ਜਨਮ ਦਿਨ ਮੌਕੇ ਪਟਿਆਲਾ ਦੇ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ ਨਵਜੋਤ ਸਿੱਧੂ, ਪੁੱਤ ਨੇ ਦਿਤਾ ਖਾਸ ਤੋਹਫ਼ਾ
ਸਿੱਧੂ ਨੇ ਕੋਈ ਨੀ ਸਿਆਸੀ ਟਿੱਪਣੀ ਕਰਨ ਤੋਂ ਕੀਤਾ ਗੁਰੇਜ਼
ਪਟਿਆਲਾ: ਨਵਜੋਤ ਸਿੰਘ ਸਿੱਧੂ ਅੱਜ ਆਪਣੇ ਜਨਮ ਦਿਨ ਮੌਕੇ ਪਟਿਆਲਾ ਦੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ। ਨਵਜੌਤ ਸਿੱਧੂ ਸ਼ੁੱਕਰਵਾਰ ਨੂੰ 60 ਸਾਲ ਦੇ ਹੋ ਗਏ। ਇਸ ਮੌਕੇ ਸਿੱਧੂ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਨਵਜੋਤ ਕੌਰ ਸਿੱਧੂ ਤੇ ਬੇਟਾ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ
ਇਹ ਵੀ ਪੜ੍ਹੋ: ਗੋਬਿੰਦਗੜ੍ਹ 'ਚ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਹੋਈ ਮੌਤ
ਸਿੱਧੂ ਪਰਿਵਾਰ ਪਹਿਲਾਂ ਪ੍ਰਾਚੀਨ ਮੰਦਰ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਇਆ, ਉਪਰੰਤ ਉਨ੍ਹਾਂ ਇਤਿਹਾਸਕ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਦਾ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਨੌਜਵਾਨ ਦੀ ਹੋਈ ਮੌਤ
ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਪੁੱਤਰ ਨੇ ਪੱਗ ਤੋਹਫ਼ੇ ਵਜੋਂ ਦਿੰਦਿਆਂ ਆਖਿਆ ਕਿ ਉਹ ਵੀ ਅੱਜ ਤੋਂ ਬਾਅਦ ਹਮੇਸ਼ਾ ਪੱਗ ਬੰਨ੍ਹ ਕੇ ਰੱਖਣਗੇ, ਜਿਸ ਕਾਰਨ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਆਪਣੇ ਦਾਦੇ ਦੇ ਕਦਮਾਂ ’ਤੇ ਚਲਦਾ ਹੋਇਆ ਪੱਗ ਬੰਨ੍ਹਣ ਲੱਗ ਪਿਆ। ਉਨ੍ਹਾਂ ਕਿਹਾ ਕਿ ਜਦੋਂ ਜਦੋਂ ਧਰਤੀ ’ਤੇ ਪਾਪ ਵਧਿਆ ਹੈ ਤਾਂ ਪਰਮਾਤਮਾ ਨੇ ਮਨੁੱਖੀ ਰੂਹ ਜ਼ਰੀਏ ਲੋਕਾਂ ਦਾ ਸੁਧਾਰ ਕੀਤਾ ਹੈ। ਜਨਮ ਦਿਨ ਮੌਕੇ ਸਿੱਧੂ ਨੇ ਕੋਈ ਵੀ ਸਿਆਸੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ।