ਔਰਤ ਨੇ ਸਰੀਰਕ ਸ਼ੋਸ਼ਣ ਮਾਮਲੇ ‘ਚ ਫਸਾਉਣ ਦੀ ਧਮਕੀ ਦੇ ਕੇ ਠੱਗੇ 30 ਲੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੇਜ-11 ਥਾਣਾ ਪੁਲਿਸ ਨੇ ਇਕ ਔਰਤ ਦੇ ਖ਼ਿਲਾਫ਼ ਨੌਜਵਾਨ ਨੂੰ ਪਿਆਰ ਦੇ ਝਾਂਸੇ ਵਿਚ ਫਸਾ ਕੇ ਬਲੈਕਮੇਲਿੰਗ ਕਰ ਕੇ ਉਸ ਤੋਂ ਲੱਖਾਂ....

Blackmail

ਚੰਡੀਗੜ੍ਹ (ਪੀਟੀਆਈ) : ਫੇਜ-11 ਥਾਣਾ ਪੁਲਿਸ ਨੇ ਇਕ ਔਰਤ ਦੇ ਖ਼ਿਲਾਫ਼ ਨੌਜਵਾਨ ਨੂੰ ਪਿਆਰ ਦੇ ਝਾਂਸੇ ਵਿਚ ਫਸਾ ਕੇ ਬਲੈਕਮੇਲਿੰਗ ਕਰ ਕੇ ਉਸ ਤੋਂ ਲੱਖਾਂ ਰੁਪਏ ਠੱਗਣ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਕੇਵਲ ਔਰਤ ਦੇ ਖ਼ਿਲਾਫ਼ ਹੀ ਨਹੀਂ, ਸਗੋਂ ਉਸ ਦੇ ਮਾਂ-ਬਾਪ ਦੇ ਖ਼ਿਲਾਫ਼ ਵੀ ਦਰਜ ਕੀਤਾ ਗਿਆ ਹੈ। ਸੈਕਟਰ-48 ਦੀ ਰਹਿਣ ਵਾਲੀ ਔਰਤ ਨੇ ਬਠਿੰਡਾ ਨਿਵਾਸੀ ਨੌਜਵਾਨ ਅਕਸ਼ਿਤ ਜੈਨ ਨੂੰ ਇਮੋਸ਼ਨਲ ਕਰ ਕੇ ਉਸ ਨਾਲ ਪਿਆਰ ਦੀ ਖੇਡ ਖੇਡੀ ਹੈ। ਔਰਤ ਜਾਣਦੀ ਸੀ ਕਿ ਨੌਜਵਾਨ ਦੇ ਪਰਵਾਰ ਵਾਲੇ ਅਮੀਰ ਲੋਕ ਹਨ।

 ਇਸ ਲਈ ਉਸ ਨੇ ਪਿਆਰ ਦਾ ਡ੍ਰਾਮਾ ਕਰਕੇ ਉਸ ਨਾਲ ਸੰਬੰਧ ਬਣਾਏ ਅਤੇ ਬਾਅਦ ‘ਚ ਪੈਸਿਆਂ ਦੀ ਡਿਮਾਂਡ ਕਰਨ ਲੱਗੀ। ਇਹ ਹੀ ਨਹੀਂ, ਔਰਤ ਨੇ ਖ਼ੁਦ ਦੇ ਪੈਸਿਆਂ ਦੀ ਡਿਮਾਂਡ ਪੂਰੀ ਕਰਨ ਲਈ ਅਕਸ਼ਿਤ ਨੂੰ 15 ਲੱਖ ਰੁਪਏ ਦਾ ਲੋਨ ਲੈਣ ਲਈ ਵੀ ਉਕਸਾਇਆ। ਪਰੰਤੂ ਲੋਨ ਲੈਣ ਤੋਂ ਪਹਿਲਾਂ ਉਸ ਨੇ ਇਕ ਵਾਰ ਅਪਣੇ ਪਰਵਾਰ ਨਾਲ ਗੱਲ ਕੀਤੀ, ਪਰੰਤੂ ਬੇਟੇ ਦੀ ਗੱਲ ਸੁਣ ਕੇ ਉਸ ਦੇ ਪਰਵਾਰ ਨੇ ਉਸ ਨੂੰ ਬੇਦਖਲ ਕਰ ਦਿਤਾ। ਔਰਤ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਸ ਨੇ ਬਠਿੰਡਾ ਜਾ ਕੇ ਅਕਸ਼ਿਤ ਦੇ ਘਰ ਅਤੇ ਸ਼ੋਰੂਮ ‘ਤੇ ਹੰਗਾਮਾ ਕੀਤਾ।

 

ਇਹ ਹੀ ਨਹੀਂ, ਅਕਸ਼ਿਤ ਦੇ ਪਰਵਾਰ ਨੂੰ ਸਰੀਰਕ ਸ਼ੋਸ਼ਣ ਦੇ ਕੇਸ ‘ਚ ਫਸਾਉਣ ਲਈ ਧਮਕੀਆਂ ਦਿਤੀਆਂ। ਜਦੋਂ ਘਰ ਵਾਲਿਆਂ ਨੇ ਉਸ ਨੂੰ ਅਣਦੇਖਿਆ ਕਰ ਦਿਤਾ, ਤਾਂ ਔਰਤ ਨੇ ਫੇਜ-11 ਪੁਲਿਸ ਸਟੇਸ਼ਨ ‘ਚ ਸਰੀਰਕ ਸ਼ੋਸ਼ਣ ਦਾ ਕੇਸ ਦਰਜ ਕਰਵਾਇਆ ਅਤੇ ਕੇਸ ਵਾਪਸ ਲੈਣ ਦੇ ਬਦਲੇ ‘ਚ 30 ਲੱਖ ਰੁਪਏ ਦੀ ਡਿਮਾਂਡ ਕੀਤੀ। ਅਕਸ਼ਿਤ ਦੇ ਪਰਵਾਰ ਨੇ ਜਦੋਂ 30 ਲੱਖ ਰੁਪਏ ਦੇ ਕੇ ਐਫ਼.ਆਈ.ਆਰ ਕਲੈਸ਼ ਕਰਨ ਲਈ ਪੰਜਾਬ ਅਤੇ ਹਰਿਆਣਾ ਕੋਰਟ ‘ਚ ਕੇਸ ਪਾਇਆ, ਤਾਂ ਔਰਤ ਅਤੇ ਉਸਦੇ ਮਾਂ-ਬਾਪ ਨੂੰ ਪੈਸੇ ਦੇਣ ਤੋਂ ਮਨ੍ਹਾ ਕਰ ਦਿਤਾ ਅਤੇ ਪਹਿਲਾਂ ਦਿਤੇ 30 ਲੱਖ ਵਾਪਸ ਕਰਨ ਲਈ ਕਿਹਾ, ਤਾਂ ਔਰਤ ਨੇ ਸਾਫ਼ ਮਨ੍ਹਾ ਕਰ ਦਿਤਾ।

ਜਿਸ ਤੋਂ ਬਾਅਦ ਅਕਸ਼ਿਤ ਦੇ ਪਰਵਾਰ ਵਾਲਿਆਂ ਨੇ ਪੂਰੇ ਸਬੂਤ ਇਕੱਠੇ ਕੀਤੇ ਅਤੇ ਐਸ.ਐਸ.ਪੀ ਮੋਹਾਲੀ ਕੁਲਦੀਪ ਸਿੰਘ ਚਾਹਲ ਨੂੰ ਮਿਲੇ। ਐਸ.ਐਸ.ਪੀ ਨੇ ਐਸ.ਐਚ.ਓ ਫੇਜ 11 ਨੂੰ ਛਾਣਬੀਨ ਕਰਨ ਲਈ ਕਿਹਾ, ਅਤੇ ਪਾਇਆ ਗਿਆ ਕਿ ਕਿਵੇਂ ਔਰਤ ਨੇ ਅਕਸ਼ਿਤ ਨੂੰ ਫਸਾ ਕੇ ਪਹਿਲਾਂ ਉਸ ਨਾਲ ਸੰਬੰਧ  ਬਣਾਏ ਅਤੇ ਫਿਰ ਬਾਅਦ ‘ਚ ਉਸ ਨੂੰ ਬਲੈਕਮੇਲ ਕੀਤਾ। ਪੁਲਿਸ ਨੇ ਔਰਤ ਅਤੇ ਉਸ ਦੇ ਮਾਂ-ਬਾਪ ਦੇ ਖ਼ਿਲਾਫ਼ ਸੋਮਵਾਰ ਨੂੰ ਕੇਸ ਦਰਜ ਕੀਤਾ ਹੈ।