ਸੰਮਤੀ ਚੋਣਾਂ ਲਈ ਪ੍ਰਚਾਰ ਖ਼ਤਮ, ਪੰਜਾਬ 'ਚ ਦਫ਼ਾ 144 ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

33 ਜ਼ਿਲ੍ਹਾ ਪ੍ਰੀਸ਼ਦਾਂ ਅਤੇ 272 ਸੰਮਤੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ..........

Officer Investigating the Machine

ਚੰਡੀਗੜ੍ਹ  : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪ੍ਰਚਾਰ ਖ਼ਤਮ ਹੋ ਗਿਆ ਹੇ | 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਬਲਾਕ ਸੰਮਤੀ ਦੀਆਂ ਚੋਣ ਲਈ 19 ਸਤੰਬਰ ਨੂੰ ਵੋਟਾਂ ਪੈਣਗੀਆ ਅਤੇ ਨਤੀਜੇ ਦਾ ਐਲਾਨ 22 ਸਤੰਬਰ ਨੂੰ ਕੀਤਾ ਜਾਵੇਗਾ | ਚੋਣ ਪ੍ਰਚਾਰ ਸ਼ਾਮ ਪੰਜ ਵਜੇ ਸਮਾਪਤ ਹੋ ਗਿਆ | ਜ਼ਿਲ੍ਹਾ ਪ੍ਰੀਸ਼ਦ ਦੇ 354 ਮੈਂਬਰਾਂ ਤੇ 150 ਬਲਾਕ ਸੰਮਤੀਆਂ ਦੇ 2900 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ | ਚੋਣਾਂ ਵਿਚ ਪੰਜਾਬ ਦੇ ਪੇਂਡੂ ਖੇਤਰ ਨਾਲ ਸਬੰਧਤ 1,27,87, 395 ਵੋਟਰ ਅਪਣੀ ਵੋਟ ਦਾ ਇਸਤੇਮਾਲ ਕਰਨਗੇ | ਇਸ ਵਿਚ 66,88, 245 ਮਰਦ ਤੇ 60,99,053 ਔਰਤ ਜਿਨ੍ਹਾਂ ਵਿਚ 97 ਕਿਨਰ ਹਨ |

ਸੂਬੇ ਵਿਚ ਪਹਿਲੀ ਵਾਰ ਇਨ੍ਹਾਂ ਚੋਣ ਵਿਚ 50 ਫ਼ੀ ਸਦੀ ਰਾਖਵਾਂਕਰਨ ਕੀਤਾ ਗਿਆ ਹੈ | ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਇਸ ਵਾਰ ਉਮੀਦਵਾਰਾਂ ਨੂੰ ਰੱਦ ਕਰਨ ਵਾਲਾ ਖਾਨਾ 'ਨੋਟਾ' ਵੀ ਦਿਤਾ ਗਿਆ ਹੈ |ਸੂਬੇ ਵਿਚ ਦਫ਼ਾ 144 ਲਗਾ ਦਿਤੀ ਗਈ ਹੈ ਜਿਸ ਤਹਿਤ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋ ਕੇ ਜਲੂਸ ਕੱਢਣ ਜਾਂ ਰੋਸ ਮੁਜ਼ਾਹਰਾ ਨਹੀਂ ਕਰ ਸਕਣਗੇ | ਸੂਬੇ ਵਿਚ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸ ਦੇ 50,000 ਹਜ਼ਾਰ ਮੁਲਾਜ਼ਮ ਜਵਾਨ ਡਿਊਟੀ 'ਤੇ ਤੈਨਾਤ ਕੀਤੇ ਗਏ ਹਨ |  ਵੋਟਾਂ ਲਈ 86340 ਸਿਵਲ ਸਟਾਫ਼ ਦੀ ਡਿਊਟੀ ਲਾਈ ਗਈ ਹੈ |

ਜ਼ਿਲ੍ਹਾ ਪ੍ਰੀਸ਼ਦ ਦੀਆਂ 354 ਸੀਟਾਂ ਵਿਚੋਂ 321 'ਤੇ ਚੋਣ ਹੋਣੀ ਹੈ |  ਬਾਕੀ ਦੇ 33 ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ | ਬਲਾਕ ਸੰਮਤੀ ਦੀਆਂ 1900 ਸੀਟਾਂ ਵਿਚੋਂ 2628 ਲਈ ਮੁਕਾਬਲਾ ਹੈ ਅਤੇ ਬਾਕੀ ਲਈ ਸਰਬਸੰਮਤੀ ਹੋ ਗਈ ਹੈ | ਸਰਕਾਰੀ ਤੌਰ 'ਤੇ ਮਿਲੀ ਜਾਣਕਾਰੀ ਅਨੁਸਾਰ ਅੰਮਿ੍ਤਸਰ ਦੇ 24 ਜ਼ੋਨਾਂ, ਬਠਿੰਡਾ ਦੇ 16, ਬਰਨਾਲਾ ਦੇ 10, ਫ਼ਿਰੋਜ਼ਪੁਰ ਦੇ 4, ਫ਼ਤਿਹਗੜ੍ਹ ਸਾਹਿਬ 6,

ਫ਼ਰੀਦਕੋਟ ਦੇ 10, ਫ਼ਾਜ਼ਿਲਕਾ 15,  ਗੁਰਦਾਸਪੁਰ ਦੇ 12, ਹੁਸ਼ਿਆਰਪੁਰ ਦੇ 25, ਜਲੰਧਰ ਦੇ 22, ਕਪੂਰਥਲਾ ਦੇ 10, ਲੁਧਿਆਣਾ ਦੇ 24, ਮੋਗਾ ਦੇ 15, ਸ੍ਰੀ ਮੁਕਤਸਰ ਸਾਹਿਬ ਦੇ 13, ਮਾਨਸਾ 11, ਪਟਿਆਲਾ ਦੇ 23, ਪਠਾਨਕੋਟ ਦੇ 10, ਸੰਗਰੂਰ ਦੇ 22, ਰੂਪਨਗਰ ਦੇ 10, ਨਵਾਂਸ਼ਹਿਰ ਦੇ 9, ਤਰਨਤਾਰਨ ਦੇ 20 ਅਤੇ ਮੋਹਾਲੀ ਦੇ 10 ਜ਼ੋਨਾਂ ਲਈ ਵੋਟਾਂ ਪੈ ਰਹੀਆਂ ਹਨ |

ਪੰਚਾਇਤ ਸੰਮਤੀਆਂ ਲਈ ਅੰਮਿ੍ਤਸਰ ਦੇ 155, ਬਠਿੰਡਾ ਦੇ 144, ਬਰਨਾਲਾ ਦੇ 61, ਫ਼ਿਰੋਜ਼ਪੁਰ 119, ਫ਼ਤਿਹਗੜ੍ਹ ਸਾਹਿਬ ਦੇ 60, ਫ਼ਾਜ਼ਿਲਕਾ ਦੇ 108, ਫ਼ਰੀਦਕੋਟ ਦੇ 60, ਗੁਰਦਾਸਪੁਰ ਦੇ 69, ਹੁਸ਼ਿਆਰਪੁਰ ਦੇ 208, ਜਲੰਧਰ ਦੇ 187, ਕਪੂਰਥਲਾ ਦੇ 88, ਲੁਧਿਆਣੇ ਦੇ 228, ਮੋਗਾ ਦੇ 115, ਮੁਕਤਸਰ ਸਾਹਿਬ ਦੇ 91, ਮਾਨਸਾ ਦੇ 89, ਪਟਿਆਲਾ ਦੇ 184, ਪਠਾਨਕੋਟ ਦੇ 90, ਰੂਪਨਗਰ ਦੇ 87, ਸੰਗਰੂਰ ਦੇ 175, ਮੋਹਾਲੀ ਦੇ 62, ਨਵਾਂਸ਼ਹਿਰ ਦੇ 88 ਅਤੇ ਤਰਨਤਾਰਨ ਦੇ 160 ਜ਼ੋਨਾਂ ਲਈ ਵੋਟਾਂ ਪੈਣਗੀਆਂ | 22 ਤਰੀਕ ਨੂੰ ਨਤੀਜਾ ਆਉਣ ਨਾਲ ਚੋਣ ਜ਼ਾਬਤਾ ਖ਼ਤਮ ਹੋ ਜਾਵੇਗਾ | 25 ਸਤੰਬਰ ਨੂੰ ਚੋਣ ਜ਼ਾਬਤਾ ਲਾਇਆ ਗਿਆ ਸੀ |