"ਇਸ ਤਰ੍ਹਾਂ ਆਏ ਸਨ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ 'ਚ"

ਏਜੰਸੀ

ਖ਼ਬਰਾਂ, ਪੰਜਾਬ

ਮਹਾਰਾਣੀ ਪ੍ਰਨੀਤ ਕੌਰ ਨੇ ਦੱਸਿਆ ਜ਼ਿੰਦਗੀ ਦਾ ਇੱਕ ਵਾਕਿਆ

Queen Parneet Kaur

ਪਟਿਆਲਾ: ਪਟਿਆਲਾ ਤੋਂ ਸਾਂਸਦ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਉਹ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਾਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਆਪਣੇ ਪਾਰਟੀ ਵਰਕਰਾਂ ਦਾ ਹੌਂਸਲਾ ਵਧਾਉਂਦੇ ਹੋਏ। ਕੈਪਟਨ ਅਮਰਿੰਦਰ ਸਿੰਘ ਦੇ ਜ਼ਿੰਦਗੀ ਦਾ ਇੱਕ ਵਾਕਿਆ ਸਾਂਝਾ ਕਰਦੇ ਨਜ਼ਰ ਆ ਰਹੇ ਹਨ ਕਿ ਕਿਵੇਂ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦਾ ਪਰਿਵਾਰ ਨਾ ਚਾਹੁੰਦੇ ਹੋਏ ਵੀ ਰਾਜਨੀਤੀ ਚ ਆ ਗਿਆ ਸੀ ਜਦਕਿ ਸੋਚਿਆ ਕੁਝ ਹੋਰ ਸੀ।

ਉਨ੍ਹਾਂ ਨੇ ਕਿਹਾ ਜੋ ਰੱਬ ਕਰਵਾਉਂਦਾ ਹੈ ਉਹ ਕਾਰਨ ਹੀ ਪੈਂਦਾ ਹੈ। ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ ਰਾਜਨੀਤੀ ਵਿਚ ਆਉਣ ਦਾ। ਪਰ ਰੱਬ ਦੀ ਮੇਹਰ ਨਾਲ ਉਹਨਾਂ ਨੂੰ ਇਸ ਦਾ ਮੌਕਾ ਮਿਲਿਆ ਹੈ। ਜੇ ਹੁਣ ਇਹ ਕੰਮ ਮਿਲ ਹੀ ਗਿਆ ਹੈ ਤਾਂ ਇਸ ਨੂੰ ਚੰਗੀ ਨੀਤ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਆਪਣੀ ਇਸ ਵੀਡੀਓ ਦੇ ਹੇਠਾਂ ਇਸ ਦਾ ਵਰਨਣ ਵੀ ਕੀਤਾ ਹੈ ਅਤੇ ਲਿਖਿਆ ਹੈ ਕਿ "ਅੱਜ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦੀ ਹਾਂ।

ਅਸੀਂ ਸਾਰੇ ਆਪਣੀ ਜਿੰਦਗੀ ਵਿਚ ਕੁਝ ਚੀਜ਼ਾਂ ਲਈ ਸੰਘਰਸ਼ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਉਨ੍ਹਾਂ ਲਈ ਅਰਦਾਸ ਕਰਦੇ ਹਾਂ। ਪਰ, ਸਰਵ ਸ਼ਕਤੀਮਾਨ ਦਾਤਾ ਨੇ ਹਮੇਸ਼ਾਂ ਸਾਡੇ ਲਈ ਕੁੱਝ ਵਖਰਾ ਅਤੇ ਵਧੀਆ ਸੋਚ ਕੇ ਰੱਖੀਆਂ ਹੁੰਦਾ ਹੈ| ਇਸ ਲਈ ਜਦੋਂ ਚੀਜ਼ਾਂ ਤੁਹਾਡੇ ਰਾਹ ਤੇ ਨਾ ਜਾਣ ਤਾਂ ਘਬਰਾਹਟ ਨਾ ਮਹਿਸੂਸ ਕਰੋ, ਬੱਸ ਪ੍ਰਕਿਰਿਆ 'ਤੇ ਭਰੋਸਾ ਕਰੋ। ਇਸ ਵੀਡੀਓ ਵਿਚ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਨ ਜਾ ਰਹੀ ਹਾਂ ਕਿ ਕਿਵੇਂ ਕੈਪਟਨ ਸਾਹਿਬ ਰਾਜਨੀਤੀ ਵਿਚ ਸ਼ਾਮਿਲ ਹੋਏ।

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਹੋਰ ਵੀਡੀਓ ਵੀ ਸਾਂਝੀ ਕੀਤੀ ਹੈ। ਜਿਥੇ ਉਹ ਆਪਣੇ ਪਾਰਟੀ ਵਰਕਰਾਂ ਨੂੰ ਜ਼ਿੰਦਗੀ ਵਿਚ ਖੁਸ਼ ਰਹਿਣ ਉਸਦਾ ਆਨੰਦ ਮਾਨਣ ਨੂੰ ਕਹਿ ਰਹੇ ਹਨ ਪਰ ਉਹ ਨਾਲ ਹੀ ਕਹਿ ਰਹੇ ਹਨ ਕਿ ਪਾਰਟੀ ਦੇ ਕੰਮਾਂ ਨੂੰ ਪੂਰੀ ਜ਼ਿਮੇਵਾਰੀ ਨਾਲ ਨਿਭਾਉਣਾ ਹੈ।

ਪਾਰਟੀ ਵਰਕਰਾਂ ਦੀ ਮਹਾਰਾਣੀ ਪ੍ਰਨੀਤ ਕੌਰ ਵਲੋਂ ਹਮੇਸ਼ਾ ਇਸੇ ਤਰ੍ਹਾਂ ਹੌਂਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ ਜੋ ਕਿ ਪਹਿਲਾਂ ਵੀ ਕਈ ਵੀਡੀਓ ਜ਼ਰੀਏ ਦੇਖਣ ਨੂੰ ਮਿਲਿਆ ਹੈ। ਜ਼ਿਮਨੀ ਚੋਣਾਂ ਸਿਰ ਤੋਂ ਹੋਣ ਕਾਰਨ ਵੈਸੇ ਵੀ ਸਾਰੀਆਂ ਪਾਰਟੀਆਂ ਦੇ ਵਰਕਰ ਆਪਣੇ ਕੰਮਾਂ ਨੂੰ ਲੈ ਕੇ ਕਾਫੀ ਸਰਗਰਮ ਹਨ। ਦੇਖਣਾ ਹੋਵੇਗਾ ਕਿ 4 ਹਲਕਿਆਂ ਚੋਣ ਕਿਹੜੇ ਉਮੀਦਵਾਰ ਬਾਜ਼ੀ ਮਾਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।