ਸਵਾਰ ਸਕੂਲੀ ਬੱਚਿਆਂ ਦਾ ਚਲਾਣ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਦਾ ਚਲਾਣ ਕਰਨ ਤੋਂ ਇਲਾਵਾ ਬਿਨ੍ਹਾਂ ਹੈਲਮੇਟ ਦੇ ਵਾਹਨ ਚਲਾਉਣ ਵਾਲਿਆਂ ਦੇ 31 ਚਲਾਣ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਹੋਰ ਟ੍ਰੈਫ਼ਿਕ ਉਲੰਘਣਾ ਕਰਨ ਤੇ 12 ਚਲਾਣ ਜਾਰੀ ਕੀਤੇ ਗਏ ਹਨ। ਇਸ ਸਾਲ ਅਪ੍ਰੈਲ ਵਿਚ ਟ੍ਰੈਫ਼ਿਕ ਪੁਲਿਸ ਦੁਆਰਾ ਵੱਖ-ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੁੱਲ 181 ਸਕੂਲੀ ਵਾਹਨਾਂ ਤੇ ਜੁਰਮਾਨਾ ਲਗਾਇਆ ਗਿਆ ਸੀ। ਪੁਲਿਸ ਨੇ ਸਕੂਲੀ ਬੱਚਿਆਂ ਦੀ ਸੁਰੱਖਿਆਂ ਯਕੀਨਨ ਬਣਾਉਣ ਲਈ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਵੀ ਇਸ ਅਭਿਆਨ ਨੂੰ ਜਾਰੀ ਰੱਖੇਗੀ।        

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ