Ludhiana News : ਸਿਵਲ ਹਸਪਤਾਲ 'ਚ ਸਾਫਟਵੇਅਰ ਅੱਪਡੇਟ ਹੋਣ ਕਾਰਨ ਲੈਬ ਸਿਸਟਮ ਦੋ ਦਿਨਾਂ ਤੋਂ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਮਰੀਜ਼ ਟੈਸਟ ਲੈਬ ਤੋਂ ਰਿਪੋਰਟ ਨਾ ਮਿਲਣ ਕਰਕੇ ਹੋਏ ਪਰੇਸ਼ਾਨ

ਸਿਵਲ ਹਸਪਤਾਲ

Ludhiana News : ਲੁਧਿਆਣਾ ਦੇ ਸਿਵਲ ਹਸਪਤਾਲ ਦੇ ਮਰੀਜ਼ ਟੈਸਟ ਲੈਬ ਤੋਂ ਰਿਪੋਰਟ ਨਾ ਮਿਲਣ ਕਾਰਨ ਬੇਹੱਦ ਪ੍ਰੇਸ਼ਾਨ ਹਨ। ਸ਼ੁੱਕਰਵਾਰ ਸਵੇਰ ਤੋਂ ਸ਼ਨੀਵਾਰ ਸ਼ਾਮ ਤੱਕ ਲੈਬ ’ਚ 250 ਤੋਂ 300 ਮਰੀਜ਼ਾਂ ਦੀਆਂ ਰਿਪੋਰਟਾਂ ਪੈਂਡਿੰਗ ਪਈਆਂ ਸਨ।  ਅਮਰੀਕੀ ਐਂਟੀ-ਵਾਇਰਸ ਕੰਪਨੀ CrowdStrike ਦੇ ਇੱਕ ਸਾਫਟਵੇਅਰ ਅਪਡੇਟ ਨੇ ਮਾਈਕ੍ਰੋਸਾਫਟ ਨੂੰ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜੋ: Delhi News : ਪੈਰਿਸ ਓਲੰਪਿਕ ’ਚ ਫੌਜ ਦੇ 24 ਖਿਡਾਰੀ, ਪਹਿਲੀ ਵਾਰ ਮਹਿਲਾ ਖਿਡਾਰਨਾਂ ਨੇ ਵੀ ਕੀਤਾ ਕੁਆਲੀਫ਼ਾਈ 

ਇਸ ਕਾਰਨ ਸ਼ੁੱਕਰਵਾਰ (19 ਜੁਲਾਈ) ਨੂੰ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਮਾਈਕ੍ਰੋਸਾਫਟ ਦੇ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਦੁਨੀਆਂ ਭਰ ਦੇ 95 ਫੀਸਦੀ ਕੰਪਿਊਟਰਾਂ 'ਤੇ ਕੰਮਕਾਜ ਠੱਪ ਹੋ ਗਿਆ। ਸ਼ਨੀਵਾਰ ਸਵੇਰੇ ਵੀ ਕਈ ਮਰੀਜ਼ ਆਪਣੇ ਟੈਸਟਾਂ ਦੀਆਂ ਰਿਪੋਰਟਾਂ ਲੈਣ ਲਈ ਆਏ ਪਰ ਉਨ੍ਹਾਂ ਨੂੰ ਖਾਲੀ ਹੱਥ ਪਰਤਣਾ ਪਿਆ। ਇਹ ਸਥਿਤੀ ਇਕੱਲੇ ਕ੍ਰਿਸ਼ਨਾ ਲੈਬ ਤੱਕ ਸੀਮਤ ਨਹੀਂ ਹੈ, ਸ਼ਹਿਰ ਭਰ ਵਿਚ ਅਜਿਹੀਆਂ ਕਈ ਸੰਸਥਾਵਾਂ ਹਨ, ਜਿਨ੍ਹਾਂ ਦੇ ਸਿਸਟਮ ਪੂਰੀ ਤਰ੍ਹਾਂ ਠੱਪ ਪਏ ਹਨ। ਇਨ੍ਹਾਂ ਵਿੱਚ ਕਈ ਪ੍ਰਾਈਵੇਟ ਬੈਂਕ ਅਜਿਹੇ ਹਨ ਜਿਨ੍ਹਾਂ ਦਾ ਕੰਮ ਅਧੂਰਾ ਪਿਆ ਹੈ।
ਕਿਹਾ- ਕ੍ਰਿਸ਼ਨਾ ਲੈਬ ਸਿਵਲ ਹਸਪਤਾਲ ਦੇ ਇੰਚਾਰਜ ਮਹੇਸ਼

ਇਹ ਵੀ ਪੜੋ:United Nations : ਕੁੱਝ ਦੇਸ਼ ਅਤਿਵਾਦ ਨੂੰ ਸਰਕਾਰੀ ਨੀਤੀ ਦੇ ਸਾਧਨ ਵਜੋਂ ਵਰਤ ਰਹੇ ਹਨ : ਭਾਰਤ

ਇਸ ਸਬੰਧੀ ਗੱਲਬਾਤ ਕਰਦਿਆਂ ਕ੍ਰਿਸ਼ਨਾ ਲੈਬ ਸਿਵਲ ਹਸਪਤਾਲ ਦੇ ਇੰਚਾਰਜ ਮਹੇਸ਼ ਨੇ ਦੱਸਿਆ ਕਿ ਸਾਫਟਵੇਅਰ ਦੀ ਖ਼ਰਾਬੀ ਕਾਰਨ ਮਰੀਜ਼ਾਂ ਦੀਆਂ ਰਿਪੋਰਟਾਂ ਲੈਣ ਵਿਚ ਕਾਫੀ ਦਿੱਕਤ ਆ ਰਹੀ ਹੈ। ਹੁਣ ਤੱਕ 250 ਤੋਂ 300 ਮਰੀਜ਼ਾਂ ਦੀਆਂ ਰਿਪੋਰਟਾਂ ਪੈਂਡਿੰਗ ਹਨ। ਸਿਸਟਮ ਦੇ ਸ਼ੁਰੂ ਹੁੰਦੇ ਹੀ ਲੋਕਾਂ ਦੀਆਂ ਮੈਡੀਕਲ ਰਿਪੋਰਟਾਂ ਤੁਰੰਤ ਜਾਰੀ ਕਰ ਦਿੱਤੀਆਂ ਜਾਣਗੀਆਂ। ਲੋਕਾਂ ਨੂੰ ਵੀ ਸਬਰ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ।
ਇਸ ਸਾਫਟਵੇਅਰ ਅਪਡੇਟ ਦੀ ਗੱਲ ਕਰੀਏ ਤਾਂ ਦੁਨੀਆਂ ਭਰ 'ਚ ਫਲਾਈਟਾਂ, ਟ੍ਰੇਨਾਂ, ਹਸਪਤਾਲਾਂ, ਬੈਂਕਾਂ, ਰੈਸਟੋਰੈਂਟਾਂ, ਡਿਜੀਟਲ ਪੇਮੈਂਟਸ, ਸਟਾਕ ਐਕਸਚੇਂਜ, ਟੀਵੀ ਚੈਨਲਾਂ ਅਤੇ ਸੁਪਰਮਾਰਕੀਟਾਂ ਵਰਗੀਆਂ ਜ਼ਰੂਰੀ ਸੇਵਾਵਾਂ ਦੀ ਰਫਤਾਰ ਹੌਲੀ ਹੋ ਗਈ ਹੈ। ਇਸ ਦਾ ਸਭ ਤੋਂ ਵੱਧ ਅਸਰ ਏਅਰਪੋਰਟ 'ਤੇ ਦੇਖਣ ਨੂੰ ਮਿਲਿਆ। ਦੁਨੀਆਂ ਭਰ ਵਿਚ ਲਗਭਗ 4,295 ਉਡਾਣਾਂ ਨੂੰ ਰੱਦ ਕਰਨਾ ਪਿਆ।

(For more news apart from Lab system closed for two days due to software update in civil hospital in Ludhiana News in Punjabi, stay tuned to Rozana Spokesman)