Jagraon ਦੀਆਂ ਇਹ ਤਸਵੀਰਾਂ ਨੇ ਖੋਲ੍ਹੀ ਵਾਅਦੇ ਕਰਨ ਵਾਲੇ ਲੀਡਰਾਂ ਦੀ ਪੋਲ!

ਏਜੰਸੀ

ਖ਼ਬਰਾਂ, ਪੰਜਾਬ

ਉੱਥੇ ਦੇ ਇਕ ਡਾਕਟਰ ਦਾ ਕਹਿਣਾ ਹੈ ਕਿ ਸੜਕਾਂ ਦਾ ਗੰਦਾ...

WaterLogging Rainy Season Ravneet Singh Bittu Captain Amarinder Singh

ਜਗਰਾਓਂ: ਜਗਰਾਓਂ ਵਿਚ ਮੋਹਲੇਧਾਰ ਹੋਈ ਬਾਰਿਸ਼ ਨੇ ਜਲ ਥਲ ਕਰ ਦਿੱਤਾ। ਸਪੋਕਸਮੈਨ ਟੀਮ ਵੱਲੋਂ ਉੱਥੋਂ ਦੀਆਂ ਤਸਵੀਰਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਹੈ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਜਗਰਾਓਂ ਸ਼ਹਿਰ ਪੂਰਾ ਪਾਣੀ ਨਾਲ ਭਰ ਗਿਆ ਹੈ। ਉੱਥੇ ਦੀਆਂ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ ਤੇ ਸੜਕਾਂ ਪਾਣੀ ਨਾਲ ਭਰ ਗਈਆਂ ਹਨ।

ਉੱਥੇ ਦੇ ਇਕ ਡਾਕਟਰ ਦਾ ਕਹਿਣਾ ਹੈ ਕਿ ਸੜਕਾਂ ਦਾ ਗੰਦਾ ਪਾਣੀ ਉਹਨਾਂ ਦੀਆਂ ਦੁਕਾਨਾਂ ਦੇ ਅੰਦਰ ਆ ਜਾਂਦਾ ਹੈ ਤੇ ਬਹੁਤ ਹੀ ਗੰਦੀ ਬਦਬੂ ਆਉਂਦੀ ਹੈ। ਇੱਥੇ ਨਾ ਹੀ ਪ੍ਰਸ਼ਾਸਨ ਵੱਲੋਂ ਸਫ਼ਾਈ ਵੱਲ ਕੋਈ ਧਿਆਨ ਦਿੱਤਾ ਜਾਂਦਾ ਹੈ। ਉਹਨਾਂ ਨੇ ਸਰਕਾਰ ਨੂੰ ਵੀ ਗੁਹਾਰ ਲਗਾਈ ਹੈ ਕਿ ਇਸ ਸ਼ਹਿਰ ਦੀਆਂ ਸੜਕਾਂ, ਨਾਲੀਆਂ ਵੱਲ ਧਿਆਨ ਦਿੱਤਾ ਜਾਵੇ ਪਰ ਅਜੇ ਤਕ ਪ੍ਰਸ਼ਾਸਨ ਨੇ ਵੀ ਉਹਨਾਂ ਦੀ ਕਿਸੇ ਗੱਲ ਕੋਈ ਗੌਰ ਨਹੀਂ ਕੀਤਾ।

ਉੱਥੋਂ ਦੇ ਇਕ ਦੁਕਾਨਦਾਰ ਨੇ ਦਸਿਆ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ 6 ਵਜੇ ਤਕ ਦੁਕਾਨਾਂ ਖੋਲ੍ਹਣ ਦਾ ਹੁਕਮ ਦਿੱਤਾ ਗਿਆ ਹੈ ਤੇ ਹੁਣ ਜਿਹੜੇ ਸਮੇਂ ਗਾਹਕਾਂ ਨੇ ਆਉਣਾ ਸੀ ਉਸ ਸਮੇਂ ਮੀਂਹ ਪੈ ਗਿਆ। ਇਸ ਕਾਰਨ ਉਹਨਾਂ ਨੂੰ ਆਉਣ ਜਾਣ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਦੇ ਅਫ਼ਸਰਾਂ ਨੂੰ ਪਤਾ ਹੈ ਕਿ ਇੱਥੇ ਸੜਕਾਂ ਤੇ ਪਾਣੀ ਖੜ੍ਹ ਜਾਂਦਾ ਹੈ ਫਿਰ ਵੀ ਇਸ ਵੱਲ ਕੋਈ ਗੌਰ ਨਹੀਂ ਕੀਤੀ ਜਾਂਦੀ।

ਉੱਥੋਂ ਦੇ ਪ੍ਰਸ਼ਾਸਨ ਨੇ ਦਾਅਵੇ ਕੀਤੇ ਹਨ ਕਿ ਉਹਨਾਂ ਕੋਲ ਸੀਵਰੇਜ ਵਾਸਤੇ ਕਰੋੜਾਂ ਦੀ ਗਰਾਂਟ ਆਈ ਹੈ ਪਰ ਅਜੇ ਤਕ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ। ਜਗਰਾਓਂ ਨਗਰ ਕੌਂਸਲ ਵਿਚ ਮਤੇ ਤਾਂ ਪਾਏ ਜਾਂਦੇ ਹਨ ਪਰ ਉਸ ਮੁਹੱਲੇ ਦੇ ਪਾਏ ਜਾਂਦੇ ਹਨ ਜੋ ਪਹਿਲਾਂ ਤੋਂ ਬਣੇ ਹੋਏ ਹਨ। ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਹੈ।

ਉੱਥੋਂ ਦੇ ਐਮਐਲਏ ਨੇ ਵਿਧਾਨ ਸਭਾ ਵਿਚ ਇਸ ਤਰ੍ਹਾਂ ਦੇ ਕਈ ਮੁੱਦੇ ਚੁੱਕੇ ਹਨ ਪਰ ਜਦੋਂ ਨਗਰ ਕੌਂਸਲ ਵਿਚ ਇਹ ਮਤਾ ਆਉਂਦਾ ਹੈ ਤਾਂ ਉਹ ਰੱਦ ਕਰ ਦਿੱਤਾ ਜਾਂਦਾ ਹੈ। ਇੱਥੋਂ ਦੇ ਪ੍ਰਧਾਨ ਇਹ ਮਤੇ ਇਸ ਲਈ ਰੱਦ ਕਰ ਦਿੰਦੇ ਹਨ ਕਿਉਂ ਕਿ ਜੇ ਉਹਨਾਂ ਨੇ ਨਿਕਾਸੀ ਦਾ ਹੱਲ ਕਰ ਦਿੱਤਾ ਤਾਂ ਉਹਨਾਂ ਨੂੰ ਮਤੇ ਪਾਉਣੇ ਬੰਦ ਹੋ ਜਾਣਗੇ ਤੇ ਉਹਨਾਂ ਦੀ ਆਮਦਨ ਰੁਕ ਜਾਵੇਗੀ। ਉਹਨਾਂ ਨੇ ਅੱਗੇ ਕਿਹਾ ਕਿ ਜੋ ਮਤੇ ਪੈਂਦੇ ਹਨ ਉਹ ਸਿਰਫ ਕਾਗਜ਼ਾਂ ਤਕ ਹੀ ਸੀਮਿਤ ਰਹਿ ਜਾਂਦੇ ਹਨ ਇਹਨਾਂ ਦਾ ਜ਼ਮੀਨੀ ਪੱਧਰ ਤੇ ਹੱਲ ਨਹੀਂ ਹੁੰਦਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।