ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ, ਰੇਲ ਡਰਾਇਵਰ ਨੂੰ ਲਿਆ ਹਿਰਾਸਤ ‘ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਅਤੇ ਰੇਲਵੇ ਪੁਲਿਸ ਨੇ ਸ਼ਨਿਚਵਾਰ ਨੂੰ ਅਮ੍ਰਿਤਸਰ ਰੇਲ ਹਾਦਸੇ ਵਿਚ 61 ਲੋਕਾਂ ਨੂੰ...

Amritsar Train Accident

ਅੰਮ੍ਰਿਤਸਰ (ਸ.ਸ.ਸ) :  ਪੰਜਾਬ ਪੁਲਿਸ ਅਤੇ ਰੇਲਵੇ ਪੁਲਿਸ ਨੇ ਸ਼ਨਿਚਵਾਰ ਨੂੰ ਅਮ੍ਰਿਤਸਰ ਰੇਲ ਹਾਦਸੇ ਵਿਚ 61 ਲੋਕਾਂ ਨੂੰ ਕੁਚਲਣ ਵਾਲੀ ਰੇਲ ਦੇ ਡਰਾਇਵਰ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਗਿਛ ਕੀਤੀ। ਪੰਜਾਬ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀਐਮਯੂ (ਡੀਜ਼ਲ ਮਲਟੀਪਲ ਯੂਨਿਟ) ਦੇ ਡਰਾਇਵਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਉਤੇ ਹਿਰਾਸਤ ਵਿਚ ਲਿਆ ਗਿਆ ਹੈ। ਅਤੇ ਸ਼ੁਕਰਵਾਰ ਰਾਤ ਨੂੰ ਹੋਈ ਇਸ ਘਟਨਾ ਬਾਰੇ ਪੁਛ-ਗਿਛ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਡਰਾਇਵਰ ਦਾ ਕਹਿਣ ਹੈ ਕਿ ਉਸ ਨੇ ਗਰੀਨ ਸਿਗਨਲ ਦਿਤਾ ਸੀ।

ਅਤੇ ਰਸਤਾ ਵੀ ਸਾਫ਼ ਸੀ ਪਰ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਵੱਡੀ ਸੰਖਿਆ ਵਿਚ ਲੋਕ ਉਥੇ ਰੇਲਵੇ ਟਰੈਕ ਉਤੇ ਖੜ੍ਹੇ ਦੁਸ਼ਿਹਰਾ ਦੇਖ ਰਹੇ ਹਨ। ਇਸ ਦੁਸ਼ਿਹਰੇ ਦੇ ਪ੍ਰੋਗਰਾਮ ਦੇ ਪ੍ਰਬੰਧਕਾਂ ਖ਼ਿਲਾਫ਼ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਬੰਧਕ ਵੀ ਹੁਣ ਇਧਰ ਉਧਰ ਹੋ ਗਏ ਹਨ। ਰੇਲਵੇ ਅਧਿਕਾਰੀ ਇਸ ਹਾਦਸੇ ਵਿਚ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਕੇਂਦਰੀ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਸ਼ੁਕਰਵਾਰ ਰਾਤ ਘਟਨਾ ਸਥਾਨ ਦਾ ਦੌਰਾ ਕੀਤਾ। ਉਹਨਾਂ  ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਇਹ ਬਹੁਤ ਦੁਖ ਵਾਲੀ ਘੜੀ ਹੈ।

ਇਥੇ ਅਤੇ ਨਵੀਂ ਦਿੱਲੀ ਦੇ ਰੇਲ ਪ੍ਰਸ਼ਾਸ਼ਨ ਵੀ ਖ਼ੁਦ ਦਾ ਬਚਾਅ ਕਰਦੇ ਆਏ ਹਨ ਕਿ ਉਹਨਾਂ ਨੇ ਇਸ ਸਥਾਨ ਉਤੇ ਦੁਸ਼ਹਿਰੇ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸਥਾਨਿਕ ਪੁਲਿਸ ਨੇ ਲੋਕਾਂ ਨੂੰ ਇਸ ਰੇਲਵੇ ਟਰੈਕ ਉਤੇ ਆਉਣ ਤੋਂ ਨਹੀਂ ਰੋਕਿਆ। ਜਲੰਧਰ-ਅੰਮ੍ਰਿਤਸਰ ਡੀਐਮਯੂ ਦੇ ਡਰਾਇਵਰ ਨੇ ਦਰਦਨਾਕ ਹਾਦਸੇ ਤੋਂ ਬਾਅਦ ਅਗਲੇ ਸਟੇਸ਼ਨ ਉਤੇ ਸਟੇਸ਼ਨ ਮਾਸਟਰ ਨੂੰ ਹਾਦਸੇ ਦੀ ਜਾਣਕਾਰੀ ਦਿਤੀ ਸੀ। ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਡਰਾਇਵਰ ਨੂੰ ਜਦੋਂ ਪਤਾ ਲੱਗਿਆ ਕਿ ਕਾਫ਼ੀ ਲੋਕ ਰੇਲ ਦੀ ਲਪੇਟ ਵਿਚ ਆ ਗਏ ਹਨ ਤਾਂ ਉਸ ਨੇ ਤੁਰੰਤ ਇਸ ਹਾਦਸੇ ਦੀ ਜਾਣਕਾਰੀ ਅੰਮ੍ਰਿਤਸਰ ਸਟੇਸ਼ਨ ਮਾਸਟਰ ਨੂੰ ਦਿਤੀ।

ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨ ਨੂੰ ਨਿਸ਼ਚਿਤ ਕਰਨ ਦੇ ਲਈ ਡਰਾਇਵਰ ਦਾ ਬਿਆਨ ਦਰਜ਼ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਲੰਧਰ-ਅੰਮ੍ਰਿਤਸਰ (ਪਠਾਨਕੋਟ) ਰੂਟ ਉਤੇ ਰੇਲਾਂ ਦੀ ਆਵਾਜਾਈ ਰੋਕ ਦਿਤੀ ਗਈ ਹੈ। ਸ਼ੁਕਰਵਾਰ ਸ਼ਾਮ ਕਰੀਬ 700 ਲੋਕ ਗ੍ਰਾਉਂਡ ਵਿਚ ਰਾਵਣ ਜਲਾਉਣ ਦੇ ਪ੍ਰੋਗਰਾਮ ਵਿਚ ਮੌਜੂਦ ਸੀ। ਕਰੀਬ 10-15 ਸਕਿੰਟ ਵਿਚ ਰੇਲ ਦੇ ਗੁਜਰਨ ਤੋਂ ਬਾਅਦ ਚੀਖ਼-ਚਿਹਾੜਾ ਪੈ ਗਿਆ। ਜ਼ਿਆਦਾਤਰ ਲੋਕਾਂ ਨੂੰ ਰੇਲ ਦੀ ਅਵਾਜ਼ ਸੁਣਾਈ ਨਹੀਂ ਦਿਤੀ ਕਿਉਂ ਕਿ ਇਸ ਸਮੇਂ ਪਟਾਕਿਆਂ ਦੀ ਆਵਾਜ਼ ਬਹੁਤ ਜ਼ਿਆਦਾ ਸੀ।