ਸਾਉਦੀ ਅਰਬ ਵੱਲੋਂ ‘ਜਮਾਲ ਖ਼ੁਸ਼ੋਗੀ’ ਦੀ ਮੌਤ ਸੰਬੰਧੀ ਪੁਸ਼ਟੀ
ਕੁਝ ਹਫ਼ਤਿਆਂ ਤੋਂ ਲਾਪਤਾ ਹੋ ਚੁੱਕੇ ਅਮਰੀਕੀ ਪੱਤਰਕਾਰ ਜਮਾਲ ਖ਼ੁਸ਼ੋਗੀ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ...
ਨਵੀਂ ਦਿੱਲੀ (ਭਾਸ਼ਾ) : ਕੁਝ ਹਫ਼ਤਿਆਂ ਤੋਂ ਲਾਪਤਾ ਹੋ ਚੁੱਕੇ ਅਮਰੀਕੀ ਪੱਤਰਕਾਰ ਜਮਾਲ ਖ਼ੁਸ਼ੋਗੀ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਮਾਮਲੇ ‘ਚ ਬੁਰੀ ਤਰ੍ਹਾਂ ਫਸੇ ਸਾਉਦੀ ਅਰਬ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਸ਼ੁਕਰਵਾਰ ਨੂੰ ਸਾਉਦੀ ਅਰਬ ਨੇ ਇਹ ਆਖਿਰਕਾਰ ਸਵੀਕਾਰ ਕਰ ਲਿਆ ਹੈ ਕਿ ਜਮਾਲ ਖ਼ੁਸ਼ੋਗੀ ਦੀ ਮੌਤ ਤੁਰਕੀ ਦੀ ਰਾਜਧਾਨੀ ਇਸਤਾਬੁਲ ‘ਚ ਸਥਿਤ ਸਾਉਦੀ ਅਰਬ ਦੇ ਦੂਤਾਵਾਸ ‘ਚ ਮਾਰੇ ਗਏ ਹਨ। ਜਮਾਲ ਖੁਸ਼ੋਗੀ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਵਾਈਟ ਹਾਉਸ ਨੇ ਇਸ ਗਟਨਾ ਉਤੇ ਦੁਖ ਪ੍ਰਗਟ ਕੀਤਾ ਹੈ।
ਵਾਈਟ ਹਾਉਸ ਦੀ ਪ੍ਰੈਸ ਸੈਕਟਰੀ ਸਾਰਾ ਸਾਂਡਰਸ ਨੇ ਟਵੀਟ ਕਰਕੇ ਕਿਹਾ ਹੈ ਕਿ ਅਸੀਂ ਜਮਾਲ ਖ਼ੁਸ਼ੋਗੀ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਅਸੀਂ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਕਰੀਬੀਆਂ ਨੂੰ ਦਿਲਾਸਾ ਦਿੰਦੇ ਹਾਂ। ਅਸੀਂ ਸਾਉਦੀ ਅਰਬ ਦੀ ਇਸ ਘਟਨਾ ਦੀ ਜਾਂਚ ‘ਚ ਨਾਲ ਹਾਂ। ਅਸੀਂ ਲਗਾਤਾਰ ਇਸ ਅੰਤਰਰਾਸ਼ਟਰੀ ਜਾਂਚ ਦੀ ਨਿਗਰਾਨੀ ਕਰਾਂਗੇ ਅਤੇ ਨਿਸ਼ਚਿਤ ਕਰਾਂਗੇ ਕਿ ਪਾਰਦਰਸ਼ੀ ਅਤੇ ਜਲਦੀ ਇਨਸਾਫ਼ ਮਿਲੇ। ਰਿਪੋਰਟ ਮੁਤਾਬਿਕ, ਸਾਉਦੀ ਦੀ ਮੀਡੀਆ ਨੇ ਕਿਹਾ ਹੈ ਕਿ ਖ਼ੁਸ਼ੋਗੀ ਦੀ ਹੱਤਿਆ ਦੇ ਮਾਮਲੇ ‘ਚ 18 ਲੋਕਾਂ ਨੂੰ ਬਤੌਰ ਸ਼ੱਕ ਦੇ ਅਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਾਲਾਂਕਿ, ਇਹਨਾਂ ਖ਼ਬਰਾਂ ‘ਚ ਦੱਸਿਆ ਗਿਆ ਹੈ ਕਿ ਜਮਾਲ ਖ਼ੁਸ਼ੋਗੀ ਇਕ ‘ਫਿਸਟ ਫਾਈਟ’ ਮਤਲਬ ਝਗੜੇ ‘ਚ ਮਾਰੇ ਗਏ ਹਨ। ਦੱਸ ਦਈਏ ਕਿ ਵਾਸ਼ਿੰਗਟਨ ਪੋਸਟ ‘ਚ ਜਮਾਲ ਖ਼ੁਸ਼ੋਗੀ ਪਿਛਲੇ ਹਫ਼ਤਿਆਂ ਤੋਂ ਲਾਪਤਾ ਸੀ, ਉਹਨਾਂ ਨੂੰ ਆਖਰੀ ਵਾਰ ਇਸਤਾਬੁਲ ਦੇ ਸਾਉਦੀ ਅਰਬ ਦੂਤਾਵਾਸ ‘ਚ ਅੰਦਰ ਦਾਖ਼ਲ ਹੁੰਦਿਆ ਦੇਖਿਆ ਗਿਆ ਸੀ। ਇਥੋਂ ਬਾਹਰ ਜਾਣ ਦਾ ਕੋਈ ਪ੍ਰਮਾਣ ਮੌਜੂਦ ਨਹੀਂ ਹੈ। ਇਸ ਦੌਰਾਨ ਇਹ ਖ਼ਬਰ ਵੀ ਆਈ ਹੈ ਕਿ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ, ਪਰ ਸਾਉਦੀ ਇਸ ਤੋਂ ਇਨਕਾਰ ਕਰਦਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਸ਼ੋਗੀ ਦੀ ਹੱਤਿਆ ਦੇ ਡਰ ‘ਤੇ ਕਿਹਾ ਕਿ ‘ਬਿਨ੍ਹਾ ਸ਼ੱਕ ਦਿਖ ਰਿਹਾ ਹੈ ਕਿ ਖ਼ੁਸ਼ੋਗੀ ਦੀ ਮੌਤ ਹੋ ਗਈ ਹੈ।
ਅਸੀਂ ਵਾਅਦਾ ਕਰਦੇ ਹਾਂ ਕਿ ਜੇਕਰ ਸਾਉਦੀ ਰਾਇਲ ਇਸ ਦੇ ਜਿੰਮੇਵਾਰ ਹੋਣਗੇ ਤਾਂ ਗੰਭੀਰ ਨਤੀਜ਼ਾ ਭੁਗਤਣਾ ਪਵੇਗਾ। ਦੱਸ ਦਈਏ ਕਿ ਇਸੇ ਹਫ਼ਤੇ ਦੀ ਸ਼ੁਰੂਆਤ ਵਿਚ ਖ਼ਬਰ ਆਈ ਸੀ ਕਿ ਸਾਉਦੀ ਅਰਬ ਐਵੇਂ ਰਿਪੋਰਟ ਤਿਆਰ ਕਰ ਰਿਹਾ ਹੈ, ਜਿਸ ਵਿਚ ਖ਼ੁਸ਼ੋਗੀ ਦੀ ਮੌਤ ਦੀ ਪੁਸ਼ਟੀ ਕੀਤੀ ਜਾਵੇਗੀ। ਇਸ ਰਿਪੋਰਟ ‘ਚ ਦੱਸਿਆ ਜਾਣਾ ਸੀ ਕਿ ਖ਼ੁਸ਼ੋਗੀ ਦੀ ਇਕ ਇੰਟੈਰੋਗੇਸ਼ਨ ਦੇ ਅਧੀਨ ਮੌਤ ਹੀ ਗਈ ਸੀ। ਟਰੰਪ, ਸਾਉਦੀ ਰਾਇਲਜ ਨੂੰ ਇਸ ਗੱਲ ਦੀ ਚਿਤਾਵਨੀ ਦੇ ਚੁੱਕੇ ਹਾਂ, ਜੇਕਰ ਉਹ ਖ਼ੁਸ਼ੋਗੀ ਦੀ ਮੌਤ ਲਈ ਜਿੰਮਦਾਰ ਪਾਏ ਜਾਣਗੇ ਤਾਂ ਉਹਨਾਂ ਨੂੰ ਵੱਡੀ ਸਜ਼ਾ ਦਿਤੀ ਜਾਵੇਗੀ।
ਜ਼ਿਰਰਯੋਗ ਹੈ ਕਿ ਪੱਤਰਕਾਰ ਦੇ ਤੌਰ ‘ਤੇ ਜਮਾਲ ਖ਼ੁਸ਼ੋਗੀ ਦਾ ਕੰਮ ਸਾਉਦੀ ਅਰਬ ‘ਚ ਕਾਫ਼ੀ ਵਿਵਾਦਿਤ ਰਿਹਾ ਹੈ। ਮੁਹੰਮਦ ਬਿਨ ਸਲਮਾਨ ਦੇ ਪ੍ਰਿੰਸ ਬਣਨ ਤੋਂ ਬਾਅਦ, ਉਹਨਾਂ ਨੂੰ ਸਵੈ-ਬਚਣ ‘ਤੇ ਅਮਰੀਕਾ ਜਾਣ ਦਾ ਫ਼ੈਸਲਾ ਲਿਆ ਸੀ। ਵਾਸ਼ਿੰਗਟਨ ਪੋਸਟ ਲਈ ਕੰਮ ਕਰਦੇ ਹੋਏ ਖ਼ੁਸ਼ੋਗੀ ਨੇ ਕਈਂ ਮੁੱਦਿਆਂ ਉਤੇ ਸਾਉਦੀ ਅਰਬ ਦੀ ਆਲੋਚਨਾ ਕੀਤੀ। ਇਸ ਵਿਚ ਯਮਨ ਯੁੱਧ, ਕਨੈਡਾ ਦੇ ਨਾਲ ਹੀ ਵਿਚ ਹੋਇਆ, ਰਾਜਨਿਤਕ ਮਨੁਮੁਟਾਅ ਅਤੇ ਡਰਾਇਵਿੰਗ ਦੇ ਅਧਿਕਾਰੀ ਲਈ ਅੰਦੋਲਨ ਕਰਨ ਵਾਲੀ ਔਰਤਾਂ ਨੂੰ ਗ੍ਰਿਫ਼ਤਾਰੀ ਲਈ ਸਾਉਦੀ ਦੀ ਆਲੋਚਨਾ ਕਰਨਾ ਸ਼ਾਮਲ ਹੈ। ਹੁਣ ਦੇਖਣਾ ਹੈ ਕਿ ਸਾਉਦੀ ਅਰਬ ਵੱਲ ਤੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਟਰੰਪ ਕੀ ਫ਼ੈਸਲਾ ਲੈਂਦੇ ਹਨ।