SGGS ਕਾਲਜ ਨੇ ਪੀਯੂ ਅੰਤਰ-ਕਾਲਜ ਗੱਤਕਾ ਟੂਰਨਾਮੈਂਟ ਵਿਚ ਹਾਸਲ ਕੀਤੇ ਪਹਿਲੇ ਸਥਾਨ 

ਏਜੰਸੀ

ਖ਼ਬਰਾਂ, ਪੰਜਾਬ

ਪ੍ਰਿੰਸੀਪਲ ਡਾ.ਨਵਜੋਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ

File Photo

 ਚੰਡੀਗੜ੍ਹ - ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵੂਮੈਨ, ਝਾੜ ਸਾਹਿਬ ਵਿਖੇ ਕਰਵਾਏ ਗਏ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਗੱਤਕਾ ਟੂਰਨਾਮੈਂਟ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਨੇ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ। ਗੋਲਡ ਮੈਡਲ - ਫੜੀ ਸੋਟੀ ਟੀਮ ਵਰਗ ਵਿਚ ਇੰਦਰਜੀਤ ਸਿੰਘ (ਬੀ.ਏ. I), ਗੁਰਮੇਜਰ ਸਿੰਘ (ਐਮ.ਕਾਮ 1), ਦਿਲਪ੍ਰੀਤ ਸਿੰਘ (ਬੀ.ਏ. II) ਅਤੇ ਮਨਿੰਦਰ ਸਿੰਘ (ਐਮ.ਐਸ.ਸੀ. II)। 

ਗੋਲਡ ਮੈਡਲ- ਫੜੀ ਸੋਟੀ ਵਿਅਕਤੀਗਤ ਵਰਗ ਵਿਚ ਇੰਦਰਜੀਤ ਸਿੰਘ (BA I)।
 ਸਿਲਵਰ ਮੈਡਲ- ਸਿੰਗਲ ਸੋਟੀ ਵਿਅਕਤੀਗਤ ਵਰਗ ਵਿੱਚ ਜਸ਼ਨਪ੍ਰੀਤ ਸਿੰਘ (ਬੀ.ਏ. I)।
 ਬਰਾਊਨਜ ਮੈਡਲ ਸਿੰਗਲ ਸੋਟੀ ਟੀਮ ਵਰਗ ਵਿੱਚ ਸਿਮਰਨਜੀਤ ਸਿੰਘ (BBA I), ਸਾਹਿਬਜੀਤ ਸਿੰਘ (BA I), ਜਸ਼ਨਪ੍ਰੀਤ ਸਿੰਘ (BA I), ਅਤੇ ਪਰਮਪ੍ਰੀਤ ਸਿੰਘ (BA I) ਨੇ ਪ੍ਰਾਪਤ ਕੀਤਾ। 

ਪ੍ਰਿੰਸੀਪਲ ਡਾ.ਨਵਜੋਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।