ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਮਹਿਜ਼ ਡਰਾਮੇਬਾਜ਼ੀ: ਭੂੰਦੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨੇੜ ਭਵਿੱਖ ਵਿਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਦਸਮੇਸ਼ ਅਕੈਡਮੀ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਦੇਸ਼ ਦੀ ਬਿਹਤਰ ਅਤੇ ਦਸਮ ਗੁਰੂ............

Balwinder Singh Bhunder

ਸ਼੍ਰੀ ਅਨੰਦਪੁਰ ਸਾਹਿਬ : ਉਨੇੜ ਭਵਿੱਖ ਵਿਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਦਸਮੇਸ਼ ਅਕੈਡਮੀ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਦੇਸ਼ ਦੀ ਬਿਹਤਰ ਅਤੇ ਦਸਮ ਗੁਰੂ ਦੇ ਨਾਮ ਤੇ ਉਦਸਮੇਸ਼ ਯੂਨੀਵਰਸਟੀ ਉਵੱਜੋਂ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅਕੈਡਮੀ ਦੀ ਬੈਠਕ 'ਚ ਸ਼ਿਰਕਤ ਕਰਨ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ।

ਭੂੰਦੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਸਦਕਾ ਹੀ 150 ਏਕੜ 'ਚ ਇਕ ਆਲੀਸ਼ਾਨ ਵਧੀਆ ਕੈਂਪਸ ਤਿਆਰ ਕਰ ਕੇ 12ਵੀਂ ਜਮਾਤ ਤਕ ਦੀ ਅਕੈਡਮੀ ਤਿਆਰ ਕਰਵਾਈ ਸੀ। ਜੋ ਕਿ ਦੇਸ਼ ਦੇ ਪਹਿਲੀਆਂ ਸੰਸਥਾਵਾਂ 'ਚ ਸ਼ੁਮਾਰ ਹੋ ਚੁੱਕੀ ਹੈ। ਉਨ੍ਹਾਂ ਇੱਥੋਂ ਦੇ ਡਾਇਰੈਕਟਰ ਮੇਜਰ ਜਨਰਲ ਸੇਵਾ ਮੁਕਤ ਜੇ ਐਸ ਘੁੰਮਣ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨਾਂ ਦੇ ਕਾਰਜਕਾਲ ਦੌਰਾਨ ਜਿੱਥੇ ਅਕੈਡਮੀ 'ਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਉੱਥੇ ਹੀ ਇਹ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਈ ਹੈ।

ਭੂੰਦੜ ਨੇ ਦਸਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਸੋਚ ਹੈ ਕਿ ਇਸ ਅਕੈਡਮੀ ਨੂੰ ਨੇੜ ਭਵਿੱਖ ਦੇ ਵਿਚ ਦੇਸ਼ ਦੀ ਇਕ ਵਧੀਆ ਯੂਨੀਵਰਸਿਟੀ ਵਜੋਂ ਵਿਕਸਤ ਕੀਤਾ ਜਾਵੇ। ਅਤੇ ਉਸ ਯੂਨੀਵਰਸਟੀ ਦਾ ਨਾਮ ਵੀ ਦਸਮੇਸ਼ ਯੂਨੀਵਰਸਟੀ ਹੀ ਰੱਖਿਆ ਜਾਵੇ। 19 ਸਤੰਬਰ ਨੂੰ ਹਰਿਆਣਾ ਦੇ ਪਿੱਪਲੀ ਵਿਖੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਬਾਰੇ ਬੋਲਦੇ ਹੋਏ ਭੂੰਦੜ ਨੇ ਕਿਹਾ ਕਿ ਇਹ ਰੈਲੀ ਜਿੱਥੇ ਇਤਿਹਾਸਿਕ ਹੋਵੇਗੀ ਉੱਥੇ ਹੀ ਹਰਿਆਣਾ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉੱਥੋਂ ਦੇ ਵਰਕਰਾਂ ਨੂੰ ਲਾਮਬੰਦ ਕਰਨ ਵਿਚ ਵੀ ਸਹਾਇਕ ਸਿੱਧ ਹੋਵੇਗੀ।

ਉਨਾਂ ਦਸਿਆ ਕਿ ਇਸਤੋਂ ਬਾਅਦ ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਲਾਮਿਸਾਲ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਪਾਰਟੀ ਨੂੰ ਰਾਸ਼ਟਰੀ ਪੱਧਰ ਤੇ ਮਜ਼ਬੂਤ ਕੀਤਾ ਜਾਵੇਗਾ। ਜਸਟਿਸ ਰਣਜੀਤ ਸਿੰਘ ਵਲੋਂ ਪੇਸ਼ ਕੀਤੀ ਰਿਪੋਰਟ ਬਾਰੇ ਬੋਲਦੇ ਹੋਏ ਭੂੰਦੜ ਨੇ ਕਿਹਾ ਕਿ ਇਸ ਰਿਪੋਰਟ ਬਾਰੇ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਇਹ ਤਾਂ ਸਭ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਇਕ ਸਿਆਸੀ ਵਿਅਕਤੀ ਵਲੋਂ ਤਿਆਰ ਕੀਤੀ ਗਈ ਰਿਪੋਰਟ ਹੈ।

ਜਿੱਥੋਂ ਤਕ ਬਾਦਲ ਸਾਹਿਬ ਦੇ ਟੈਲੀਫੋਨ ਦੀ ਗੱਲ ਹੈ ਤਾਂ ਉਹ ਉਸ ਵੇਲੇ ਮੁੱਖ ਮੰਤਰੀ ਸਨ ਤੇ ਮੁੱਖ ਮੰਤਰੀ ਦਾ ਕਿਸੇ ਅਧਿਕਾਰੀ ਨੂੰ ਫੋਨ ਆਉਣਾ ਸੁਭਾਵਿਕ ਹੀ ਹੁੰਦਾ ਹੈ। ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਨੂੰ ਦੋਸਤਾਨਾ ਫੇਰੀ ਦੱਸਦੇ ਹੋਏ ਭੂੰਦੜ ਨੇ ਕਿਹਾ ਕਿ ਇਮਰਾਨ ਖਾਨ ਉਨ੍ਹਾਂ ਦੇ ਦੋਸਤ ਹਨ ਤੇ ਸਿੱਧੂ ਬਤੌਰ ਚੰਗੇ ਦੋਸਤ ਉੱਥੇ ਗਏ ਸਨ। ਇਸ ਲਈ ਉਨ੍ਹਾਂ ਦੀ ਫੇਰੀ ਨੂੰ ਨਾ ਹੀ ਕੋਈ ਸਿਆਸੀ ਰੰਗ ਦੇਣਾ ਚਾਹੀਦਾ ਹੈ ਤੇ ਨਾ ਹੀ ਹਾਂ ਪੱਖੀ ਜਾਂ ਨਾਂਹ ਪੱਖੀ ਦੱਸਣ ਦੀ ਲੋੜ ਹੈ।