ਪੰਜ ਦਿਨ ਪਹਿਲਾਂ ਲਾਪਤਾ ਹੋਏ ਮਜਦੂਰ ਦੀ ਸਰਹਿੰਦ ਨਹਿਰ ਤੋਂ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਮਕੌਰ ਸਾਹਿਬ ਦੀ ਰਣਜੀਤਗੜ੍ਹ ਕਲੋਨੀ ਤੋਂ ਪਿਛਲੇ 15 ਅਗਸਤ ਨੂੰ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਬਿਹਾਰ ਦੇ ਇਕ ਮਜਦੂਰ ਦਾ ਸ਼ਨਿਚਰਵਾਰ ਦੀ ਦੇਰ ਸ਼ਾਮ ਨੂੰ ਲਾਸ਼ ਮਿਲਣ ਤੋਂ...

Death in Sirhind canal

ਰੂਪਨਗਰ : ਚਮਕੌਰ ਸਾਹਿਬ ਦੀ ਰਣਜੀਤਗੜ੍ਹ ਕਲੋਨੀ ਤੋਂ ਪਿਛਲੇ 15 ਅਗਸਤ ਨੂੰ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਬਿਹਾਰ ਦੇ ਇਕ ਮਜਦੂਰ ਦਾ ਸ਼ਨਿਚਰਵਾਰ ਦੀ ਦੇਰ ਸ਼ਾਮ ਨੂੰ ਲਾਸ਼ ਮਿਲਣ ਤੋਂ ਬਾਅਦ ਤੋਂ ਲੋਕਾਂ ਵਿਚ ਗਹਿਰਾ ਰੋਸ਼ ਹੈ। ਇਸ ਮਜਦੂਰ ਦੀ ਲਾਸ਼ ਮਾਛੀਵਾੜਾ ਕੋਲ ਸਰਹਿੰਦ ਨਹਿਰ ਤੋਂ ਬਰਾਮਦ ਕੀਤਾ ਗਿਆ ਹੈ। ਲਾਸ਼ ਮਿਲਣ ਤੋਂ ਬਾਅਦ ਅੱਜ ਸਵੇਰੇ ਤੋਂ ਹੀ ਲੋਕਾਂ ਅਤੇ ਮ੍ਰਿਤਕ ਦੇ ਪਰਵਾਰ ਅਤੇ ਉਸ ਦੇ ਸਾਥੀ ਮਜਦੂਰਾਂ ਨੇ ਵੱਡੀ ਗਿਣਤੀ ਵਿਚ ਇਕੱਠਾ ਹੁੰਦੇ ਹੋਏ ਰੂਪਨਗਰ - ਚਮਕੌਰ ਸਾਹਿਬ ਰਸਤੇ 'ਤੇ ਧਰਨਾ ਦਿੰਦੇ ਹੋਏ ਜਾਮ ਲਗਾ ਦਿਤਾ।

ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਜਿਸ ਪਵਨ ਸਾਹਿਨੀ ਪੁੱਤ ਮਹਿੰਦਰ ਸਾਹਿਨੀ ਵਾਸੀ ਰਣਜੀਤਗੜ੍ਹ ਜੋ ਕਿ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ ਦੀ ਲਾਸ਼ ਸਰਹਿੰਦ ਨਹਿਰ ਤੋਂ ਬਰਾਮਦ ਕੀਤੀ ਗਈ ਹੈ, ਉਸ ਦੀ ਹੱਤਿਆ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਨਹਿਰ ਵਿਚ ਸੁੱਟ ਦਿਤਾ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਹੱਤਿਆ ਕਰਨ ਵਾਲਿਆਂ ਵਿਰੁਧ ਛੇਤੀ ਤੋਂ ਛੇਤੀ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ 'ਤੇ ਲੋਕਾਂ ਨੇ ਪੁਲਿਸ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਦਕਿ ਮੌਕੇ 'ਤੇ ਅਮਰਜੀਤ ਅਤੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਰਾਤ ਪਵਨ ਸਾਹਿਨੀ ਲਾਪਤਾ ਹੋਇਆ ਸੀ ਉਸੀ ਦਿਨ ਪੁਲਿਸ ਨੂੰ ਸੂਚਨਾ ਦਿਤੀ ਗਈ ਸੀ।

ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਪਵਨ ਜਿੱਥੇ ਕੰਮ ਕਰਦਾ ਹੈ ਉੱਥੇ ਪੈਸੇ ਮੰਗਣ ਲਈ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉੱਥੇ ਉਸ ਨੂੰ ਕਮਰੇ ਵਿਚ ਬੰਦ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਬਾਰੇ ਕੁੱਝ ਖ਼ਬਰ ਨਹੀਂ ਸੀ ਜਦਕਿ ਸ਼ਨਿਚਰਵਾਰ ਦੀ ਦੇਰ ਸ਼ਾਮ ਉਸ ਦੀ ਲਾਸ਼ ਸਰਹਿੰਦ ਨਹਿਰ ਵਿਚ ਮਿਲੀ ਹੈ। ਹਾਲਾਂਕਿ ਇਸ ਮੌਕੇ ਪਹੁੰਚੀ ਪੁਲਿਸ ਨੇ ਲੋਕਾਂ ਤੋਂ ਜਾਮ ਖੋਲ੍ਹਣ ਦੀ ਵਾਰ ਵਾਰ ਅਪੀਲ ਕੀਤੀ ਪਰ ਲੋਕ ਇਸ ਗੱਲ 'ਤੇ ਫਸੇ ਰਹੇ ਕਿ ਜਦੋਂ ਤੱਕ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਨਹੀਂ ਹੋਵੇਗਾ ਉਸ ਸਮੇਂ ਤੱਕ ਜਾਮ ਨਹੀਂ ਖੋਲ੍ਹਿਆ ਜਾਵੇਗਾ। 

ਜਾਣਕਾਰੀ ਮੁਤਾਬਕ ਮਜਦੂਰ ਦੀ ਲਾਸ਼ ਮਿਲਦੇ ਹੀ ਸੱਭ ਤੋਂ ਪਹਿਲਾਂ ਲੋਕ ਮ੍ਰਿਤਕ ਦੇ ਪਰਵਾਰ ਨਾਲ ਥਾਣੇ ਵਿਚ ਗਏ ਸਨ ਅਤੇ ਮੰਗ ਕੀਤੀ ਸੀ ਕਿ ਮਾਮਲਾ ਹੱਤਿਆ ਦਾ ਹੈ ਇਸ ਲਈ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਲੋਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ ਅਮਰਜੀਤ ਅਤੇ ਇੰਦਰਜੀਤ ਦੀ ਅਗਵਾਈ ਵਿਚ ਰੂਪਨਗਰ - ਚਮਕੌਰ ਸਾਹਿਬ ਰੋਡ 'ਤੇ ਜਾਮ ਲਗਾ ਦਿਤਾ ਜਿਸ ਵਿਚ ਮਜਦੂਰਾਂ ਦੇ ਪਰਵਾਰ ਦੀਆਂ ਔਰਤਾਂ ਅਤੇ ਬੱਚੇ ਸ਼ਾਮਿਲ ਹੋਏ।  

ਇਸ ਤੋਂ ਬਾਅਦ ਪੁਲਿਸ ਨੇ ਲੋਕਾਂ ਤੋਂ ਬਿਆਨ ਦੇਣ ਦੀ ਗੱਲ ਕਹੀ ਜਿਸ ਤੋਂ ਬਾਅਦ ਮਜਦੂਰਾਂ ਨੇ ਧਰਨਾ ਅਤੇ ਜਾਮ ਖ਼ਤਮ ਕੀਤਾ ਜਦਕਿ ਮ੍ਰਿਤਕ ਮਜਦੂਰ ਦੀ ਪਤਨੀ ਸ਼ਾਂਤੀ ਦੇਵੀ ਦੇ ਬਿਆਨਾਂ ਉਤੇ ਪੁਲਿਸ ਨੇ ਦੀਪਇੰਦਰ ਸਿੰਘ ਉਸ ਦੀ ਪਤਨੀ ਨਰਿੰਦਰ ਕੌਰ ਅਤੇ ਪੁੱਤ ਭਗਵੰਤ ਸਿੰਘ ਤੋਂ ਇਲਾਵਾ ਇੱਕ ਅਣਪਛਾਲੇ ਵਿਅਕਤੀ ਵਿਰੁਧ ਆਈਪੀਸੀ ਦੀ ਧਾਰਾ 342, 302 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਤਨੀ ਸ਼ਾਂਤੀ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਪਵਨ ਸਾਹਿਨੀ ਇਥੇ ਦੀਪਇੰਦਰ ਸਿੰਘ ਕੋਲ ਮਜਦੂਰੀ ਦਾ ਕੰਮ ਕਰਦਾ ਸੀ ਅਤੇ ਉਸ ਦੀ ਮਜਦੂਰੀ ਦਾ ਦਸ ਹਜ਼ਾਰ ਰੂਪਏ ਦੀਪਇੰਦਰ ਸਿੰਘ ਵਲੋਂ ਬਾਕੀ ਸੀ ਜਿਸ ਨੂੰ ਪਵਨ ਲੈਣ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਲਾਸ਼ ਸਰਹਿੰਦ ਨਹਿਰ ਵਿਚ ਤੈਰਦੀ ਬਰਾਮਦ ਕੀਤੀ ਗਈ ਹੈ।

ਉਸ ਨੇ ਮੰਗ ਦੀ ਕਿ ਉਸ ਦੇ ਪਤੀ ਦੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਬਾਰੇ ਥਾਣਾ ਪ੍ਰਭਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਲਾਸ਼ ਬਰਾਮਦ ਕਰਨ ਤੋਂ ਬਾਅਦ ਮ੍ਰਿਤਕ ਦੀ ਪਤਨੀ  ਦੇ ਬਿਆਨਾਂ ਉਤੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਰੂਪਨਗਰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਿਆ ਗਿਆ ਹੈ ਜਿਸ ਦਾ ਸੋਮਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ।