ਪੰਜਾਬ ਦੇ ਕੁਝ ਪੋਲਿੰਗ ਬੂਥਾਂ 'ਤੇ ਮੁੜ ਹੋਣਗੀਆਂ ਚੋਣਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨ ਹੀ ਪੰਜਾਬ `ਚ ਜ਼ਿਲ੍ਹਾ ਪ੍ਰੀਸਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਈਆਂ ਸਨ,

Voting Machine

ਚੰਡੀਗੜ੍ਹ : ਬੀਤੇ ਦਿਨ ਹੀ ਪੰਜਾਬ `ਚ ਜ਼ਿਲ੍ਹਾ ਪ੍ਰੀਸਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਈਆਂ ਸਨ, ਜਿਸ ਦੌਰਾਨ ਪੰਜਾਬ ਦੇ ਕਈ ਇਲਾਕਿਆਂ `ਚ ਚੋਣਾਂ ਨੂੰ ਲੈ ਕੇ ਪਾਰਟੀਆਂ `ਚ ਆਪਸੀ ਝਗੜੇ ਅਤੇ ਹੋਰ ਹਿੰਸਕ ਘਟਨਾਵਾਂ ਦੇਖਣ ਨੂੰ ਮਿਲੀਆਂ। ਜਿਸ ਦੌਰਾਨ ਕਈ ਪਿੰਡਾਂ  ਨੇ ਤਾ ਚੋਣਾਂ ਤੋਂ ਬਾਈਕਾਟ ਹੀ ਕਰ ਦਿੱਤਾ ਸੀ। ਜਿਸ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਚੋਣ ਕਮਿਸ਼ਨ ਨੇ ਸੂਬੇ ਦੇ ਕੁਝ ਇਲਾਕਿਆ `ਚ ਮੁੜ ਵੋਟਾਂ ਪਾਉਣ ਦਾ ਐਲਾਨ ਜਾਰੀ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਚੋਣ ਕਮਿਸ਼ਨ ਨੇ 21 ਸਤੰਬਰ ਯਾਨੀ ਕੱਲ ਪੰਜਾਬ ਦੇ 7 ਜ਼ਿਲ੍ਹਿਆਂ ਦੇ 51 ਬੂਥਾਂ ‘ਚ ਮੁੜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਣਗੀਆਂ। ਇਹ ਚੋਣਾਂ  ਸਵੇਰੇ 8 ਤੋਂ ਸ਼ਾਮ 4 ਵਜੇ ਤਕ ਹੋਣਗੀਆਂ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਸਰਾਰਤੀ ਅਨਸਰਾਂ ਨੇ ਸੂਬੇ ਦੀਆਂ ਕਈ ਥਾਵਾਂ ‘ਤੇ ਬੈਲਟ ਬਕਸੇ ਹੀ ਚੁੱਕ ਕੇ ਲੈ ਗਏ ਅਤੇ ਉਸ ਦੀ ਭੰਨ ਤੋੜ ਕਰਕੇ ਵੋਟਾਂ ਨੂੰ ਅੱਗ ਲਗਾ ਦਿੱਤੀ।

ਜਿਸ ਕਰਕੇ ਵਿਰੋਧੀ ਪਾਰਟੀਆਂ ਦੀ ਮੰਗ ‘ਤੇ ਚੋਣ ਕਮਿਸ਼ਨ ਨੇ ਮੁੜ ਵੋਟਾਂ ਪਾਉਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਅੰਮ੍ਰਿਤਸਰ 52 ਫੀਸਦੀ, ਬਠਿੰਡਾ 64 ਫੀਸਦੀ, ਬਰਨਾਲਾ 57 ਫੀਸਦੀ, ਫਿਰੋਜ਼ਪੁਰ 57 ਫੀਸਦੀ, ਫਤਿਹਗੜ ਸਾਹਿਬ 64 ਫੀਸਦੀ, ਫਰੀਦਕੋਟ 63 ਫੀਸਦੀ, ਫਾਜ਼ਿਲਕਾ 65 ਫੀਸਦੀ, ਗੁਰਦਾਸਪੁਰ 47 ਫੀਸਦੀ, ਹੁਸ਼ਿਆਰਪੁਰ 50.86 ਫੀਸਦੀ,

ਜਲੰਧਰ 51.6 ਫੀਸਦੀ, ਕਪੂਰਥਲਾ 60 ਫੀਸਦੀ, ਲੁਧਿਆਣਾ 57 ਫੀਸਦੀ, ਮੋਗਾ 57 ਫੀਸਦੀ, ਸ੍ਰੀ ਮੁਕਤਸਰ ਸਾਹਿਬ 58 ਫੀਸਦੀ, ਮਾਨਸਾ 71.66 ਫੀਸਦੀ, ਪਟਿਆਲਾ 59 ਫੀਸਦੀ, ਪਠਾਨਕੋਟ 57 ਫੀਸਦੀ, ਰੂਪਨਗਰ 60 ਫੀਸਦੀ, ਸੰਗਰੂਰ 64 ਫੀਸਦੀ, ਐਸ.ਏ.ਐਸ ਨਗਰ 65 ਫੀਸਦੀ, ਐਸ.ਬੀ.ਐਸ ਨਗਰ 60.37 ਫੀਸਦੀ ਅਤੇ ਤਰਨ ਤਾਰਨ 43.77 ਫੀਸਦੀ ਵੋਟਾਂ ਪਈਆਂ ਹਨ।