ਬਾਦਲ ਦੇ ਉਪਰਾਲਿਆਂ ਕਰਕੇ ਫੌਜ ਵਿਚ ਪੰਜਾਬੀ ਅਫਸਰਾਂ ਦੀ ਗਿਣਤੀ ਵਧੀ:ਭੂੰਦੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਦੀ ਇੰਸਟੀਚਿਊਟ  ਦੇ 17 ਕੈਡੇਟਾਂ ਦਾ ਲੈਫਟੀਨੈਂਟ ਚੁਣੇ ਜਾਣਾ ਫਖ਼ਰ ਵਾਲੀ ਗੱਲ

Punjabi officers in army: Bhunder

ਚੰਡੀਗੜ੍ਹ, (ਸ.ਸ.ਸ.), ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਭਾਰਤੀ ਫੌਜ ਅਕਾਦਮੀ (ਆਈਐਮਏ) ਵਿਚ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀਆਂ ਲੈਫਟੀਨੈਂਟ ਜਿਹੇ ਉੱਚੇ ਅਹੁਦਿਆਂ ਉੱਤੇ ਹੋ ਰਹੀਆਂ ਨਿਯੁਕਤੀਆਂ ਨਾਲ ਪਾਰਟੀ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਉਪਰਾਲਿਆਂ ਦੇ ਸਾਰਥਕ ਸਿੱਟੇ ਦਿੱਸਣ ਲੱਗੇ ਹਨ।