ਚਰਨਜੀਤ ਚੰਨੀ ਦੇ CM ਬਣਨ ’ਤੇ ਅਸ਼ਵਨੀ ਸ਼ਰਮਾ ਦਾ ਬਿਆਨ, ‘ਕਾਂਗਰਸ ਨੇ ਮਜਬੂਰੀ ’ਚ ਲਿਆ ਫੈਸਲਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

Ashwani Sharma and Charanjit Channi

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਚਰਨਜੀਤ ਚੰਨੀ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਤੰਜ਼ ਕੱਸਦਿਆਂ ਕਿਹਾ ਕਿ ਕਾਂਗਰਸ ਨੇ ਇਹ ਫੈਸਲਾ ਮਜਬੂਰੀ ਵਿਚ ਲਿਆ ਹੈ ਅਤੇ ਪਾਰਟੀ ਨੇ ਚੰਨੀ ਨੂੰ 4 ਮਹੀਨਿਆਂ ਲਈ ਨਾਈਟ ਵਾਚਮੈਨ ਵਜੋਂ ਪੇਸ਼ ਕੀਤਾ ਹੈ।

ਹੋਰ ਪੜ੍ਹੋ: ਚਰਨਜੀਤ ਚੰਨੀ ਨੇ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ, ਓਪੀ ਸੋਨੀ ਤੇ ਸੁਖਜਿੰਦਰ ਰੰਧਾਵਾ ਬਣੇ ਡਿਪਟੀ CM

ਉਹਨਾਂ ਕਿਹਾ ਕਿ ਮੁੱਖ ਮੰਤਰੀ ਬਣਨ ਲਈ ਚਰਨਜੀਤ ਚੰਨੀ ਜੀ ਨੂੰ ਵਧਾਈ ਪਰ ਲੱਗ ਰਿਹਾ ਹੈ ਕਿ ਕਾਂਗਰਸ ਨੇ ਇਹ ਫੈਸਲਾ ਮਜਬੂਰੀ ’ਚ ਲਿਆ। ਰਾਵਤ ਦੇ 'ਸਿੱਧੂ ਦੀ ਅਗਵਾਈ 'ਚ ਚੋਣਾਂ ਲੜਣ' ਵਾਲੇ ਬਿਆਨ ਤੋਂ ਕਾਂਗਰਸ ਦੀ ਨੀਅਤ ਦਾ ਸਾਫ ਪਤਾ ਚੱਲ ਰਿਹਾ ਹੈ’। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੰਨੀ ਨੂੰ ਨਾਈਟ ਵਾਚਮੈਨ ਬਣਾ ਕੇ ਪੇਸ਼ ਕੀਤਾ ਗਿਆ।

ਹੋਰ ਪੜ੍ਹੋ: IT ਵਿਭਾਗ ਦੇ ਛਾਪੇ ਦੇ ਚੌਥੇ ਦਿਨ ਆਇਆ Sonu Sood ਦਾ ਬਿਆਨ- ‘ਲੋੜਵੰਦਾਂ ਦੀ ਸੇਵਾ ਜਾਰੀ ਰੱਖਾਂਗਾ’

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਜੀਵਨ ਕਾਂਗਰਸ ਵਿਚ ਬਿਤਾਇਆ ਪਰ ਉਹਨਾਂ ਦੀ ਰਵਾਨਗੀ ਅਪਮਾਨਿਤ ਕਰਨ ਵਾਲੀ ਸੀ। ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਹਨ ਕਿ ਉਹਨਾਂ ਦੇ ਕੋਲ ਵਿਕਲਪ ਹੈ। ਦੱਸ ਦਈਏ ਕਿ ਪੰਜਾਬ ਦੇ 16ਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੀਐਮ ਅਹੁਦੇ ਦੀ ਸਹੁੰ ਚੁੱਕੀ।

ਹੋਰ ਪੜ੍ਹੋ: ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਚਰਨਜੀਤ ਚੰਨੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਹਨਾਂ ਨੂੰ ਸਹੁੰ ਚੁਕਾਈ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੂੰ ਡਿਪਟੀ ਸੀਐਮ ਵਜੋਂ ਸਹੁੰ ਚੁਕਾਈ ਗਈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਸਨ। ਉਹਨਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਹਰੀਸ਼ ਰਾਵਤ ਵੀ ਮੌਜੂਦ ਸਨ।