ਅੰਮ੍ਰਿਤਸਰ ਰੇਲ ਹਾਦਸੇ ‘ਤੇ ‘ਰੂਸ ਦੇ ਰਾਸ਼ਟਰਪਤੀ’ ਨੇ ਦਿੱਤਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ‘ਚ ਜੋੜਾ ਫਾਟਕ  ਦੇ ਨੇੜੇ ਸ਼ੁਕਰਵਾਰ ਸ਼ਾਮ ਰਾਵਣ ਜਲਾਉਣ ਦੇ ਪ੍ਰੋਗਰਾਮ ਅਧੀਨ ਹੋਏ ਇਸ ਦਰਦਨਾਕ ਰੇਲ ਹਾਦਸੇ...

President Vladimir Putin

ਨਵੀਂ ਦਿੱਲੀ (ਸ.ਸ.ਸ) : ਅੰਮ੍ਰਿਤਸਰ ‘ਚ ਜੋੜਾ ਫਾਟਕ  ਦੇ ਨੇੜੇ ਸ਼ੁਕਰਵਾਰ ਸ਼ਾਮ ਰਾਵਣ ਜਲਾਉਣ ਦੇ ਪ੍ਰੋਗਰਾਮ ਅਧੀਨ ਹੋਏ ਇਸ ਦਰਦਨਾਕ ਰੇਲ ਹਾਦਸੇ ਉਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਮਾਰੇ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜਿਤਾਈ ਹੈ। ਅਤੇ ਜ਼ਖ਼ਮੀਆਂ ਦੇ ਜਲਦ ਤੋਂ ਜਲਦ ਠੀਕ ਹੋਣ ਦੀ ਅਰਦਾਸ ਕੀਤੀ ਹੈ। ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ, ਕਿ ਪੰਜਾਬ ‘ਚ ਹੋਏ ਦਰਦਨਾਕ ਰੇਲ ਹਾਦਸੇ ਉਤੇ ਅਪਣੀ ਗਹਿਰੀ ਹਮਦਰਦੀ ਪ੍ਰਗਟ ਕੀਤੀ ਹੈ।

ਮੈਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਮਿੱਤਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਤੋਂ ਜਲਦ ਸਹਿਤਮੰਦ ਹੋਣ ਦੀ ਅਰਦਾਸ ਕਰਦਾ ਹਾਂ। ਇਸ ਹਾਦਸੇ ‘ਤੇ ਅੰਤਰਰਾਸ਼ਟਰੀ ਜਗਤ ਤੋਂ ਇਹ ਪਹਿਲੀ ਵੱਡਾ ਬਿਆਨ ਆਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਅੰਮ੍ਰਿਤਸਰ ਦੇ ਨੇੜੇ ਸ਼ੁਕਰਵਾਰ ਸ਼ਾਮ ਰਾਵਣ ਜਲਦਾ ਦੇਖਣ ਲਈ ਰੇਲ ਪਟੜੀ ਉਤੇ ਖੜੇ ਲੋਕਾਂ ਦੇ ਰੇਲ ਦੀ ਲਪੇਟ ‘ਚ ਆਉਣ ਨਾਲ 60 ਲੋਕਾਂ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਤੋਂ ਜ਼ਿਆਦਾ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਰੇਲ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਸੀ।

ਜਦੋਂ ਇਹ ਜੋੜੇ ਫਾਟਕ ਕੋਲ ਪਹੁੰਚੀ ਤਾਂ ਇਹ ਦਰਦਨਾਕ ਹਾਦਸਾ ਵਾਪਰਿਆ। ਮੌਕੇ ‘ਤੇ ਘੱਟੋ-ਘੱਟ 400 ਲੋਕ ਮੌਜੂ ਸੀ ਜਿਹੜੇ ਪਟੜੀ ਦੇ ਨੇੜੇ ਇਕ ਮੈਦਾਨ ਵਿਚ ਰਾਵਣ ਜਲਦਾ ਦੇਖ ਰਹੇ ਸੀ। ਇਸ ਤੋਂ ਪਹਿਲਾਂ ਸ਼ੁਕਰਵਾਰ ਰਾਤ ਤਕ ਅੰਮ੍ਰਿਤਸਰ ਦੇ ਉਪਮੰਡਲ ਮੈਜਿਸਟ੍ਰੇਟ ਰਾਜੇਸ਼ ਸ਼ਰਮਾ ਨੇ 58 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਘੱਟੋ-ਘੱਟ 72 ਲੋਕ ਬੂਰੀ ਤਰ੍ਹਾਂ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਵਣ ਜਲਾਉਣ ਅਤੇ ਪਟਾਕੇ ਚਲਣ ਤੋਂ ਬਾਅਦ ਭੀੜ ਵਿਚੋਂ ਕੁਝ ਲੋਕ ਰੇਲ ਪਟੜੀ ਵੱਲ ਭੱਜਣ ਲੱਗੇ ਜਿਥੇ ਪਹਿਲਾਂ ਤੋਂ ਹੀ ਕਾਫ਼ੀ ਲੋਕ ਉਥੇ ਰੇਲ ਪਟੜੀ ਕੋਲ ਖੜੇ ਹੋ ਕੇ ਰਾਵਣ ਜਲਦਾ ਦੇਖ ਰਹੇ ਸੀ।

ਉਹਨਾਂ ਨੇ ਦੱਸਿਆ ਕਿ ਉਸੇ ਸਮੇਂ ਦੋਵੇਂ ਉਲਟੀ ਦਿਸ਼ਾ ਚੋਂ ਰੇਲਾਂ ਆਈਆਂ ਅਤੇ ਇਨ੍ਹਾ ਵੱਡਾ ਦਰਦਨਾਕ ਹਾਦਸਾ ਕਰਕੇ ਚਲੇ ਗਈਆਂ। ਰੇਲਾਂ ਇੰਨ੍ਹੀਆਂ ਜ਼ਿਆਦਾ ਤੇਜ਼ ਸੀ ਕਿ ਲੋਕਾਂ ਨੂੰ ਭੱਜਣ ਦਾ ਸਮਾਂ ਵੀ ਨਹੀਂ ਮਿਲਿਆ। ਇਸ ਹਾਦਸੇ ਵਿਚ ਰੇਲ ਦੀ ਲਪੇਟ ਵਿਚ ਕਾਫ਼ੀ ਲੋਕ ਆ ਗਏ। ਇਸ ਦਰਦਨਾਕ ਹਾਦਸੇ ‘ਤੇ ਪੰਜਾਬ ਸਰਕਾਰ ਨੇ ਅੱਜ ਨੂੰ ਇਕ ਦਿਨ ਲਈ ਸ਼ੋਕ ਦਾ ਐਲਾਨ ਕੀਤਾ ਹੈ। ਦਫ਼ਤਰ ਅਤੇ ਵਿਦਿਅਕ ਅਦਾਰੇ ਸ਼ਨਿਚਵਾਰ ਨੂੰ ਬੰਦ ਰੱਖੇ ਜਾਣਗੇ।